ਰਿਚਰਡ ਵੈਸਟਨ ਬਣੇ ਐਬੋਰਿਜਨਲ ਬੱਚਿਆਂ ਦੇ ਵਿਭਾਗ ਦੇ ਵਧੀਕ ਗਾਰਡੀਅਨ

ਨਿਊ ਸਾਊਥ ਵੇਲਜ਼ ਸਰਕਾਰ ਨੇ ਸਮਾਜਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਹੋਰ ਕਦਮ ਚੁੱਕਦਿਆਂ ਹੋਇਆਂ ਐਬੋਰਿਜਨਲ (ਮੂਲ ਨਿਵਾਸੀ) ਅਤੇ ਟੋਰਜ਼ ਸਟ੍ਰੇਟ ਆਈਲੈਂਡਰ ਬੱਚਿਆਂ ਦੇ ਵਧੀਕ ਗਾਰਡੀਅਨ ਦੇ ਤੌਰ ਤੇ ਰਿਚਰਡ ਵੈਸਟਨ ਨੂੰ ਅਹੁਦਾ ਸੌਂਪਿਆ ਹੈ ਜੋ ਕਿ ਰਾਜ ਅੰਦਰ ਹੁਣ ਉਕਤ ਬੱਚਿਆਂ ਅਤੇ ਨੌਜਵਾਨਾਂ ਦੀ ਭਲਾਈ ਆਦਿ ਵਾਸਤੇ ਕੰਮ ਕਰਨਗੇ। ਪਰਵਾਰਕ, ਭਾਈਚਾਰਕ, ਅਪੰਗਤਾ ਦੀਆਂ ਸੇਵਾਵਾਂ ਦੇ ਮੰਤਰੀ ਸ੍ਰੀ ਗੈਰਥ ਵਾਰਡ ਨੇ ਦੱਸਿਆ ਕਿ ਸ੍ਰੀ ਵੈਸਟਨ ਮੌਜੂਦਾ ਸਮੇਂ ਵਿੱਚ ਸੈਕ੍ਰੇਟੇਰੀਏਟ ਆਫ ਨੈਸ਼ਨਲ ਐਬੋਰਿਜਨਲ ਐਂਡ ਆਈਲੈਂਡਰ ਚਾਈਲਡ ਕੇਅਰ (SNAICC) ਵਿਭਾਗ ਦੇ ਸੀ.ਈ.ਓ. ਹਨ ਅਤੇ ਉਨ੍ਹਾਂ ਦਾ ਇਸ ਖੇਤਰ ਵਿੱਚ ਘੱਟੋ ਘੱਟ ਵੀ 25 ਸਾਲ ਦਾ ਤਜੁਰਬਾ ਹੈ। ਉਨ੍ਹਾਂ ਆਪਣੇ ਕਾਰਜਕਾਰ ਦੌਰਾਨ ਉਨ੍ਹਾਂ ਅਜਿਹੇ ਬੱਚਿਆਂ ਦੀ ਸਿਹਤ ਸੰਭਾਲ, ਪੜ੍ਹਾਈ ਲਿਖਾਈ, ਰੌਜ਼ਗਾਰ ਆਦਿ ਵਿੱਚ ਕਾਫੀ ਸ਼ਲਾਘਾਯੋਗ ਕੰਮ ਕੀਤਾ ਹੈ। ਬੱਚਿਆਂ ਦੇ ਗਾਰਡੀਅਨ ਜੈਨੇਟ ਸਕੋਰਰ ਨੇ ਕਿ ਸ੍ਰੀ ਵੈਸਟਨ ਬਹੁਤ ਹੀ ਸੁਲਝੇ ਹੋਏ ਅਤੇ ਤਜੁਰਬੇਕਾਰ ਇਨਸਾਨ ਹਨ ਅਤੇ ਉਹ ਰਾਜ ਅੰਦਰ ਇਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਦੀ ਬੁਲੰਦ ਆਵਾਜ਼ ਹੋ ਕੇ ਉਭਰਨਗੇ। ਸ੍ਰੀ ਵੈਸਟਨ ਨੇ ਇਸ ਉਪਰ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਉਹ ਰਾਜ ਸਰਕਾਰ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਇਸ ਅਹੁਦੇ ਵਾਸਤੇ ਉਨ੍ਹਾਂ ਦਾ ਨਾਮ ਚੁਣਿਆ। ਰਾਜ ਸਰਕਾਰ ਵੱਲੋਂ ਮਿਲੀ ਜ਼ਿੰਮੇਦਾਰੀ ਨੂੰ ਉਹ ਸਹੀ ਅਰਥਾਂ ਵਿੱਚ ਹੀ ਉਕਤ ਖੇਤਰ ਵਿਚਲੇ ਸਮੁੱਚੇ ਭਾਈਚਾਰੇ ਦੀ ਭਲਾਈ ਲਈ ਹੀ ਲਗਾਉਣਗੇ ਅਤੇ ਹਰ ਤਰ੍ਹਾਂ ਦੀਆਂ ਨਵੀਆਂ ਚੁਣੌਤੀਆਂ ਨੂੰ ਸਵੀਕਾਰਦੇ ਹੋਇਆਂ ਆਪਣਾ ਫਰਜ਼ ਨਿਭਾਉਣਗੇ।

Install Punjabi Akhbar App

Install
×