ਦੱਖਣੀ ਅਸਟਰੇਲੀਆ ਵੱਸਦੇ ਕਬੱਡੀ ਪ੍ਰੇਮੀਆਂ ਨੂੰ ਬੇਨਤੀ

may-2015

ਦੱਖਣੀ ਅਸਟਰੇਲੀਆ ਵੱਸਦੇ ਨਿੱਕੇ ਜਿਹੇ ਪੰਜਾਬ ਦੀ ਹੱਲਾਸ਼ੇਰੀ, ਉੱਦਮ ਤੇ ਪਿਆਰ ਦਾ ਸਦਕਾ ਹੀ ਹੈ ਕਿ ਅਸੀਂ ਇਸ ਨਿੱਕੇ ਜਿਹੇ ਸੂਬੇ ‘ਚੋਂ ਹਾਕੀ, ਫੁੱਟਬਾਲ ਅਤੇ ਕ੍ਰਿਕਟ ਦੀਆਂ ਵਧੀਆ ਟੀਮਾਂ ਖੜੀਆਂ ਕਰਨ ‘ਚ ਕਾਮਯਾਬ ਹੋਏ ਹਾਂ। ਆਏ ਦਿਨ ਸਭਿਆਚਾਰਕ ਮੇਲੇ – ਖੇਡਾਂ ਕਰਵਾਉਣੀਆਂ, ਇਹਨਾਂ ਵਿੱਚ ਹਿੱਸਾ ਲੈਣਾ ਇਹ ਸਭ ਤੁਹਾਡੇ ਅੰਦਰ ਪਲ ਰਹੇ ਪੰਜਾਬ ਪਿਆਰ ਦੀ ਨਿਸ਼ਾਨੀ ਹੈ। ਤੁਹਾਨੂੰ ਯਾਦ ਹੋਵੇਗਾ ਪਿਆਰਿਓ ਆਪਾਂ ਸਭਨਾ ਨੇ ਰਲ-ਮਿਲ ਕੇ ਸਿੱਖ ਖੇਡਾਂ 2011 ਦੀ ਮੇਜ਼ਬਾਨੀ ਕੀਤੀ ਸੀ, ਇਹਨਾਂ ਖੇਡਾਂ ‘ਚ ਪਹਿਲੀ ਵਾਰ ਸਾਡੇ ਆਪਣੇ ਸ਼ਹਿਰ ਐਡੀਲੇਡ ਦੀ ਕਬੱਡੀ ਟੀਮ ਉੱਭਰ ਕੇ ਸਾਹਮਣੇ ਆਈ ਸੀ। ਕਬੱਡੀ ਦੀ ਇਸ ਟੀਮ ਨੇ ਅੱਗੇ ਚੱਲ ਕੇ ਕਈ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਤੇ ਵਧੀਆ ਪ੍ਰਦਰਸ਼ਨ ਕੀਤਾ। ਪਰ ਕੰਮ ਕਾਜ ਛੱਡ ਕੇ ਖੇਡਣਾ ਤੇ ਉੱਤੋਂ ਸੱਟ-ਪੇਟ ਦੇ ਇਲਾਜ ਲਈ ਹੈਲਥ ਕਵਰ ਨਾ ਹੋਣਾ, ਕਹਿ ਸਕਦੇ ਹਾਂ ਆਰਥਿਕ ਸਹਾਇਤਾ ਦੀ ਘਾਟ ਕਾਰਨ ਇਹ ਖੇਡ ਓਸੇ ਸਾਲ ਹੀ ਦੱਬ ਕੇ ਰਹਿ ਗਈ। ਹੁਣ ਪਿਛਲੇ ਵਰ੍ਹੇ ਐਡੀਲੇਡ ਵਿਖੇ ਕਰਵਾਏ ਖੇਡ ਮੇਲੇ ਤੋਂ ਫਿਰ
ਸ਼ੁਰੂਆਤ ਹੋਈ ਹੈ ਸਾਡੀ ਏਸ ਕਬੱਡੀ ਟੀਮ ਦੀ। ਹੁਣ ਸਾਨੂੰ ਤੁਹਾਡੇ ਹੁੰਗਾਰੇ ਦੀ ਲੋੜ ਹੈ। ਇੰਟਰ ਸਟੇਟ ਖੇਡਣ ਲਈ ਥੋੜੇ ਬਹੁਤੇ ਰਹਿਣ ਦੇ ਖਰਚੇ, ਕਿਰਾਏ-ਭਾੜੇ ਦੀ ਲੋੜ ਹੈ। ਅਗਲੇ ਮਹੀਨੇ ਸਮੁੱਚੀ ਅਸਟ੍ਰੇਲੀਆ ਵਿੱਚ ਮਸ਼ਹੂਰ ਗ੍ਰਿਫ਼ਿਥ ਸ਼ਹੀਦੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਅਸੀਂ ਬੇਨਤੀ ਕਰਦੇ ਆਂ ਦੱਖਣੀ ਅਸਟ੍ਰੇਲੀਆ ਦੇ ਸਾਰੇ ਗੁਰੂ-ਘਰ ਪ੍ਰਬੰਧਕਾਂ ਨੂੰ, ਪੰਜਾਬੀ ਕਾਲਜਾਂ ਨੂੰ ਅਤੇ ਹੋਰ ਉੱਘੇ ਸਮਾਜ ਸੇਵਕਾਂ ਤੇ ਵਪਾਰਾਂ ਵਾਲਿਆਂ ਨੂੰ ਕਿ ਅੱਗੇ ਆਓ ਤੇ ਆਪਣੇ ਪਿੰਡ-ਸ਼ਹਿਰ ਦੀ ਇਸ ਕਬੱਡੀ ਟੀਮ ਦੀ ਸਪਾਂਸਰਸ਼ਿਪ ਲਈ ਬਾਂਹ ਜ਼ਰੂਰ ਫੜੋ। ਦਿਲਦਾਰ ਭਰਾਵੋ ਤੁਹਾਡੀ ਮਦਦ ਦੀ ਉਡੀਕ ਰਹੇਗੀ।
ਤੁਹਾਡੇ ਫੋਨ ਦੇ ਉਡੀਕਵਾਨ;
ਰੁਪਿੰਦਰ ਸਿੰਘ- 0401 601 757 ਦਵਿੰਦਰ ਸਿੰਘ- 0411 812 806 ਦਵਿੰਦਰ ਬੋਦਲ ਕੋਚ- 0403 893 00੯

Install Punjabi Akhbar App

Install
×