ਮੈਲਬੋਰਨ ਅੰਦਰ ਚਾਰ ਪੁਲਿਸ ਵਾਲਿਆਂ ਦੇ ਦੁਰਘਟਨਾ ਦੌਰਾਨ ਮਰਨ ਦੀ ਵੀਡੀਉ ਬਣਾ ਰਹੇ ਰਿਚਰਡ ਪੁਸੇ ਨੂੰ ਹੋਈ 10 ਮਹੀਨਿਆਂ ਦੀ ਜੇਲ੍ਹ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਸਾਲ 22 ਅਪ੍ਰੈਲ ਨੂੰ ਜਦੋਂ ਮੈਲਬੋਰਨ ਵਿੱਚ ਇੱਕ ਪੰਜਾਬੀ ਟਰੱਕ ਡ੍ਰਾਈਵਰ ਵੱਲੋਂ ਜੋ ਕਿ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਹੀ ਟਰੱਕ ਚਲਾ ਰਿਹਾ ਸੀ, ਸੜਕ ਉਪਰ ਪੁਲਿਸ ਮੁਲਾਜ਼ਮ ਜੋ ਕਿ ਇੱਕ ਪੋਰਸ਼ ਗੱਡੀ ਦੇ ਡ੍ਰਾਈਵਰ ਨੂੰ ਘੇਰ ਕੇ ਖੜ੍ਹੇ ਸਨ ਕਿਉਂਕਿ ਉਹ ਜ਼ਿਆਦਾ ਸਪੀਡ ਉਪਰ ਗੱਡੀ ਚਲਾ ਰਿਹਾ ਸੀ ਅਤੇ ਪੁਲਿਸ ਵੱਲੋਂ ਘੇਰ ਲਿਆ ਗਿਆ ਸੀ, ਉਪਰ ਆਪਣਾ ਟਰੱਕ ਚੜ੍ਹਾ ਕੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਉਸੇ ਸਮੇਂ ਉਕਤ ਪੋਰਸ਼ ਗੱਡੀ ਦਾ ਡ੍ਰਾਈਵਰ, ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੀ ਮਦਦ ਕਰਨ ਦੀ ਬਜਾਏ, ਪੀੜਿਤ ਅਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਪੁਲਿਸ ਮੁਲਾਜ਼ਮਾਂ ਦੀ ਵੀਡੀਉ ਬਣਾ ਕੇ ਸ਼ੋਸ਼ਲ ਮੀਡੀਆ ਉਪਰ ਵਾਇਰਲ ਕਰ ਰਿਹਾ ਸੀ, ਨੂੰ ਉਕਤ ਦਿਲ-ਕੰਬਾਊ ਅਤੇ ਅਣ-ਮਨੁੱਖੀ ਕਾਰਾ ਕਰਨ ਕਾਰਨ, ਕਾਨੂੰਨ ਦੇ ਤਹਿਤ 10 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਵੈਸੇ ਉਕਤ 42 ਸਾਲਾਂ ਦੇ ਰਿਚਰਡ ਪੁਸੇ ਨੂੰ ਪੁਲਿਸ ਦੁਅਰਾ ਬੀਤੇ 296 ਦਿਨਾਂ ਤੋਂ ਹੀ ਜੇਲ੍ਹ ਅੰਦਰ ਹੀ ਰੱਖਿਆ ਗਿਆ ਹੈ ਤਾਂ ਇਸ ਤਰ੍ਹਾਂ ਉਸ ਦੀ ਉਕਤ ਸਜ਼ਾ ਤਾਂ ਵੈਸੇ ਹੀ ਤਕਰੀਬਨ ਕੱਟੀ ਹੀ ਜਾ ਚੁਕੀ ਹੈ। ਅਦਾਲਤ ਵੱਲੋਂ ਉਸਨੂੰ 1000 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਮਾਣਯੋਗ ਅਦਾਲਤ ਦੇ ਜੱਜ -ਟਰੈਵਰ ਰੇਟ ਨੇ ਆਪਣੇ ਫੈਸਲੇ ਰਾਹੀਂ ਕਿਹਾ ਕਿ ਰਿਚਰਡ ਦਾ ਕੀਤਾ ਗਿਆ ਕਾਰਾ ਬਹੁਤ ਜ਼ਿਆਦਾ ਦਿਲ ਦੁਖਾਊ ਅਤੇ ਅਣ-ਮਨੁੱਖੀ ਹੈ ਅਤੇ ਇਸੇ ਵਾਸਤੇ ਉਹ ਸਜ਼ਾ ਦਾ ਹੱਕਦਾਰ ਹੈ।
ਜ਼ਿਕਰਯੋਗ ਹੈ ਕਿ ਉਕਤ ਘਟਨਾ ਦੇ ਅਸਲ ਜ਼ਿੰਮੇਵਾਰ ਪੰਜਾਬੀ ਟਰੱਕ ਡ੍ਰਾਈਵਰ ਮਹਿੰਦਰ ਸਿੰਘ ਨੂੰ ਨਸ਼ੇ ਦੀ ਹਾਲਤ ਵਿੱਚ ਟਰੱਕ ਚਲਾਉਣ ਅਤੇ 4 ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਡਿਊਟੀ ਦੌਰਾਨ ਜਾਨ ਤੋਂ ਮਾਰ ਦੇਣ ਕਾਰਨ, 22 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਹੁਣ ਆਪਣੀ ਸਜ਼ਾ ਭੁਗਤ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks