ਲਿਖਾਰੀ ਸਭਾ ਸਾਦਿਕ ਦੇ ਸਾਲਾਨਾ ਸਮਾਗਮ ਵਿਚ , ਰੇਤੇ ਦੇ ਫੁੱਲ’ ਪੁਸਤਕ ਦੀ ਹੋਈ ਘੁੰਡ ਚੁਕਾਈ

ਪ੍ਰਸਿੱਧ ਲੇਖਕਾਂ ਨੂੰ ਯਾਦਗਾਰੀ ਐਵਾਰਡਾਂ ਨਾਲ ਵੀ ਕੀਤਾ ਸਨਮਾਨਿਤ

(ਲਿਖਾਰੀ ਸਭਾ ਸਾਦਿਕ ਦੇ ਅਹੁਦੇਦਾਰ ਮੁੱਖ ਮਹਿਮਾਨ ਸ: ਗੁਰਦਿੱਤ ਸਿੰਘ ਸੇਖੋਂ ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨ ਕਰਦੇ ਹੋਏ। {ਤਸਵੀਰ ਗੁਰਭੇਜ ਸਿੰਘ ਚੌਹਾਨ})

(ਫਰੀਦਕੋਟ) -ਵਿਸ਼ਵਕਰਮਾਂ ਭਵਨ ਸਾਦਿਕ ਵਿਖੇ ਲਿਖਾਰੀ ਸਭਾ ਸਾਦਿਕ ਵਲੋਂ ਆਪਣਾ ਸਾਲਾਨਾ ਸਿਲਵਰ ਜੁਬਲੀ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ। ਪੰਜ ਘੰਟੇ ਚੱਲੇ ਇਸ ਸਮਾਗਮ ਵਿਚ ਗੁਰੂਹਰਸਹਾਏ, ਜਲਾਲਾਬਾਦ, ਫਿਰੋਜ਼ਪੁਰ, ਮੁਕਤਸਰ, ਕੋਟਕਪੂਰਾ, ਭਲੂਰ ਅਤੇ ਫਰੀਦਕੋਟ ਦੀਆਂ ਸਾਹਿਤ ਸਭਾਵਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ: ਗੁਰਦਿੱਤ ਸਿੋੰਘ ਸੇਖੋਂ ਵਿਧਾਇਕ ਹਲਕਾ ਫਰੀਦਕੋਟ ਸ਼ਾਮਲ ਹੋਏ। ਪਿੰਡ ਸਾਦਿਕ ਦੇ ਸਰਪੰਚ ਸ਼ਿਵਰਾਜ ਸਿੰਘ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਸਮਾਗਮ ਵਿਚ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਕੇ ਰੰਗ ਬੰਨ੍ਹਿਆਂ। ਸਭਾ ਵਲੋਂ ਆਪਣੀ ਰਵਾਇਤ ਅਨੁਸਾਰ ਪ੍ਰਸਿੱਧ ਲੇਖਕ ਹਰਮੀਤ ਵਿਦਿਆਰਥੀ ਨੂੰ ਡਾ: ਸਰਦੂਲ ਸਿੰਘ ਦਰਦ ਯਾਦਗਾਰੀ ਐਵਾਰਡ ਨਾਲ ਅਤੇ ਸਭਾ ਦੇ ਸਰਗਰਮ ਮੈਂਬਰ ਮਨਮਿੰਦਰ ਸਿੰਘ ਢਿੱਲੋਂ ਨੂੰ ਹੇੱਡ ਮਾਸਟਰ ਜੁਗਰਾਜ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਲੋਂ ਸਭਾ ਦੀ ਸਾਂਝੀ ਨਵੀਂ ਛਪੀ ਕਿਤਾਬ ਰੇਤੇ ਦੇ ਫੁੱਲ ਦੀ ਘੁੰਡ ਚੁਕਾਈ ਕੀਤੀ ਗਈ ਅਤੇ ਸਭਾ ਨੂੰ ਵਧਾਈ ਵੀ ਦਿੱਤੀ ਗਈ। ਸਭਾ ਦੇ ਅਹੁਦੇਦਾਰਾਂ ਵਲੋਂ ਸ: ਸੇਖੋਂ ਨੂੰ ਸਭਾ ਦੀਆਂ ਕੁੱਝ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਸਮਾਰੋਹ ਦੌਰਾਨ ਸੁਖਦੇਵ ਸਿੰਘ ਸਰਪੰਚ ਡੋਡਾਂ ਵਾਲਿਆਂ ਦੇ ਜੱਥੇ ਵਲੋਂ ਪੇਸ਼ ਕੀਤੇ ਕਵੀਸ਼ਰੀ ਪ੍ਰਸੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸਮਾਗਮ ਦਾ ਮੰਚ ਸੰਚਾਲਨ ਸੱਚਦੇਵ ਗਿੱਲ ਨੇ ਕੀਤਾ। ਇਸ ਮੌਕੇ ਤੇ ਸਾਹਿਤਕਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

Install Punjabi Akhbar App

Install
×