ਬੇਸ਼ਕ ਦੇਸ਼ ਦੇ ਰੈਸਟੋਰੈਂਟ ਅਤੇ ਪਬ ਫੇਰ ਤੋਂ ਖੁੱਲਣ ਦੀ ਤਿਆਰੀ ਵਿੱਚ ਪਰੰਤੂ ਰੋਣਕ ਪਹਿਲਾਂ ਵਰਗੀ ਨਹੀਂ ਹੋਣੀ

(ਐਸ.ਬੀ.ਐਸ.) ਆਸਟ੍ਰੇਲੀਆ ਅੰਦਰ ਕਰੋਨਾ ਕਾਰਨ ਬੰਦ ਹੋਏ ਰੈਸਟੋਰੈਂਟ ਅਤੇ ਪੱਬਾਂ ਨੂੰ ਫੇਰ ਤੋਂ ਖੋਲ੍ਹਣ (ਸੀਮਿਤ ਸਥਿਤੀਆਂ ਅੰਦਰ) ਲਈ ਸਰਕਾਰ ਬੇਸ਼ੱਕ ਤਿਆਰ ਬਰ ਤਿਆਰ ਦਿਖਾਈ ਦੇ ਰਹੀ ਹੈ ਪਰੰਤੂ ਰੈਸਟੋਰੈਂਟ ਅਤੇ ਪੱਬਾਂ ਦੇ ਮਾਲਕਾਂ ਦਾ ਮੰਨਣਾ ਹੈ ਕਿ ਫੇਰ ਤੋਂ ਪਹਿਲਾਂ ਵਰਗੀ ਰੌਣਕ ਹਾਲੇ ਨਹੀਂ ਹੋਵੇਗੀ ਅਤੇ ਲੀਹ ਤੇ ਆਉਣ ਵਿੱਚ ਪਤਾ ਨਹੀਂ ਕਿੰਨਾ ਕੁ ਸਮਾਂ ਹਾਲੇ ਹੋਰ ਲੱਗੇਗਾ। ਜੇ ਪਰਥ ਦੀ ਹੀ ਉਦਾਹਰਣ ਲੈ ਲਈਏ ਤਾਂ ਇੱਥੇ ਕਈ ਰੈਸਟੋਰੈਂਟ, ਚਿਕਨ ਕਾਰਨਰ ਜਾਂ ਬਰਗਰ ਸੈਂਟਰ ਅਜਿਹੇ ਹਨ ਜਿੱਥੇ ਕਿ ਲਾਕਡਾਊਨ ਤੋਂ ਪਹਿਲਾਂ ਲੋਕ ਲਾਈਨਾਂ ਵਿੱਚ ਖੜ੍ਹ ਕੇ ਸਮਾਨ ਲੈਂਦੇ ਸਨ ਅਤੇ ਜਾਂ ਫੇਰ ਸੀਟਾਂ ਦੀ ਉਡੀਕ ਵਿੱਚ ਕਾਫੀ ਦੇਰ ਤੱਕ ਖੜ੍ਹੇ ਵੀ ਰਹਿੰਦੇ ਸਨ -ਪਰੰਤੂ ਹੁਣ ਸਮਾਂ ਅਤੇ ਮਾਹੌਲ ਬਿਲਕੁਲ ਬਦਲ ਗਿਆ ਹੈ। ਇਨਾ੍ਹਂ ਸੈਂਟਰਾਂ ਦੇ ਮਾਲਿਕ ਹੁਣ ‘ਡਲਿਵਰੀ ਆਰਡਰ ਐਂਡ ਟੇਕ ਅਵੇ’ ਕਰਕੇ ਆਪਣਾ ਖਰਚਾ ਪਾਣੀ ਚਲਾ ਰਹੇ ਹਨ। ਸਮੁੱਚੇ ਦੇਸ਼ ਅੰਦਰ ਹੀ ਅਜਿਹੇ ਰੈਸਟੋਰੈਂਟ, ਚਿਕਨ ਕਾਰਨਰ ਜਾਂ ਬਰਗਰ ਸੈਂਟਰ ਅਤੇ ਕਾਫੀ ਸੈਂਟਰਾਂ ਨੂੰ ਵੀ ਸਖ਼ਤ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਨਾ੍ਹਂ ਦੇ ਨਿਯਮਾਂ ਨੂੰ ਤੋੜਨ ਉਪਰ ਭਾਰੀ ਜੁਰਮਾਨਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।

Install Punjabi Akhbar App

Install
×