ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪੰਜਾਬੀ ਲੇਖਕਾਂ ਲਈ ਜਰੂਰੀ ਸੂਚਨਾ

ਅਸੀਂ ਅਸਟ੍ਰੇਲੀਆ, ਨਿਊਜ਼ੀਲੈਂਡ, ਬਰਤਾਨੀਆ, ਕੈਨੇਡਾ ਆਦਿ ਮੁਲਕਾਂ ਵਿਚ ਵਸੇ ਪੰਜਾਬੀ ਲੇਖਕਾਂ ਦੀ ਇਕ ਸਾਂਝੀ ਪੁਸਤਕ ਪ੍ਰਕਾਸ਼ਿਤ ਕਰਨ ਦੀ ਰੂਪ-ਰੇਖਾ ਉਲੀਕੀ ਹੈ। ਇਸ ਪੁਸਤਕ ਵਿਚ ਸ਼ਾਮਲ ਲੇਖਕਾਂ ਦੀ ਸੰਖੇਪ ਜਾਣਕਾਰੀ (ਦੋ ਜਾਂ ਤਿੰਨ ਪੰਨਿਆਂ) ਤੋਂ ਇਲਾਵਾ ਉਹਨਾਂ ਦੀਆਂ ਕਵਿਤਾਵਾਂ/ਕਹਾਣੀਆਂ ਵੀ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਜਿਹੜੇ ਲੇਖਕ ਇਸ ਪੁਸਤਕ ਵਿਚ ਆਪਣੀਆਂ ਰਚਨਾਵਾਂ ਸ਼ਾਮਲ ਕਰਵਾਉਣੀਆਂ ਚਾਹੁੰਦੇ ਹਨ, ਉਹ ਹੇਠ ਲਿਖੀ ਈਮੇਲ ਆਈ ਡੀ ਤੇ ਇਹ ਜਾਣਕਾਰੀ 30 ਅਕਤੂਬਰ 2021 ਤੱਕ ਜਰੂਰ ਭੇਜਣ ਦੀ ਕ੍ਰਿਪਾਲਤਾ ਕਰਨ: ਲੇਖਕ ਦਾ ਨਾਂ, ਉਮਰ, ਅੱਜ-ਕਲ੍ਹ ਕਿਹੜੇ ਦੇਸ਼ ਅਤੇ ਸ਼ਹਿਰ ਵਿਚ ਰਹਿ ਰਿਹਾ ਹੈ, ਵਟਸਐਪ ਨੰਬਰ, ਪੰਜਾਬੀ ਸਾਹਿਤ ਦੇ ਕਿਹੜੇ ਰੂਪ (ਕਹਾਣੀ ਜਾਂ ਕਵਿਤਾ) ਦੀ ਰਚਨਾ ਕਰਦਾ ਹੈ, ਕੀ ਪਹਿਲਾਂ ਉਸ ਦੀ ਕੋਈ ਪੁਸਤਕ/ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਾਂ ਅਖਬਾਰਾਂ/ਮੈਗਜ਼ੀਨ ਵਿਚ ਰਚਨਾਵਾਂ ਛਪ ਚੁੱਕੀਆਂ ਹਨ ਆਦਿ। ਪੁਸਤਕ ਵਿਚ ਕਿਹੜੇ ਲੇਖਕ ਅਤੇ ਲੇਖਕ ਦੀਆਂ ਕਿਹੜੀਆਂ ਰਚਨਾਵਾਂ ਦਰਜ ਕਰਨੀਆਂ ਹਨ ਇਸ ਦਾ ਅੰਤਿਮ ਫੈਸਲਾ ਸੰਪਾਦਕ ਦਾ ਹੋਵੇ ਗਾ।

ਰਵਿੰਦਰ ਸਿੰਘ ਸੋਢੀ (ਸੰਪਾਦਕ) ravindersodhi51@gmail.com

ਸੰਪਾਦਕ ਦਾ ਫੈਸਲਾ ਅੰਤਿਮ ਅਤੇ ਸਭ ਲਈ ਮੰਨਣਯੋਗ ਹੋਵੇ ਗਾ। ਕੋਸ਼ਿਸ਼ ਕੀਤੀ ਜਾਵੇ ਗੀ ਕਿ ਪੁਸਤਕ ਵਿਚ ਸ਼ਾਮਲ ਹਰ ਲੇਖਕ ਨੂੰ ਇਕੋ ਜਿੰਨੇ ਪੰਨੇ ਦਿੱਤੇ ਜਾਣ ਪਰ ਮਿਆਰੀ ਰਚਨਾ ਲਈ ਇਕ-ਅੱਧੇ ਪੰਨੇ ਦੀ ਰਿਆਇਤ ਦਿੱਤੀ ਜਾ ਸਕਦੀ ਹੈ। ਹਰ ਰਚਨਾ ਦਾ ਸਾਹਿਤਕ ਕਸਵੱਟੀ ਤੇ ਮਿਆਰੀ ਹੋਣਾ ਲਾਜਮੀ ਹੈ। ਕਿਸੇ ਵੀ ਰਚਨਾ ਵਿਚ ਕਿਸੇ ਵਿਸ਼ੇਸ਼ ਧਰਮ, ਸ਼੍ਰੇਣੀ, ਜਾਤ, ਫਿਰਕੇ, ਦੇਸ਼ ਸੰਬੰਧੀ ਇਤਰਾਜ਼ਯੋਗ ਸ਼ਬਦਾਵਲੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਅਸ਼ਲੀਲਤਾ  ਹੋਣੀ ਚਾਹੀਦੀ ਹੈ। ਹਰ ਸ਼ਾਮਲ ਰਚਨਾ ਦੀ ਮੌਲਿਕਤਾ ਦੀ ਜਿਮੇਵਾਰੀ ਸੰਬੰਧਤ ਲੇਖਕ ਦੀ ਹੋਵੇ ਗੀ। ਬਾਕੀ ਸ਼ਰਤਾਂ ਲੇਖਕਾਂ ਦੀਆਂ ਰਚਨਾਵਾਂ ਦੇ ਮੁਲਾਂਕਣ ਤੋਂ ਬਾਅਦ ਸਾਂਝੀਆਂ ਕੀਤੀਆਂ ਜਾਣਗੀਆਂ।

Install Punjabi Akhbar App

Install
×