ਬ੍ਰਿਸਬੇਨ ਤੋਂ ਪੋਰਟ ਮੈਕੁਆਇਰ ਤੱਕ ਖ਼ਤਰਾ
ਆਸਟ੍ਰੇਲੀਆ ਦੇ ਪੂਰਬੀ ਖੇਤਰ ਵਿੱਚ ਹੜ੍ਹਾਂ ਦੀ ਇੱਕ ਵਾਰੀ ਮੁੜ ਤੋਂ ਮਾਰ ਪੈਣ ਕਾਰਨ, ਚਿਤਾਵਨੀਆਂ ਲਗਾਤਾਰ ਜਾਰੀ ਹਨ ਅਤੇ ਕੁਈਨਜ਼ਲੈਂਡ ਵਿੱਚ ਹੜ੍ਹਾਂ ਦੀ ਖ਼ਤਰਿਆਂ ਕਾਰਨ ਮੁੜ ਤੋਂ ਲਿਸਮੋਰ ਖੇਤਰ ਨੂੰ ਖਾਲੀ ਕਰਵਾਇਆ ਗਿਆ ਹੈ।
ਲਿਸਮੋਰ ਖੇਤਰ ਵਿਚਲੀ ਵਿਲਸਨ ਨਦੀ ਅੱਜ ਫੇਰ ਉਫ਼ਾਨ ਤੇ ਹੈ ਅਤੇ ਇਸ ਦਾ ਉਪਰਲਾ ਪੱਧਰ 10.5 ਮੀਟਰ ਤੱਕ ਪਹੁੰਚ ਰਿਹਾ ਹੈ।
ਮਲਮਬਿੰਬੀ ਅਤੇ ਬਿਲੀਨਜਲ ਖੇਤਰ ਜੋ ਕਿ ਨਿਊ ਸਾਊਥ ਵੇਲਜ਼ ਦੇ ਉਤਰੀ ਖੇਤਰਾਂ ਨਾਲ ਲੱਗਦੇ ਹਨ, ਵਿਖੇ ਲੋਕਾਂ ਨੂੰ ਉਥੋਂ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਜੋ ਹੜ੍ਹਾਂ ਦੀ ਮਾਰ ਤੋਂ ਜ਼ਿਆਦਾ ਤੋਂ ਜ਼ਿਆਦਾ ਬਚਾਅ ਕੀਤਾ ਜਾ ਸਕੇ।
ਜਨਵਰੀ ਮਹੀਨੇ ਤੋਂ ਰਾਜ ਭਰ ਵਿੱਚ ਹੜ੍ਹਾਂ ਕਾਰਨ ਹੁਣ ਤੱਕ 19 ਮੌਤਾਂ ਹੋ ਚੁਕੀਆਂ ਹਨ।
ਪ੍ਰੀਮੀਅਰ ਪਾਲਾਸ਼ਾਈ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਕੁਦਰਤੀ ਆਫ਼ਤਾਵਾਂ ਅੱਗੇ ਸਭ ਕੁੱਝ ਫੇਲ੍ਹ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੋਲਡ ਕੋਸਟ ਖੇਤਰ ਵਿੱਚ ਇਸ ਵਾਰੀ 200 ਮਿਲੀ ਮੀਟਰ ਵਰਖਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਟੈਲੀਬਜੇਰਾ ਖੇਤਰ ਵਿੱਚ ਤਾਂ 358 ਮਿਲੀ ਮੀਟਰ ਵਰਖਾ ਇਸ ਵਾਰੀ ਰਿਕਾਰਡ ਕੀਤੀ ਗਈ ਹੈ।