ਸੇਵਾ ਮੁਕਤ ਸ਼ਹਿਰੀਆਂ ਦੇ ਹੱਥਾਂ ਵਿੱਚ ਹੋਰ ਪਾਵਰਾਂ ਦੇਣ ਦੇ ਪਲਾਨ

ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣੀ ਸਮਾਜਿਕ ਪ੍ਰਵਿਰਤੀਆਂ ਦੀ ਉਦਾਹਰਨ ਕਾਇਮ ਕਰਦਿਆਂ, ਸੇਵਾ-ਮੁਕਤ ਹੋਏ ਜਾਂ ਹੋਣ ਵਾਲੇ ਬਜ਼ੁਰਗਾਂ ਦੀ ਸਾਂਭ ਸੰਭਾਲ ਵੱਲ ਵੀ ਕਦਮ ਚੁੱਕੇ ਹਨ ਅਤੇ ਇਸ ਦੇ ਤਹਿਤ ਬੀਤੇ ਕੱਲ੍ਹ ‘ਰਿਟਾਇਰਮੈਂਟ ਵਿਲੇਜ ਐਕਟ 1999 ਵਿੱਚ ਕੁੱਝ ਸੁਧਾਰਕ ਬਦਲਾਅ ਕੀਤੇ ਗਏ ਹਨ ਜਿਸ ਨਾਲ ਕਿ ੳਕਤ ਕੰਮਾਂ ਵਿੱਚ ਹੋਰ ਵੀ ਪਾਰਦਰਸ਼ਤਾ ਆਵੇਗੀ ਅਤੇ ਸੇਵਾ-ਮੁਕਤ ਵਰਗ ਦੇ ਲੋਕਾਂ ਪ੍ਰਤੀ ਜ਼ਿਆਦਾ ਜਵਾਬਦੇਹੀ ਰਹੇਗੀ ਅਤੇ ਇਸ ਸਭ ਤੋਂ ਇਲਾਵਾ ਬਜ਼ੁਰਗਾਂ ਦੇ ਹੱਥਾਂ ਵਿੱਚ, ਉਨ੍ਹਾਂ ਦੇ ਆਪਣੇ ਹੱਕਾਂ ਪ੍ਰਤੀ ਜ਼ਿਆਦਾ ਤੋਂ ਜ਼ਿਆਦਾ ‘ਪਾਵਰ’ ਵੀ ਆਵੇਗੀ। ਇਸ ਦੇ ਤਹਿਤ ਸਰਕਾਰ ਨੇ ਉਕਤ ਕਾਨੂੰਨ ਨੂੰ ਹੋਰ ਵੀ ਸਰਲ ਕਰਨ ਦੇ ਨਾਲ ਨਾਲ ਅਜਿਹੇ ਵਰਗ ਦੇ ਲੋਕਾਂ ਲਈ ਆਮ ਸੇਵਾ ਲਈ ਰੱਖੀਆਂ ਗਈਆਂ ਕੀਮਤਾਂ ਆਦਿ ਦਾ ਸਮਾਂ ਵੀ ਘਟਾ ਲਿਆ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਕੈਵਿਨ ਐਂਡਰਸਨ ਨੇ ਇਸ ਬਾਰੇ ਵਿੱਚ ਦੱਸਦਿਆਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਅਜਿਹੇ ਹੀ ਰਿਟਾਇਰਮੈਂਟ ਪਿੰਡਾਂ ਵਿੱਚ 66,000 ਲੋਕ ਰਿਹਾਇਸ਼ੀ ਹਨ ਅਤੇ ਉਕਤ ਕਾਨੂੰਨ ਦੀਆਂ ਸੋਧਾਂ ਉਨ੍ਹਾਂ ਦੇ ਜੀਵਨ ਕਾਲ ਨੂੰ ਸਹੀ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਹੋਰ ਵੀ ਜ਼ਿਆਦਾ ਸਹਾਈ ਹੋਵੇਗਾ। ਜਿਵੇਂ ਕਿ ਕਈ ਵਾਰੀ ਬਜ਼ੁਰਗਾਂ ਨੂੰ ਆਪਣੀਆਂ ਸੰਪਤੀਆਂ ਵੇਚਣ ਵਿੱਚ ਹੀ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਇਸ ਵਾਸਤੇ ਉਨ੍ਹਾਂ ਨੂੰ ਕਾਫੀ ਮਾਨਸਿਕ ਦਬਾਅ ਵੀ ਝੇਲਣਾ ਪੈਂਦਾ ਹੈ ਅਤੇ ਸਰਕਾਰ ਅਜਿਹੀਆਂ ਹੀ ਸਥਿਤੀਆਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕਰਨ ਵਿੱਚ ਸਹਾਈ ਹੋਵੇਗੀ ਅਤੇ ਇਸ ਨਾਲ ਉਨ੍ਹਾਂ ਦਾ ਸਮਾਂ ਬਚੇਗਾ ਅਤੇ ਉਨ੍ਹਾਂ ਉਪਰ ਮਾਨਸਿਕ ਤਣਾਅ ਦੀ ਸਿਥਤੀ ਆਵੇਗੀ ਹੀ ਨਹੀਂ ਅਤੇ ਬਿਨ੍ਹਾਂ ਦੇਰੀ ਉਹਨਾਂ ਨੂੰ ਸਿੱਧੇ ਅਜਿਹੇ ਰਿਟਾਇਰਮੈਂਟ ਪਿੰਡਾਂ ਵਿੱਚ ਸ਼ਿਫਟ ਕਰ ਦਿੱਤਾ ਜਾਇਆ ਕਰੇਗਾ।
ਨਵੀਆਂ ਸੋਧਾਂ ਦੇ ਮੁਤਾਬਿਕ ਸਰਕਾਰ ਹੁਣ ਉਨ੍ਹਾਂ ਦੀਆਂ ਜਾਇਦਾਦਾਂ ਦੀ ਮੌਜੂਦਾ ਕੀਮਤ ਦਾ ਸਹੀ ਸਹੀ ਅੰਦਾਜ਼ਾ ਲਗਾ ਕੇ ਅਤੇ ਉਕਤ ਕੀਮਤ ਨੂੰ ਸਿੱਧਾ ਏਜਡ ਕੇਅਰ ਹੋਮ ਵਾਲਿਆਂ ਨੂੰ ਮੁਹੱਈਆ ਕਰਵਾ ਦਿਆ ਕਰੇਗੀ ਅਤੇ ਬਜ਼ੁਰਗਾਂ ਨੂੰ ਸਿੱਧਾ ਹੀ ਇੱਕ ਦਮ ਏਜਡ ਕੇਅਰ ਹੋਮਾਂ ਵਿੱਚ ਰਿਹਾਇਸ਼ ਮੁਹੱਈਆ ਕਰਵਾ ਦਿੱਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਜੇਕਰ ਮੈਟਰੋਪਾਲਿਟਿਨ ਖੇਤਰਾਂ ਵਿੱਚ 6 ਮਹੀਨਿਆਂ ਦੇ ਅੰਦਰ ਅੰਦਰ ਅਤੇ ਦੂਸਰੇ ਖੇਤਰਾਂ ਵਿੱਚ 12 ਮਹੀਨਿਆਂ ਦੇ ਵਿਚਕਾਰ, ਅੇਜਡ ਕੇਅਰ ਹੋਮਾਂ ਨੂੰ ਚਲਾਉਣ ਵਾਲੇ, ਇਨ੍ਹਾਂ ਬਜ਼ੁਰਗਾਂ ਦੀਆਂ ਜਾਇਦਾਦਾਂ ਨੂੰ ਵੇਚਣ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਉਕਤ ਬਜ਼ੁਰਗ ਮੁਆਵਜ਼ੇ ਦੇ ਹੱਕਦਾਰ ਵੀ ਹੋਣਗੇ ਅਤੇ ਇਹ ਮੁਆਵਜ਼ਾ ਸਬੰਧਤ ਅੇਜਡ ਕੇਅਰ ਹੋਮਾਂ ਵਾਲਿਆਂ ਨੂੰ ਅਦਾ ਕਰਨਾ ਪਵੇਗਾ।

Install Punjabi Akhbar App

Install
×