ਅਫ਼ਗਾਨਿਸਤਾਨ ਵਿਚੋਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਕੱਢਣ ਦਾ ਕੰਮ ਜਾਰੀ

ਫੈਡਰਲ ਸਰਕਾਰ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚੋਂ ਆਸਟ੍ਰੇਲੀਆਈ ਨਾਗਰਿਕਾਂ ਦੀ ਸੁਰੱਖਿਆ ਦੇ ਪੁਰਜ਼ੋਰ ਯਤਨ ਅਤੇ ਉਨ੍ਹਾਂ ਨੂੰ ਉਥੋਂ ਕੱਢਣ ਦਾ ਕੰਮ ਜਾਰੀ ਹੈ ਅਤੇ ਇਸੇ ਸਿਲਸਿਲੇ ਤਹਿਤ ਅੱਜ ਤੜਕੇ ਸਵੇਰੇ ਆਸਟ੍ਰੇਲੀਆਈ ਮਿਲਟਰੀ ਦਾ ਇੱਕ ਜਹਾਜ਼ ਆਸਟ੍ਰੇਲੀਆਈ ਲੋਕਾਂ ਨੂੰ ਲੈ ਕੇ ਕਾਬੁਲ ਦੇ ਹਵਾਈ ਅੱਡੇ ਤੋਂ ਉਡਾਣ ਭਰ ਵੀ ਚੁਕਾ ਹੈ।
ਇਹ ਪਤਾ ਨਹੀਂ ਲੱਗਾ ਕਿ ਇਸ ਜਹਾਜ਼ ਵਿੱਚ ਕੋਣ ਅਤੇ ਕਿੰਨੇ ਲੋਕ ਸਵਾਰ ਹਨ ਕਿਉਂਕਿ ਆਸਟ੍ਰੇਲੀਆ ਵਿਚੋਂ ਅਜਿਹੇ ਲੋਕਾਂ ਨੂੰ ਕੱਢਣ ਬਾਰੇ ਵੀ ਮੰਗ ਹੋ ਰਹੀ ਸੀ ਜਿਨ੍ਹਾਂ ਨੇ ਕਿ ਆਸਟ੍ਰੇਲੀਆਈ ਫੌਜਾਂ ਦੀ ਤਾਲੀਬਾਨਾਂ ਦੇ ਖ਼ਿਲਾਫ਼ ਲੜਾਈ ਵਿੱਚ ਮਦਦ ਕੀਤੀ ਸੀ ਪਰੰਤੂ ਹਾਲ ਦੀ ਘੜੀ ਫੈਡਰਲ ਸਰਕਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਿਰਫ ਅਤੇ ਸਿਰਫ ਆਸਟ੍ਰੇਲੀਆਈ ਪਾਸਪੋਰਟ ਧਾਰਕਾਂ ਨੂੰ ਹੀ ਤਿਆਰ ਰਹਿਣ ਲਈ ਕਿਹਾ ਗਿਆ ਸੀ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਆਦਿ ਨਹੀਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਏਅਰ ਫੋਰਸ ਦੇ ਕੁਈਨਜ਼ਲੈਂਡ ਦੇ ਐਂਬਰਲੇਅ ਬੇਸ ਉਪਰ ਦੋ ਸੀ-17ਏ ਗਲੋਬਮਾਸਟਰ ਜਹਾਜ਼ਾਂ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ ਅਤੇ ਇਹ ਇਸੇ ਹਫ਼ਤੇ ਵਿੱਚ ਅਫ਼ਗਾਨਿਸਤਾਨ ਲਈ ਉਡਾਣਾਂ ਭਰਨਗੇ ਤਾਂ ਕਿ ਉਥੇ ਰਹਿੰਦੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਉਥੋਂ ਕੱਢਿਆ ਜਾ ਸਕੇ ਅਤੇ ਆਪਣੇ ਦੇਸ਼ ਵਾਪਿਸ ਲਿਆਇਆ ਜਾ ਸਕੇ।

Welcome to Punjabi Akhbar

Install Punjabi Akhbar
×
Enable Notifications    OK No thanks