ਦੇਸ਼ ਵਾਪਸੀ ਦੀਆਂ ਫਲਾਈਟਾਂ ਲਈ ਜਹਾਜ਼ ਨਾਰਦਰਨ ਟੈਰਿਟਰੀ ਤੋਂ ਭਾਰਤ ਵੱਲ ਰਵਾਨਗੀ ਲਈ ਤਿਆਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਾਰਦਰਨ ਟੈਰਿਟਰੀ ਦੇ ਮੁੱਖ ਮੰਤਰੀ ਮਾਈਕਲ ਗਨਰ ਨੇ ਇੱਕ ਸੂਚਨਾ ਦਿੰਦਿਆਂ ਕਿਹਾ ਹੈ ਕਿ ਭਾਰਤ ਦੇਸ਼ ਅੰਦਰ ਕਰੋਨਾ ਕਾਰਨ ਫਸੇ ਹੋਏ 9000 ਦੇ ਕਰੀਬ ਆਸਟ੍ਰੇਲੀਆਈ ਨਾਗਰਿਕਾਂ ਦੀ ਦੇਸ਼ ਵਾਪਸੀ ਵਾਸਤੇ ਨਾਰਕਰਨ ਟੈਰਿਟਰੀ ਤੋਂ ਜਹਾਜ਼ ਉਡਣ ਲਈ ਤਿਆਰ ਬਰ ਤਿਆਰ ਖੜ੍ਹੇ ਹਨ ਅਤੇ ਬਸ ਆਖਰੀ ਸਿਗਨਲ ਦੇ ਇੰਤਜ਼ਾਰ ਕਰ ਰਹੇ ਹਨ। ਪਹਿਲੇ ਗੇੜ ਵਿੱਚ ਅਜਿਹੇ 200 ਯਾਤਰੀਆਂ ਨੂੰ ਭਾਰਤ ਵਿੱਚੋਂ ਲਿਆਉਂਦਾ ਜਾਵੇਗਾ ਜੋ ਕਿ ਜ਼ਿਆਦਾ ਕਮਜ਼ੋਰੀ ਦੀ ਹਾਲਤ ਵਿੱਚ ਹਨ ਜਾਂ ਜਿਨ੍ਹਾਂ ਨੂੰ ਕਰੋਨਾ ਕਾਰਨ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ੳਕਤ ਸੇਵਾ ਲਈ ਕਾਂਟਾਜ਼ ਕੰਪਨੀ ਦਾ ਜਹਾਜ਼ ਅੱਜ ਬਾਅਦ ਦੁਪਹਿਰ ਨੂੰ ਡਾਰਵਿਨ ਹਵਾਈ ਅੱਡੇ ਤੋਂ ਉਡਾਣ ਭਰੇਗਾ ਅਤੇ ਅਜਿਹੀਆਂ ਰਿਪੈਟ੍ਰੀਏਸ਼ਨ ਫਲਾਈਟਾਂ ਰਾਹੀਂ ਜਿਹੜੇ ਵਿਅਕਤੀਆਂ ਨੂੰ ਆਸਟ੍ਰੇਲੀਆ ਲੈ ਕੇ ਆਇਆ ਜਾਵੇਗਾ ਉਨ੍ਹਾਂ ਨੂੰ ਹਾਵਰਡ ਸਪ੍ਰਿੰਗਜ਼ ਦੇ ਕੁਆਰਨਟੀਨ ਸੈਂਟਰ ਵਿਖੇ ਅਗਲੇ 2 ਹਫ਼ਤਿਆਂ ਲਈ ਰੱਖਿਆ ਜਾਵੇਗਾ ਅਤੇ ਇਸਤੋਂ ਬਾਅਦ ਉਹ ਆਪਣੇ ਆਪਣੇ ਘਰਾਂ ਨੂੰ ਜਾ ਸਕਣਗੇ। ਜਹਾਜ਼ ਦੇ ਕੱਲ੍ਹ ਸ਼ਨਿਚਰਵਾਰ ਨੂੰ ਭਾਰਤ ਤੋਂ ਯਾਤਰੀਆਂ ਦਾ ਪਹਿਲਾ ਜੱਥਾ ਲੈ ਕੇ ਵਾਪਿਸ ਆਉਣ ਦਾ ਸਮਾਂ ਮਿਥਿਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮਈ ਦੇ ਮਹੀਨੇ ਵਿੱਚ ਭਾਰਤ ਤੋਂ 450 ਲੋਕਾਂ ਤੋਂ ਇਲਾਵਾ ਲੰਡਨ ਅਤੇ ਇਸਤਾਨਬੁਲ ਤੋਂ 600 ਅਜਿਹੇ ਯਾਤਰੀਆਂ ਨੂੰ ਲੈ ਕੇ ਆਇਆ ਜਾਵੈਗਾ ਅਤੇ ਜੂਨ ਤੱਕ ਉਕਤ ਕੁਆਰਨਟੀਨ ਫਸਿਲਟੀ ਵਿਖੇ 2000 ਲੋਕਾਂ ਨੂੰ ਕੁਆਰਨਟੀਨ ਕਰਨ ਦੀ ਸਮਰੱਥਾ ਜਤਾਈ ਜਾ ਰਹੀ ਹੈ।

Install Punjabi Akhbar App

Install
×