ਬਾਹਰੀ ਮਜ਼ਦੂਰਾਂ ਅਤੇ ਕਾਮਿਆਂ ਲਈ ਕੁਆਰਨਟੀਨ ਦੀਆਂ ਥਾਵਾਂ ਉਪਰ ਰਾਖਵਾਂਕਰਨ -ਮਾਈਗ੍ਰੇਸ਼ਨ ਕਮੇਟੀ ਨੇ ਕੀਤੀ ਸਿਫ਼ਾਰਸ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਸਾਲ ਤੋਂ ਕਰਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਹੁਣ ਤੱਕ ਵੀ ਦੇਸ਼ ਅੰਦਰ ਅਜਿਹੇ ਕਾਮਿਆਂ ਅਤੇ ਮਜ਼ਦੂਰਾਂ ਦੀ ਘਾਟ ਪਾਈ ਜਾ ਰਹੀ ਹੈ ਜੋ ਕਿ ਬਾਹਰਲੇ ਦੇਸ਼ਾਂ ਤੋਂ ਆਉਂਦੇ ਹਨ ਅਤੇ ਆਰਜ਼ੀ ਵੀਜ਼ਿਆਂ ਉਪਰ ਦੇਸ਼ ਵਿੱਚ ਆ ਕੇ ਖੇਤੀ ਅਤੇ ਹੋਰ ਉਦਯੋਗਾਂ ਵਿੱਚ ਆਪਣੀ ਉਜਰਤ ਦੇ ਸਹਾਰੇ ਆਪਣਾ ਜੀਵਨ ਯਾਪਨ ਕਰਦੇ ਹਨ ਅਤੇ ਦੇਸ਼ ਵਿਚਲੇ ਉਦਯੋਗਾਂ ਨੂੰ ਵੀ ਇਸ ਦਾ ਭਰਪੂਰ ਫਾਇਦਾ ਹੁੰਦਾ ਹੈ ਪਰੰਤੂ ਹਰ ਹੀਲੇ ਵਸੀਲੇ ਵਰਤਣ ਦੇ ਬਾਵਜੂਦ ਵੀ ਫੈਡਰਲ ਸਰਕਾਰ ਮੌਜੂਦਾ ਸਮੇਂ ਵਿੱਚ ਖਾਲੀ ਪਈਆਂ 50,000 ਤੋਂ ਵੀ ਜ਼ਿਆਦਾ ਅਜਿਹੇ ਮਜ਼ਦੂਰਾਂ ਅਤੇ ਕਾਮਿਆਂ ਦੀ ਪੂਰਤੀ ਨਹੀਂ ਕਰ ਸਕੀ ਅਤੇ ਦੇਸ਼ ਵਿੱਚ ਇਸ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਇਸ ਦਾ ਹੱਲ ਲੱਭਦਿਆਂ ਮਾਈਗ੍ਰੇਸ਼ਨ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਬਾਹਰ ਤੋਂ ਆਉਣ ਵਾਲੇ ਅਜਿਹੇ ਮਜ਼ਦੂਰਾਂ ਅਤੇ ਕਾਮਿਆਂ ਲਈ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਅਤੇ ਇੱਥੇ ਕੁਆਰਨਟੀਨ ਸੈਂਟਰਾਂ ਆਦਿ ਵਿੱਚ ਉਨ੍ਹਾਂ ਵਾਸਤੇ ਥਾਂ ਅਤ ਸੀਟਾਂ ਰਾਖਵੀਆਂ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਇਹ ਗੱਲ ਇੱਕ ਤਰਫੋਂ ਤਾਂ ਠੀਕ ਹੀ ਲੱਗ ਰਹੀ ਹੈ ਪਰੰਤੂ ਦੂਸਰੀ ਤਰਫੋਂ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਆਸਟ੍ਰੇਲੀਆਈ ਲੋਕ ਕਰੋਨਾ ਕਾਰਨ ਬਾਹਰਲੇ ਦੇਸ਼ਾਂ ਵਿੱਚ ਫਸੇ ਹਨ ਅਤੇ ਆਪਣੀਆਂ ਵਾਰੀਆਂ ਦੀ ਉਡੀਕ ਵਿੱਚ ਹਨ ਕਿ ਕਦੋਂ ਉਨ੍ਹਾਂ ਦੀ ਵਾਰੀ ਆਵੇ ਅਤੇ ਉਹ ਆਪਣੇ ਘਰਾਂ ਨੂੰ ਪਰਤਣ ਜਦੋਂ ਉਨ੍ਹਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਜਹਾਜ਼ਾਂ ਅਤੇ ਕੁਆਰਨਟੀਨ ਵਾਲੀਆਂ ਥਾਵਾਂ ਉਪਰ ਸੀਟਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਘਰਾਂ ਨੂੰ ਮੁੜਨ ਉਪਰ ਹੀ ਪੈਣਾ ਹੈ ਤਾਂ ਫੇਰ ਉਨ੍ਹਾਂ ਨੂੰ ਇਹ ਗੱਲ ਪਚਦੀ ਨਹੀਂ।
ਅਸਲ ਵਿੱਚ ਇਸ ਸਮੇਂ ਆਸਟ੍ਰੇਲੀਆ ਅੰਦਰ ਇੰਜਨੀਅਰਾਂ, ਮਕੈਨਿਕਾਂ, ਖਾਣਾ ਬਣਾਉਣ ਵਾਲੇ ਕੁਕ, ਤਰਖਾਣ ਅਤੇ ਬਿਜਲੀ ਦਾ ਕੰਮ ਕਰਨ ਵਾਲਿਆਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਅਤੇ ਇਸੇ ਖੇਤਰ ਵਿੱਚ ਅਜਿਹੇ ਕਾਮਿਆਂ ਨੂੰ ਪਹਿਲ ਵੀ ਦਿੱਤੀ ਜਾ ਰਹੀ ਹੈ ਅਤੇ ਇਸਤੋਂ ਇਲਾਵਾ ਹੋਟਲਾਂ ਆਦਿ ਵਿੱਚ ਕੰਮ ਕਰਨ ਵਾਲਿਆਂ, ਸਿਹਤ ਸੁਵਿਧਾਵਾਂ, ਉਤਪਾਦਨ ਉਦਯੋਗ ਅਤੇ ਖੇਤੀਬਾੜੀ ਵਿੱਚ ਕੰਮ ਕਰਨਾ ਵਾਲੇ ਮਜ਼ਦੂਰਾਂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ।
ਪਰੰਤੂ ਦੇਖਣ ਵਿੱਚ ਇਹੀ ਆ ਰਿਹਾ ਹੈ ਕਿ ਫੈਡਰਲ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਹੀ ਅਜਿਹੀਆਂ 50,000 ਤੋਂ ਵੀ ਵੱਧ ਦੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਵਿੱਚ ਹਾਲ ਦੀ ਘੜੀ ਤਾਂ ਨਾਕਾਮ ਹੀ ਦਿਖਾਈ ਦੇ ਰਹੀ ਹੈ।

Install Punjabi Akhbar App

Install
×