ਉਤਰਾਖੰਡ ‘ਚ ਬਰਫ਼ੀਲੇ ਤੂਫ਼ਾਨ ਦੀ ਲਪੇਟ ‘ਚ ਆਏ ਖੇਤਰਾਂ ‘ਚ ਬਚਾਅ ਕੰਮ ਸ਼ੁਰੂ

ਉਤਰਾਖੰਡ ਵਿੱਚ ਕੱਲ੍ਹ ਆਏ ਬਰਫ਼ੀਲੇ ਤੂਫ਼ਾਨ ਦੀ ਲਪੇਟ ‘ਚ ਆਏ ਪਿਥੌਰਾਗੜ੍ਹ ਅਤੇ ਚਮੋਲੀ ਜ਼ਿਲ੍ਹਿਆਂ ‘ਚ ਬਚਾਅ ਕਾਰਜ ਸ਼ੁਰੂ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਧਿਕਾਰੀ ਸੈਟੇਲਾਈਟ ਫ਼ੋਨ, ਹੋਰ ਜ਼ਰੂਰੀ ਉਪਕਰਨਾਂ ਅਤੇ ਬਚਾਅ ਦਲ ਨਾਲ ਇਨ੍ਹਾਂ ਖੇਤਰਾਂ ਵਿੱਚ ਪਹੁੰਚ ਚੁੱਕੇ ਹਨ। ਪਿਥੌਰਾਗੜ੍ਹ ਦੇ ਖੇਤਰਾਂ ਵਿੱਚ ਬਰਫੀਲੇ ਤੂਫ਼ਾਨ ਕਾਰਨ ਬਹੁਤ ਸਾਰੇ ਘਰ ਤਬਾਹ ਹੋ ਗਏ ਅਤੇ ਦਰਖ਼ਤ ਤਾਰਾਂ ‘ਤੇ ਡਿੱਗਣ ਨਾਲ ਬਿਜਲੀ ਠੱਪ ਹੋ ਗਈ। ਚਮੋਲੀ ਜ਼ਿਲ੍ਹੇ ਦੇ ਇਰਾਨੀ ਇਲਾਕੇ ਵਿੱਚ 15 ਘਰ ਤਬਾਹ ਹੋਏ ਹਨ।?