ਉਤਰੀ ਨਿਊ ਸਾਊਥ ਵੇਲਜ਼ ਵਿੱਚ ਪਾਬੰਧੀਆਂ ਲਾਗੂ -ਇੱਕ ਵਿਅਕਤੀ ਬਾਇਰਨ-ਬੇਅ ਵਿਚਲੀ ਪਾਰਟੀ ਤੋਂ ਕਰੋਨਾ ਸਥਾਪਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਬਾਇਰਨ ਬੇਅ ਵਿਖੇ ਇੱਕ ਪਾਰਟੀ ਨਾਲ ਸਬੰਧਤ ਇੱਕ ਵਿਅਕਤੀ ਦੇ ਕਰੋਨਾ ਪਾਜ਼ਿਟਿਵ ਆਉਣ ਕਾਰਨ ਰਾਜ ਦੇ ਉਤਰੀ ਹਿੱਸੇ ਵਿੱਚ ਕਰੋਨਾ ਬਾਬਤ ਪਾਬੰਧੀਆਂ ਲਾਗੂ ਕੀਤੀਆਂ ਗਈਆਂ ਹਨ। ਵੈਸੇ ਉਕਤ ਵਿਅਕਤੀ ਬਾਇਰਨ ਬੇਅ ਵਿਖੇ ਹੋਈ ਪਾਰਟੀ (hen’s party) ਵਿੱਚ ਮੌਜੂਦ ਨਹੀਂ ਸੀ ਪਰੰਤੂ ਉਹ ਪਾਰਟੀ ਵਿਚਲੇ ਇੱਕ ਅਜਿਹੇ ਮੈਂਬਰ ਦੇ ਸੰਪਰਕ ਵਿੱਚ ਸੀ ਜੋ ਕਿ ਕੁਈਨਜ਼ਲੈਂਡ ਵਿਚਲੇ ਕਰੋਨਾ ਦੇ ਮਾਮਲਿਆਂ ਨਾਲ ਸਬੰਧਤ ਸਥਾਪਤ ਮਾਮਲਾ ਸੀ ਅਤੇ ਇਸੇ ਤੋਂ ਹੀ ਉਕਤ ਵਿਅਕਤੀ ਵੀ ਸਥਾਪਤ ਹੋ ਗਿਆ।
ਉਨ੍ਹਾਂ ਕਿਹਾ ਕਿ ਉਤਰੀ ਖੇਤਰ ਦੀਆਂ ਚਾਰ ਸ਼ਾਇਰ -ਬਾਈਰਨ, ਬੈਲੀਨਾ, ਟਵੀਡ ਅਤੇ ਲਿਜ਼ਮੋਰ ਆਦਿ ਵਿੱਚ ਕਰੋਨਾ ਸਬੰਧੀ ਪਾਬੰਧੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਇਕੱਠਾਂ ਵਾਸਤੇ 30 ਦੀ ਗਿਣਤੀ ਮਿੱਥੀ ਗਈ ਹੈ ਅਤੇ ਪ੍ਰਤੀ ਵਿਅਕਤੀ 4 ਵਰਗ ਮੀਟਰ ਦੀ ਥਾਂ ਹੋਣੀ ਚਾਹੀਦੀ ਹੈ। ਸਬੰਧਤ ਖਾਸ ਥਾਵਾਂ ਅਤੇ ਮੌਕਿਆਂ ੳਪਰ ਹਰ-ਇੱਕ ਦਾ ਮਾਸਕ ਪਾਉਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਬੰਧੀ ਇਸ ਗੱਲ ਦੀ ਨਹੀਂ ਹੈ ਕਿ ਕੋਈ ਘਰੋਂ ਹੀ ਬਾਹਰ ਨਹੀਂ ਨਿਕਲ ਸਕਦਾ ਸਗੋਂ ਜ਼ਰੂਰਤ ਇਸ ਗੱਲ ਦੀ ਹੈ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਜਾਵੇ ਅਤੇ ਇਸੇ ਤਰੀਕਿਆਂ ਦੇ ਨਾਲ ਹੀ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਜਨਤਕ ਸਿਹਤਯਾਬੀ ਨੂੰ ਕਾਇਮ ਰੱਖਿਆ ਜਾ ਸਕੇ।
ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਬਾਰਡਰਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਅਜਿਹਾ ਕੁੱਝ ਵੀ ਨਹੀਂ ਹੈ ਕਿ ਬਾਰਡਰ ਬੰਦ ਕੀਤੇ ਜਾਣ ਜਾਂ ਬਾਰਡਰਾਂ ਉਪਰ ਪਾਬੰਧੀਆਂ ਆਦਿ ਨੂੰ ਸਖ਼ਤ ਕੀਤਾ ਜਾਵੇ, ਬਲਕਿ ਹਾਲੇ ਤਾਂ ਸਮਾਂ ਮਹਿਜ਼ ਸਥਿਤੀਆਂ ਨੂੰ ਵਾਚਣ ਦਾ ਹੈ ਅਤੇ ਸਮੁੱਚੀ ਟੀਮ ਹੀ ਇਸ ਪਾਸੇ ਲੱਗੀ ਹੈ ਅਤੇ ਹਰ ਫੈਸਲਾ ਲੋੜ ਅਤੇ ਸਮੇਂ ਦੀ ਮੰਗ ਮੁਤਾਬਿਕ ਹੀ ਲਿਆ ਜਾਵੇਗਾ।

Install Punjabi Akhbar App

Install
×