
ਇਟਲੀ ਦੇ ਸਿਸਿਲੀ ਪ੍ਰਾਂਤ ਦੇ ਇੱਕ ਕਸਬੇ ਦਾ ਪ੍ਰਸ਼ਾਸਨ ਆਬਾਦੀ ਨੂੰ ਆਕਰਸ਼ਤ ਕਰਨ ਲਈ ਉੱਥੇ ਖਾਲੀ ਪਏ ਮਕਾਨਾਂ ਦੀ ਨੀਲਾਮੀ ਕਰ ਰਿਹਾ ਹੈ ਜਿਨ੍ਹਾਂ ਦੀ ਬੋਲੀ 87 ਰੁਪਿਆਂ (1 ਯੂਰੋ) ਤੋਂ ਸ਼ੁਰੂ ਹੈ। 17ਵੀਂ ਸਦੀ ਵਿੱਚ ਸਥਾਪਤ ਇਤਿਹਾਸਿਕ ਕਸਬਾ ਸਾਲੇਮੀ ਪ੍ਰਾਚੀਨ ਦੀਵਾਰਾਂ ਨਾਲ ਘਿਰਿਆ ਹੋਇਆ ਹੈ। ਪ੍ਰਾਂਤ ਦੇ ਮੇਅਰ ਡੋਮੇਨਿਕੋ ਵੇਨੁਤੀ ਨੇ ਕਿਹਾ ਕਿ ਇਨ੍ਹਾਂ ਮਕਾਨਾਂ ਦਾ ਕਬਜ਼ਾ ਸਿਟੀ ਕਾਉਂਸਿਲ ਦੇ ਕੋਲ ਹੈ।