ਮਰੀਅਮ ਰਾਦ ਨੂੰ ਮਿਲੀ ਜ਼ਮਾਨਤ, ਆਈ.ਐਸ. ਪਤੀ ਨਾਲ ਸੀਰੀਆ ਵਿੱਚ ਰਹਿਣ ਦਾ ਇਲਜ਼ਾਮ

ਨਿਊ ਸਾਊਥ ਵੇਲਜ਼ ਦੀ 31 ਸਾਲਾਂ ਦੀ ਮਰੀਅਮ ਰਾਦ ਜੋ ਕਿ ਇੱਕ ਆਈ.ਐਸ. ਦੇ ਲੜਾਕੂ ਦੀ ਪਤਨੀ ਹੈ, ਨੂੰ ਹਾਲ ਵਿੱਚ ਹੀ ਬੀਤੇ ਸਾਲ ਅਕਤੂਬਰ ਦੇ ਮਹੀਨੇ ਦੌਰਾਨ ਸੀਰੀਆ ਦੇ ਰਫੂਜੀ ਕੈਂਪ ਤੋਂ ਆਸਟ੍ਰੇਲੀਆ ਲਿਆਂਦਾ ਗਿਆ ਸੀ ਅਤੇ ਉਹ ਰਾਜ ਦੇ ਦੱਖਣ-ਪੱਛਮੀ ਖੇਤਰ (ਯੰਗ) ਵਿੱਚ ਰਹਿ ਰਹੀ ਹੈ, ਨੂੰ ਬੀਤੇ ਕੱਲ੍ਹ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਉਪਰ ਇਲਜ਼ਾਮ ਲਗਾਏ ਗਏ ਹਨ ਕਿ ਉਹ ਫੈਡਰਲ ਸਰਕਾਰ ਨੇ ਜਿਨ੍ਹਾਂ ਇਸਲਾਮਿਕ ਖੇਤਰਾਂ ਨੂੰ ਪਾਬੰਧੀਸ਼ੁਦਾ ਸੂਚੀ ਵਿੱਚ ਰੱਖਿਆ ਹੋਇਆ ਹੈ, ਰਾਦ, ਸੀਰੀਆ ਵਿੱਚ ਅਜਿਹੇ ਹੀ ਕੱਟੜਪੰਥੀਆਂ ਅਤੇ ਆਤੰਕਵਾਦੀ ਗਤੀਵਿਧੀਆਂ ਵਿੱਚ ਸ਼ੁਮਾਰ ਖੇਤਰਾਂ ਵਿੱਚ ਆਪਣੇ ਪਤੀ ਨਾਲ ਰਹਿ ਕੇ ਆਈ ਸੀ।
ਫੈਡਰਲ ਪੁਲਿਸ ਅਤੇ ਨਿਊ ਸਾਊਥ ਵੇਲਜ਼ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ, ਰਾਦ ਦੇ ਸਿਡਨੀ ਦੇ ਪਾਰਕਲੀ ਖੇਤਰ ਵਿੱਚਲੇ ਘਰ ਉਪਰ ਨੋਟਿਸ ਵੀ ਲਗਾਇਆ ਗਿਆ ਸੀ ਜਿੱਥੇ ਕਿ ਉਸਦਾ ਇੱਕ ਰਿਸ਼ਤੇਦਾਰ ਰਹਿੰਦਾ ਹੈ।
ਅੱਜ, ਰਾਦ ਨੂੰ ਗ੍ਰਿਫ਼ਿਥ ਦੀ ਸਥਾਨਕ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਪਰੰਤੂ ਅਦਾਲਤ ਨੇ ਉਸਨੂੰ ਆਪਣਾ ਪਾਸਪੋਰਟ ਅਦਾਲਤ ਕੋਲ ਸਰੰਡਰ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।
ਜੇਕਰ ਰਾਦ ਉਪਰ ਲਗਾਏ ਗਏ ਇਲਜ਼ਾਮ, ਸਾਬਿਤ ਹੋ ਜਾਂਦੇ ਹਨ ਤਾਂ ਉਸਨੂੰ ਫੈਡਰਲ ਕਾਨੂੰਨ ਮੁਤਾਬਿਕ 10 ਸਾਲਾਂ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ।
ਅਦਾਲਤ ਵਿੱਚ ਕਿਹਾ ਗਿਆ ਹੈ ਕਿ ਰਾਦ ਦਾ ਪਤੀ ਮੁਹੰਮਦ ਜ਼ਾਹਦ, ਜੋ ਕਿ ਸਾਲ 2013 ਵਿੱਚ ਆਸਟ੍ਰੇਲੀਆ ਤੋਂ ਚਲਾ ਗਿਆ ਸੀ ਅਤੇ ਸੀਰੀਆ ਵਿੱਚ ਜਾ ਕੇ ਉਹ ਆਈ.ਐਸ. ਵਿੱਚ ਸ਼ਾਮਿਲ ਹੋ ਗਿਆ ਸੀ, ਨੂੰ ਮਿਲਣ ਵਾਸਤੇ ਰਾਦ ਸਾਲ 2014 ਵਿੱਚ ਸੀਰੀਆ ਗਈ ਸੀ ਅਤੇ ਉਸ ਨਾਲ ਰਹੀ ਸੀ।
ਮੁਹੰਮਦ ਜ਼ਾਹਦ ਦੇ ਸਾਲ 2018 ਵਿੱਚ ਸੀਰੀਆ ਵਿੱਚ ਹੀ ਮਾਰੇ ਜਾਣ ਦੀਆਂ ਅਤੇ ਜਾਂ ਫੇਰ ਉਥੇ ਹੀ ਕਿਸੇ ਜੇਲ੍ਹ ਵਿੱਚ ਬੰਦ ਹੋਣ ਦੀਆਂ ਖ਼ਬਰਾਂ ਹਨ।
ਇਸਤੋਂ ਬਾਅਦ ਰਾਦ ਕਾਫੀ ਸਮੇਂ ਤੱਕ ਉਤਰੀ ਸੀਰੀਆ ਦੇ ਅਲ ਰੋਜ਼ ਦੇ ਕੈਂਪ ਵਿੱਚ ਰਹੀ ਜਿੱਥੇ ਕਿ ਕੁਰਦਸ਼ ਦਾ ਕੰਟਰੋਲ ਹੋ ਗਿਆ ਕਿਉਂਕਿ ਉਨ੍ਹਾਂ ਨੇ ਆਈ.ਐਸ. ਨੂੰ ਹਰਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਰਾਦ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਉਕਤ ਕੈਂਪ ਤੋਂ ਛੁਡਾ ਕੇ ਆਸਟ੍ਰੇ਼ਲੀਆ ਲਿਆਂਦਾ ਗਿਆ ਹੈ ਅਤੇ ਇਨ੍ਹਾਂ ਲੋਕਾਂ ਵਿੱਚ 4 ਔਰਤਾਂ ਅਤੇ 13 ਬੱਚੇ ਸ਼ਾਮਿਲ ਹਨ।