ਏ.ਟੀ.ਐਸ.ਬੀ. (The Australian Transport Safety Bureau ) ਵੱਲੋਂ ਜਾਰੀ ਕੀਤੀ ਗਈ ਇੱਕ ਰਿੋਪਰਟ ਵਿੱਚ ਦਰਸਾਇਆ ਗਿਆ ਹੈ ਕਿ ਮਾਰਚ 31 ਨੂੰ, ਵਿਕਟੌਰੀਆ ਦੇ ਮਾਊਂਟ ਡਿਸਅਪੁਆਇੰਟਮੈਂਟ ਖੇਤਰ ਵਿੱਚ ਜੋ ਹੈਲੀਕਾਪਟਰ ਕਰੈਸ਼ ਕਰ ਗਿਆ ਸੀ, ਦੁਰਘਟਨਾ ਤੋਂ ਪਹਿਲਾਂ ਉਹ ਭਾਰੀ ਬੱਦਲਾਂ ਵਿੱਚ ਫੱਸ ਗਿਆ ਸੀ ਅਤੇ ਫੇਰ ਇੱਕ ਦਰਖ਼ਤ ਦੇ ਟਾਹਣੇ ਨਾਲ ਟਕਰਾਉਣ ਕਾਰਨ, ਉਕਤ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਅਤੇ 250 ਮੀਟਰ ਗਹਿਰੀ ਖੱਡ ਵਿੱਚ ਗਿਰਨ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ ਅਤੇ ਸਭ ਕੁੱਝ ਤਬਾਹ ਹੋ ਗਿਆ।
ਜਹਾਜ਼ ਦੇ ਪਾਇਲਟ ਡੀਨ ਨੀਲ ਤੋਂ ਇਲਾਵਾ ਇਸ ਜਹਾਜ਼ ਵਿੱਚ 4 ਯਾਤਰੀ (ਪੌਲ ਟਰੋਜ਼ਾ, ਲਿੰਡਾ ਵੂਡਫੋਰਡ, ਨਿਕੋਲਸ ਵਾਸੂਦੇਵਾ ਅਤੇ ਇਆਨ ਪੇਰੀ) ਮੌਜੂਦ ਸਨ ਅਤੇ ਇਸ ਹਾਦਸੇ ਵਿੱਚ ਮਾਰੇ ਗਏ ਸਨ।
ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਜਹਾਜ਼ ਦਾ ਇੰਜਣ ਅਤੇ ਹੋਰ ਕਲ-ਪੁਰਜ਼ੇ ਆਦਿ ਸਭ ਠੀਕ ਸਨ ਅਤੇ ਦੁਰਘਟਨਾ ਦਾ ਕਾਰਣ, ਖਰਾਬ ਮੌਸਮ ਹੀ ਸੀ।