ਫਾਰਮਸਿਸਟਾਂ ਦੇ ਸਰਟੀਫਿਕੇਟਾਂ ਦੀ ਸਹੀ ਤਫ਼ਤੀਸ਼ ਕਰਨ ਬਦਲੇ ਅਧਿਕਾਰੀ ਮੁਅੱਤਲ

ਪੰਜਾਬ ਸਰਕਾਰ ਨੇ ਇੱਕ ਸੀਨੀਅਰ ਅਧਿਕਾਰੀ ਨੂੰ ਸਿਰਫ਼ ਇਸ ਕਰਕੇ ਮੁਅੱਤਲ ਕਰ ਦਿੱਤਾ ਹੈ ਕਿ ਉਸ ਅਧਿਕਾਰੀ ਨੇ 848 ਫਾਰਮਸਿਸਟਾਂ ਨੂੰ ਰਜਿਸਟ੍ਰੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨਾ੍ਹਂ (848 ਫਾਰਮਸਿਸਟਾਂ) ਦੇ +2 (ਮੈਡੀਕਲ/ਨਾਨ ਮੈਡੀਕਲ) ਦੇ ਸਰਟੀਫਿਕੇਟ -ਪੰਜਾਬ ਰਾਜ ਤੋਂ ਬਾਹਰਲੀਆਂ ਸਟੇਟਾਂ ਜਿਵੇਂ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛਤੀਸਗੜ੍ਹ, ਝਾਰਖੰਡ ਅਤੇ ਦਿੱਲੀ ਤੋਂ ਜਾਰੀ ਕੀਤੇ ਗਏ ਸਨ ਅਤੇ ਇਨਾ੍ਹਂ ਸਰਟੀਫਿਕੇਟਾਂ ਵਿੱਚ ਕਈ ਤਰਾ੍ਹਂ ਦੀਆਂ ਖਾਮੀਆਂ ਵੀ ਪਾਈਆਂ ਜਾ ਰਹੀਆਂ ਸਨ।
ਪ੍ਰਵੀਨ ਕੁਮਾਰ ਭਾਰਦਵਾਜ ਨੂੰ ਪੰਜਾਬ ਸਰਕਾਰ ਦੁਆਰਾ, ਪੰਜਬ ਸਟੇਟ ਫਾਰਮੇਸੀ ਕਾਂਸਲ ਦਾ ਰਜਿਸਟਰਾਰ ਨਿਯੁੱਕਤ ਕੀਤਾ ਗਿਆ ਸੀ ਅਤੇ ਸ੍ਰੀ ਭਾਰਦਵਾਜ ਨੂੰ ਇਨਾ੍ਹਂ ਫਾਰਮਸਿਸਟਾਂ ਦੀਆਂ ਅਰਜ਼ੀਆਂ ਰੱਦ ਕਰਨ ਦੇ ਸਿਰਫ ਦੋ ਮਹੀਨਿਆਂ ਦੇ ਵਿੱਚ ਵਿੱਚ ਹੀ ਮੁਅੱਤਲ ਕਰ ਦਿੱਤਾ ਗਿਆ। ਇਨਾ੍ਹਂ ਫਾਰਮਸਿਸਟਾਂ ਨੇ ਸਾਲ 2014 ਵਿੱਚ ਆਪਣੇ ਸਰਟੀਫਿਕੇਟਾਂ ਦੇ ਆਧਾਰ ਤੇ ਪੰਜਾਬ ਰਾਜ ਵਿੱਚ ਰਜਿਸਟਰੇਸ਼ਨ ਵਾਸਤੇ ਅਰਜ਼ੀਆਂ ਦਿੱਤੀਆਂ ਸਨ।
ਸ੍ਰੀ ਭਾਰਦਵਾਜ ਦੀ ਮੁਅੱਤਲੀ ਦੇ ਹੁਕਮ ਹੁਸਨ ਲਾਲ -ਸੈਕਰੈਟਰੀ ਵਿਭਾਗ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਜੋ ਕਿ ਸੀ੍ਰ ਭਾਰਦਵਾਜ ਨੂੰ ਵੀਰਵਾਰ ਨੂੰ ਮਿਲੇ।
