ਘਰਾਂ ਦੀਆਂ ਕੀਮਤਾਂ ਦੇ ਰਿਕਾਰਡ ਵਾਧਾ

– ਨਿਊਜ਼ੀਲੈਂਡ ‘ਚ ਘਰਾਂ ਦੀਆਂ ਔਸਤਨ ਕੀਮਤਾਂ 5.8% ਅਤੇ ਔਕਲੈਂਡ ਖੇਤਰ ਵਿਚ 1.8% ਕੀਮਤਾਂ ਵਧੀਆਂ

nz house prices up
ਔਕਲੈਂਡ 19  ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਭਰ ਵਿਚ ਜੇਕਰ ਘਰਾਂ ਦੀਆਂ ਕੀਮਤਾਂ ਦਾ ਹਿਸਾਬ-ਕਿਤਾਬ ਵੇਖਿਆ ਜਾਵੇ ਤਾਂ ਦਸੰਬਰ ਦੇ ਆਏ ਅੰਕੜਿਆ ਅਨੁਸਾਰ ਇਹ 5.8% ਵਧੀਆਂ (ਡਾਲਰ 30,000 ਤੱਕ) ਹੋਈਆਂ ਨਜ਼ਰ ਆਉਂਦੀਆਂ ਹਨ ਜਦ ਕਿ ਔਕਲੈਂਡ ਖੇਤਰ ਦੇ ਵਿਚ ਇਹ ਵਾਧਾ 1.8% ਰਿਕਾਰਡ ਕੀਤਾ ਗਿਆ ਹੈ। ਸਾਲ 2016 ਦੇ ਅਨੁਸਾਰ ਦੇਸ਼ ਭਰ ਵਿਚ ਘਰ ਦੀ ਔਸਤਨ ਕੀਮਤ 520,000 ਡਾਲਰ ਸੀ ਜੋ ਕਿ ਹੁਣ 550,000 ਡਾਲਰ ਨੋਟ ਕੀਤੀ ਗਈ ਹੈ। ਇਸ ਤਰ੍ਹਾਂ ਇਹ 30,000 ਡਾਲਰ ਜਿਆਦਾ ਆਈ ਹੈ। ਔਕਲੈਂਡ ਦੇ ਵਿਚ ਇਹੀ ਔਸਤਨ ਕੀਮਤ 855,000 ਸੀ ਜੋ ਕਿ ਹੁਣ 870,000 ਹੋ ਗਈ ਹੈ। ਦੇਸ਼ ਦੇ ਮੁੱਖ 16 ਖੇਤਰਾਂ ਦੇ ਵਿਚ ਕੀਮਤ ਦਾ ਵਾਧਾ ਹੋਇਆ ਹੈ ਜਦ ਕਿ ਸਿਰਫ ਤਿੰਨ ਖੇਤਰਾਂ ਮਾਰਲਬੋਰੋ ਡਾਊਨ, ਵੈਸਟ ਕੋਸਟ ਅਤੇ ਕੈਂਟਰਬਰੀ ਦੇ ਵਿਚ ਇਹ ਕੀਮਤਾਂ ਕ੍ਰਮਵਾਰ 2.1%, 1.6% ਅਤੇ 0.7% ਘਟੀਆਂ ਹਨ।
ਦਸੰਬਰ ਮਹੀਨੇ ਦੇ ਵਿਚ ਘਰਾਂ ਦੀ ਵਿਕਰੀ ਦੇਸ਼ ਵਿਆਪੀ 10.1% ਘਟੀ ਹੈ ਜਦ ਕਿ ਔਕਲੈਂਡ ਦੇ ਵਿਚ 6.4% ਘਟੀ ਹੈ। ਨਿਲਾਮੀ ਦੇ ਵਿਚ ਵੀ ਗਿਰਾਵਟ ਆਈ ਹੈ ਜੋ ਕਿ 18% ਹੈ।

Install Punjabi Akhbar App

Install
×