ਸਭਿਅਤਾ ਅਤੇ ਸਭਿਆਚਾਰ ਨੂੰ ਬਚਾਉਣ ਖਾਤਰ, ਆਸਟ੍ਰੇਲੀਆ ਦੇ ਇੱਕ ਛੋਟੇ ਜਿਹੇ ਟਾਪੂ ਉਪਰ ਬੁਲੰਦ ਹੋਈ ਸਵੈ-ਸ਼ਾਸ਼ਨ ਦੀ ਮੰਗ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਦੇ ਦੂਰ ਦੁਰਾਡੇ ਟਾਪੂਆਂ ਉਪਰ ਸਥਿਤ ਨੋਰਫੋਕ ਆਈਲੈਂਡ ਉਪਰ ਬੀਤੇ 6 ਸਾਲਾਂ ਤੋਂ ਆਸਟ੍ਰੇਲੀਆਈ ਪ੍ਰਸ਼ਾਸਨ ਖ਼ਿਲਾਫ਼ ਉੱਠ ਰਹੀ ਜਨਤਕ ਆਵਾਜ਼ ਨੂੰ ਜਨਤਕ ਤੌਰ ਤੇ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਹਾਲ ਵਿੱਚ ਵੀ ਕੀਤੇ ਗਏ ਇੱਥੋਂ ਦੀ ਆਖਰੀ ਬਚੀ ਇੱਕੋ ਇੱਕ ਅਥਾਰਟੀ -ਸਥਾਨਕ ਕਾਂਸਲ ਨੂੰ ਬੰਦ ਕਰਨ ਤੋਂ ਬਾਅਦ ਸ਼ੁਰੂ ਹੋਇਆ ਹੈ ਅਤੇ ਇੱਥੋਂ ਦੇ ਲੋਕਾਂ ਨੇ ਆਪਣੀ ਸਭਿਅਤਾ ਅਤੇ ਸਭਿਆਚਾਰ ਨੂੰ ਬਚਾਉਣ ਖਾਤਰ ਜਿਹੜੀ ਆਵਾਜ਼ ਚੁੱਕੀ ਹੋਈ ਸੀ, ਉਹ ਹੁਣ ਬੁਲੰਦ ਹੋਣੀ ਸ਼ੁਰੂ ਹੋ ਗਈ ਹੈ।
ਉਕਤ ਟਾਪੂ ਉਪਰ ਮਹਿਜ਼ 1,700 ਲੋਕ ਹੀ ਰਹਿੰਦੇ ਹਨ ਪਰੰਤੂ ਉਨ੍ਹਾਂ ਨੇ ਆਪਣੀਆਂ ਰਿਵਾਇਤਾਂ, ਸਭਿਆਚਾਰ ਅਤੇ ਬੋਲੀ ਨੂੰ ਬਹੁਤ ਸਾਂਭ ਕੇ ਰੱਖਿਆ ਹੋਇਆ ਹੈ ਅਤੇ ਆਪਣੇ ਇਤਿਹਾਸ ਦੀ ਬਦੌਲਤ ਉਹ ਅੱਜ ਵੀ ਰਿਵਾਇਤਾਂ ਨੂੰ ਕਾਇਮ ਕਰਕੇ ਬੈਠੇ ਹਨ।
ਸਾਲ 1855 ਦੌਰਾਨ ਨੋਰਫੋਕ ਆਈਲੈਂਡ ਨੂੰ ਕੁਈਨ ਵਿਕਟੋਰੀਆ ਨੇ ਪ੍ਰਮਾਣਿਕਤਾ ਦਿੱਤੀ ਅਤੇ ਇਸ ਤੋਂ ਇੱਕ ਸਾਲ ਬਾਅਦ ਹੀ ਇੱਥੇ 163 ਆਦਮੀ-ਔਰਤਾਂ ਅਤੇ ਬੱਚਿਆਂ ਨੂੰ ਵਸਾਇਆ ਗਿਆ।
ਬ੍ਰਿਟੇਨ ਨੇ ਸਾਲ 1914 ਵਿੱਚ, ਪਹਿਲੇ ਸੰਸਾਰ ਯੁੱਧ ਤੋਂ ਮਹਿਜ਼ ਪਹਿਲਾਂ, ਅਸਟ੍ਰੇਲੀਆ ਵਿੱਚ ਸ਼ਾਮਿਲ ਕਰ ਲਿਆ ਅਤੇ ਫੇਰ 1979 ਵਿਚ ਇਹ ਆਸਟ੍ਰੇਲੀਆ ਦੀ ਪਹਿਲੀ ਟੈਰਿਟਰੀ ਬਣ ਗਿਆ ਜਿੱਥੇ ਕਿ ਕੁੱਝ ਸੀਮਿਤ ਸਵੈ-ਸ਼ਾਸਨ ਦੇ ਨਿਯਮ ਲਾਗੂ ਕੀਤੇ ਗਏ ਸਨ। ਇਸ ਟਾਪੂ ਉਪਰ ਇੱਥੋਂ ਦੀ ਚੁਣੀ ਹੋਈ ਸਰਕਾਰ ਦੀ ਇੱਥੇ ਦੇ ਸਾਰੇ ਕੰਮ ਕਾਜ ਅਤੇ ਲੈਜਿਸਲੇਟਿਵ ਅਸੈਂਬਲੀ ਚਲਾਉਂਦੀ ਹੈ ਅਤੇ ਸਵੈ-ਨਿਰਭਰ ਵੀ ਹੈ।

