ਮਜਦੂਰਾਂ ਦੀ ਕਮੀ ਅਤੇ ਪਾਣੀ ਦੀ ਬੱਚਤ ਲਈ ਵੱਟਾਂ ‘ਤੇ ਝੋਨੇ ਦੀ ਬਿਜਾਈ ਦਾ ਕੀਤਾ ਟਰਾਇਲ

ਪਾਣੀ ਦੀ ਬੱਚਤ ਦੇ ਨਾਲ-ਨਾਲ ਕਿਸਾਨਾਂ ਦੀ ਫਜ਼ੂਲ ਖਰਚੀ ਵੀ ਬਚੇਗੀ : ਸੰਧਵਾਂ

ਫਰੀਦਕੋਟ 18 ਮਈ — ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ‘ਨਰੋਆ ਪੰਜਾਬ ਮੰਚ’ ਦੀ ਟੀਮ ਵੱਲੋਂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਸੁਖਵਿੰਦਰ ਸਿੰਘ ਬੱਬੂ ਪ੍ਰਬੰਧਕ ਗੋਬਿੰਦ ਐਗਰੀਕਲਚਰ ਵਰਕਸ, ਡਾ. ਹਰਨੇਕ ਸਿੰਘ ਰੋਡੇ ਮੁੱਖ ਖੇਤੀਬਾੜੀ ਅਫਸਰ, ਜਗਸੀਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਡਾ. ਦਲੇਰ ਸਿੰਘ ਦੀ ਤਕਨੀਕ ਮੁਤਾਬਿਕ ਵੱਟਾਂ ‘ਤੇ ਝੋਨਾ ਬੀਜਣ ਵਾਲੀ ਮਸ਼ੀਨ ਗੋਬਿੰਦ ਐਗਰੀਕਲਚਰ ਵਰਕਸ ਪੰਜਗਰਾਈਂ ਵਿਖੇ ਤਿਆਰ ਕੀਤੀ ਗਈ, ਜਿਸ ਦਾ ਟਰਾਇਲ ਹਰਪਾਲ ਸਿੰਘ ਦੇਵੀਵਾਲਾ ਦੇ ਖੇਤ ‘ਚઠਕੀਤਾ ਗਿਆ। ਇਸ ਸਮੇਂ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਨੇ ਕਿਹਾ ਕਿ ਜਿੱਥੇ ਇਸ ਤਕਨੀਕ ਨਾਲ ਪਾਣੀ ਦੀ ਵੱਡੇ ਪੱਧਰ ‘ਤੇ ਬਚਤ ਹੋਵੇਗੀ, ਉੱਥੇ ਹੀ ਘੱਟ ਲਾਗਤ ਨਾਲ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ, ਮੌਕੇ ‘ਤੇ ਹਾਜਰ ਗੁਰਭਾਗ ਸਿੰਘ ਫਿੱਡੇ, ਜਗਮੀਤ ਸਿੰਘ ਸੁੱਖਣਵਾਲਾ ਅਤੇ ਜਸਪਾਲ ਸਿੰਘ ਢੁੱਡੀ ਨੇ ਦੱਸਿਆ ਕਿ ਵੱਟਾਂ ਰਾਹੀਂ ਝੋਨਾ ਲਾਉਣ ਦੀ ਵਿਧੀ ਨਾਲ ਜਿੱਥੇ ਮਦਜੂਰਾਂ ਦੀ ਸਮੱਸਿਆ ਦਾ ਹੱਲ ਹੋਵੇਗਾ, ਉੱਥੇ ਹੀ ਸਿਰਫ 50 ਫੀਸਦੀ ਪਾਣੀઠਨਾਲ ਪੂਰਾ ਝਾੜ ਲਿਆ ਜਾ ਸਕਦਾ ਹੈ। ਸੁਸਾਇਟੀ ਆਗੂਆਂ ਨੇ ਦੱਸਿਆ ਕਿ ਸਿੱਧੀ ਅਤੇ ਵੱਟਾਂ ਵਾਲੀ ਬਿਜਾਈ ਦਾ ਇੱਕ ਵੱਡਾ ਫਾਇਦਾ ਇਹ ਵੀ ਹੈ ਕਿ ਕੱਦੂ ਨਾ ਹੋਣ ਕਾਰਨ ਪਾਣੀ ਧਰਤੀ ‘ਚ ਹੀ ਰੀਚਾਰਜ ਹੋਣ ਨਾਲ ਦਿਨੋਂ-ਦਿਨ ਪਾਣੀ ਦੇ ਡਿੱਗ ਰਹੇ ਪੱਧਰ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਹਰਪਾਲ ਸਿੰਘ ਸਮੇਤ ਪਿੰਡ ਦੇਵੀਵਾਲਾ ਦੇ ਵਸਨੀਕਾਂ ਨੇ ਨਰੋਆ ਪੰਜਾਬ ਮੰਚ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਦਾ ਸਹਿਯੋਗ ਬਦਲੇ ਧੰਨਵਾਦ ਕੀਤਾ।
ਸਬੰਧਤ ਤਸਵੀਰ ਵੀ।