ਅਸਲ ਵਿੱਚ ਸ੍ਰੀ ਭਾਰਦਵਾਜ ਨੇ ਇੱਕ ਆਰ.ਟੀ.ਆਈ. ਜਿਹੜੀ ਕਿ ਪੰਜਾਬ ਸਟੇਟ ਪੈਰਾਮੈਡੀਕਲ ਹੈਲਥ ਐਂਪਲਾਈਜ਼ ਫਰੰਟ ਵੱਲੋਂ ਪਾਈ ਗਈ ਸੀ, ਦੇ ਤਹਿਤ ਤਕਰੀਬਨ 648 ਪੜ੍ਹੇ ਲਿਖੇ ਕੈਮਿਸਟਸ ਜਿਨਾ੍ਹਂ ਨੂੰ ਕਿ 2013 ਵਿੱਚ ਪੰਜਾਬ ਸਟੇਟ ਵੱਲੋਂ ਰਜਿਸਟਰੇਸ਼ਨ ਦਿੱਤੀ ਗਈ ਸੀ, ਇਨਾ੍ਹਂ ਸਭ ਨੇ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਵਿੱਚੋਂ ਆਪਣੇ ਸਰਟੀਫਿਕੇਟ ਪ੍ਰਾਪਤ ਕੀਤੇ ਸਨ। ਇਸ ਤੋਂ ਇਲਾਵਾ ਸ੍ਰੀ ਭਾਰਦਵਾਜ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਇਨਾ੍ਹਂ ਫਾਰਮਸਿਸਟਾਂ ਦੇ ਦੱਸਵੀਂ ਅਤੇ +2 ਦੇ ਸਮੇਂ ਵਿੱਚ ਸਮੇਂ ਦਾ ਕਾਫੀ ਜ਼ਿਆਦਾ ਅਤੇ ਇਤਰਾਜ਼ਯੋਗ ਗੈਪ ਵੀ ਹੈ।
ਸ੍ਰੀ ਭਾਰਦਵਾਜ ਦੁਆਰਾ ਜਦੋਂ ਇਨਾ੍ਹਂ ਸਰਟੀਫਿਕੇਟਾਂ ਦੀ ਤਹਿਕੀਕਾਤ ਕੀਤੀ ਗਈ ਤਾਂ ਕੋਈ ਵੀ ਸੰਤੁਸ਼ਟੀ ਦਾਇਕ ਜਵਾਬ ਨਾ ਮਿਲਿਆ ਤੇ ਦੂਸਰੀਆਂ ਸਟੇਟਾਂ ਵੱਲੋਂ ਵੀ ਉਨਾ੍ਹਂ ਨੂੰ ਤਹਿਕੀਕਾਤ ਦੇ ਉਲਟੇ ਨਤੀਜੇ ਹੀ ਮਿਲ ਰਹੇ ਸਨ।
ਸ੍ਰੀ ਭਾਰਦਵਾਜ ਨੇ ਕਿਸੇ ਦੀ ਖਿਲਾਫ਼ਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨਾ੍ਹਂ ਨੇ ਤਾਂ ਆਪਣਾ ਫ਼ਰਜ਼ ਨਿਭਾਇਆ ਹੈ ਅਤੇ ਮੈਡੀਕਲ ਜਗਤ ਦੀ ਭਲਾਈ ਲਈ ਹੀ ਅਜਿਹਾ ਕਦਮ ਚੁਕਿਆ ਹੈ। ਉਨਾ੍ਹਂ ਇਹ ਵੀ ਕਿਹਾ ਉਨਾ੍ਹਂ ਨੇ ਇਸ ਸਬੰਧ ਵਿੱਚ ਆਪਣਾ ਪੱਖ ਇੱਕ ਚਿੱਠੀ ਦੇ ਰੂਪ ਵਿੱਚ ਸਬੰਧਤ ਕੈਬਿਨਟ ਮੰਤਰੀ ਨੂੰ ਸੋਂਪ ਦਿੱਤਾ ਹੈ।

Install Punjabi Akhbar App

Install
×