ਪਰੰਤੂ ਸਾਲ 2007 ਵਿੱਚ ਸਮੁੱਚੇ ਸੰਸਾਰ ਪੱਧਰ ਤੇ ਹੀ ਆਏ ਵਿਤੀਏ ਸੰਕਟ ਦੌਰਾਨ ਇੱਥੋਂ ਦਾ ਮੁੱਖ ਕਿੱਤਾ ‘ਟੂਰਿਜ਼ਮ’ ਨੁੰ ਬਹੁਤ ਜ਼ਿਆਦਾ ਢਾਹ ਲੱਗੀ ਅਤੇ ਇੱਥੋਂ ਦੇ ਮੁੱਖ ਮੰਤਰੀ ਨੇ ਦੋ ਸਾਲਾਂ ਵਿੱਚ ਹੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਅਤੇ ਆਸਟ੍ਰੇਲੀਆਈ ਸਵਿੰਧਾਨ ਦੀ ਧਾਰਾ ਵਿੱਚ ਸ਼ਾਮਿਲ ਹੋ ਗਿਆ।
ਕਿਉਂਕਿ ਲੋਕਾਂ ਨੂੰ ਅਜਿਹਾ ਮਨਜ਼ੂਰ ਨਹੀਂ ਸੀ ਅਤੇ ਜ਼ਿਆਦਾਤਰ ਲੋਕ ਇਸ ਦਾ ਵਿਰੋਧ ਹੀ ਕਰਦੇ ਰਹੇ। ਸਾਲ 2015 ਵਿੱਚ ਉਦੋਂ ਹੱਦ ਹੋ ਗਈ ਜਦੋਂ ਕੈਨਬਰਾ ਦੀ ਸਰਕਾਰ ਨੇ ਇੱਥੋਂ ਦੀ ਲੇਜਿਸਲੇਟਿਵ ਅਸੈਂਬਲੀ ਨੂੰ ਭੰਗ ਕਰਕੇ ਇੱਥੇ ਆਪਣਾ ਕਾਰਜਕਾਰੀ ਥਾਪ ਦਿੱਤਾ। ਇੱਥੋਂ ਦੇ 1,000 ਵੋਟਰਾਂ ਨੁੰ ਏ.ਸੀ.ਟੀ. ਦੇ ਚੋਣ ਪ੍ਰਣਾਲੀ (ਇਲੈਕਟੋਰੇਟ ਸਿਸਟਮ) ਵਿੱਚ ਸ਼ਾਮਿਲ ਕਰਕੇ ਰੱਖਿਆ ਗਿਆ ਹੈ।
ਮੌਜੂਦਾ ਸਮਿਆਂ ਅੰਦਰ (ਇੱਕ ਨਿਸਚਿਤ ਸਮੇਂ ਲਈ) ਨਿਊ ਸਾਊਥ ਵੇਲਜ਼ ਸਰਕਾਰ ਹੀ ਇਸ ਟਾਪੂ ਦੀ ਦੇਖ ਰੇਖ ਅਤੇ ਸਿਹਤ ਸੰਭਾਲ ਦੇ ਨਾਲ ਨਾਲ ਇੱਥੋਂ ਦੀ ਅਰਥ ਵਿਵਸਥਾ, ਪੜ੍ਹਾਈ ਲਿਖਾਈ ਆਦਿ ਦਾ ਕੰਮ ਕਾਜ ਫੈਡਰਲ ਸਰਕਾਰ ਦੀ ਮਾਲੀ ਸਹਾਇਤਾ ਦੇ ਨਾਲ ਕਰਦੀ ਹੈ। ਕੁਈਨਜ਼ਲੈਂਡ ਇਸ ਬਾਬਤ ਗਲਬਾਤ ਕਰ ਰਿਹਾ ਹੈ ਕਿ ਜਦੋਂ ਨਿਊ ਸਾਊਥ ਵੇਲਜ਼ ਦਾ ਸਮਾਂ ਖ਼ਤਮ ਹੰਦਾ ਹੈ ਤਾਂ ਇਸ ਦੀ ਸਾਂਭ ਸੰਭਾਲ ਕੁਈਨਜ਼ਲੈਂਡ ਨੂੰ ਸੌਂਪ ਦਿੱਤੀ ਜਾਵੇ।
ਇੱਥੋਂ ਦੇ ਲੋਕ ਹੁਣ ਆਪਣੀ ਆਵਾਜ਼ ਬੁਲੰਦ ਇਸ ਲਈ ਕਰ ਰਹੇ ਹਨ ਕਿ ਉਹ ਸਵੈ-ਸ਼ਾਸਨ ਚਾਹੁੰਦੇ ਹਨ ਅਤੇ ਇਸ ਵਾਸਤੇ ਉਹ ਇੱਥੋਂ ਦੀ ਬੋਲੀ, ਰਹਿਣ ਸਹਿਣ, ਸਭਿਆਚਾਰ ਆਦਿ ਨੂੰ ਬਚਾਉਣ ਦਾ ਜ਼ਿਕਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਇੱਥੋਂ ਦੇ ਸਭਿਆਚਾਰ ਨੂੰ ਬਚਾਉਣ ਖਾਤਰ ਉਹ ਹਰ ਹੀਲਾ ਵਸੀਲਾ ਵਰਤਣਗੇ ਅਤੇ ਸਵੈ-ਸ਼ਾਸਨ ਲੈ ਕੇ ਹੀ ਰਹਿਣਗੇ।

Install Punjabi Akhbar App

Install
×