ਚੀਨ ਦੇ ਮੁੱਦਿਆਂ ਉਪਰ 30 ਤੋਂ ਜ਼ਿਆਦਾ ਦੇਸ਼ ਹੋ ਰਹੇ ਸਿੰਗਾਪੁਰ ਵਿੱਚ ਇਕੱਠੇ

ਸ਼ਾਂਘਰੀ-ਲਾ ਅਤੇ ਕੰਬੋਡੀਆ ਵਾਲਾ ਮੁੱਦਾ ਗਰਮ

ਆਸਟ੍ਰੇਲੀਆਈ ਰੱਖਿਆ ਮੰਤਰੀ -ਰਿਚਰਡ ਮਾਰਲਸ, ਸਿੰਗਾਪੁਰ ਵਿੱਚ ਹੋ ਰਹੇ 30 ਤੋਂ ਵੀ ਜ਼ਿਆਦਾ ਦੇਸ਼ਾਂ ਦੀ 2 ਰੋਜ਼ਾ ਮੀਟਿੰਗ ਵਿੱਚ ਭਾਗ ਲੈਣ ਵਾਸਤੇ ਉਥੇ ਪਹੁੰਚ ਗਏ ਹਨ ਅਤੇ ਇਹ ਮੀਟਿੰਗ ਅੱਜ ਅਤੇ ਕੱਲ੍ਹ ਚਲਣੀ ਹੈ। ਇਸ ਮੀਟਿੰਗ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਰੱਖਿਆ ਮੰਤਰੀ ਅਤੇ ਹੋਰ ਉਚ ਕੋਟੀ ਦੇ ਮੰਤਰੀ, ਚੀਨ ਦੀਆਂ ਗਤੀਵਿਧੀਆਂ ਦੇ ਖ਼ਿਲਾਫ਼ ਚਰਚਾ ਕਰਨ ਲਈ ਇਕੱਠੇ ਹੋਏ ਹਨ ਅਤੇ ਮੁੱਖ ਗੱਲਬਾਤ ਸ਼ਾਂਘਰੀ-ਲਾ ਵਾਲਾ ਮੁੱਦਾ ਹੈ ਜੋ ਕਿ ਇਸ ਸਮੇਂ ਇੰਡੋ-ਪੈਸਿਫਿਕ ਖੇਤਰ ਵਿੱਚ ਕਾਫੀ ਭਖਿਆ ਹੋਇਆ ਹੈ। ਅਤੇ ਇਸ ਦੇ ਨਾਲ ਹੀ ਚੀਨ, ਜੋ ਕੰਬੋਡੀਆ ਵਿੱਚ ਆਪਣੀਆਂ ਸੇਨਾਵਾਂ ਵਾਸਤੇ ਜ਼ਮੀਨ ਤਿਆਰ ਕਰ ਰਿਹਾ ਹੈ, ਉਸ ਦੇ ਉਪਰ ਵੀ ਚਰਚਾਵਾਂ ਗਰਮ ਹੋਣ ਦੀ ਸੰਭਾਵਨਾ ਹੈ।
ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਇਸ ਸੁਮਿਟ ਦੌਰਾਨ ਚੀਨ ਦੇ ਰੱਖਿਆ ਮੁਖੀ ਵੇਅ ਫੈਂਜ ਅਤੇ ਅਮਰੀਕਾ ਦੇ ਰੱਖਿਆ ਵਿਭਾਗਾਂ ਦੇ ਸਕੱਤਰ ਲੋਏਡ ਆਸਟਿਨ ਵੀ ਭਾਗ ਲੈ ਰਹੇ ਹਨ।
ਇਸ ਤੋਂ ਪਹਿਲਾਂ ਇੱਕ ਮੀਟਿੰਗ ਸਿਡਨੀ ਵਿੱਚ ਹੋਈ ਸੀ ਜਿਸ ਵਿੱਚ ਕਿ ਆਸਟ੍ਰੇਲੀਆ, ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਨਿਊਜ਼ੀਲੈਂਡ ਦੇਸ਼ਾਂ ਦੇ ਨੁੰਮਾਂਇੰਦਿਆਂ ਨੇ ਭਾਗ ਲਿਆ ਸੀ ਅਤੇ ਦੇਸ਼ਾਂ ਅੰਦਰ ਵੱਧ ਰਹੇ ਅੰਤਰ-ਰਾਸ਼ਟਰੀ ਪੱਧਰ ਦੇ ਅਪਰਾਧਾਂ ਅਤੇ ਸਾਈਬਰ ਹਮਲਿਆਂ ਆਦਿ ਉਪਰ ਚਰਚਾ ਕੀਤੀ ਗਈ ਸੀ।
ਅਮਰੀਕਾ ਦੇ ਐਫ.ਬੀ.ਆਈ. ਦੇ ਨਿਰਦੇਸ਼ਕ -ਪੌਲ ਐਬਟ ਨੇ ਖੁਲ੍ਹੇਆਮ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਚੀਨ, ਰੂਸ ਅਤੇ ਇਰਾਨ ਵਰਗੇ ਦੇਸ਼, ਦੂਸਰੇ ਦੇਸ਼ਾਂ ਅੰਦਰ ਅਪਰਾਧਿਕ ਗਤੀਵਿਧੀਆਂ ਨੂੰ ਉਕਸਾ ਰਹੇ ਹਨ ਅਤੇ ਇਸ ਦਾ ਸਿੱਟਾ ਬੁਰਾ ਨਿਕਲਣ ਵਾਲਾ ਹੈ।

Install Punjabi Akhbar App

Install
×