ਬਿਲੋੲੈਲਾ ਤਮਿਲ ਪਰਿਵਾਰ ਫੇਰ ਤੋਂ ਹੋਰ ਮੁਸੀਬਤ ਵਿੱਚ -ਛੋਟੀ ਬੱਚੀ ਹੋਈ ਬਿਮਾਰ, ਪਰਥ ਦੇ ਹਸਪਤਾਲ ਅੰਦਰ ਦਾਖਿਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਦਿਨ ਕ੍ਰਿਸਮਿਸ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਵਿੱਚ ਰਹਿ ਰਿਹਾ ਤਮਿਲ ਪਰਿਵਾਰ ਮੁੜ ਤੋਂ ਹੋਰ ਮੁਸੀਬਤਾਂ ਵਿੱਚ ਘਿਰਿਆ ਦਿਖਾਈ ਦਿੱਤਾ ਜਦੋਂ ਉਨ੍ਹਾਂ ਦੀ ਛੋਟੀ ਬੇਟੀ (3 ਸਾਲਾਂ ਦੀ ਥਾਰਨਿਸਾ) ਨੂੰ ਖ਼ੂਨ ਵਿੱਚ ਇਨਫੈਕਸ਼ਨ ਹੋ ਜਾਣ ਕਾਰਨ ਪਰਥ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਬੱਚੀ ਦੀ ਮਾਂ ਨੂੰ ਵੀ ਉਸ ਦੇ ਨਾਲ ਪਰਥ ਲਿਆਇਆ ਗਿਆ ਹੈ।
ਪ੍ਰਿਯਾ ਮੂਰੂਗਪਨ (ਬੱਚੀ ਦੀ ਮਾਤਾ) ਦਾ ਕਹਿਣਾ ਹੈ ਕਿ ਬੱਚੀ ਬੀਤੇ 2 ਕੁ ਹਫ਼ਤਿਆਂ ਤੋਂ ਕਾਫੀ ਬਿਮਾਰ ਸੀ ਅਤੇ ਉਸ ਨੇ ਕਈ ਅਧਿਕਾਰੀਆਂ ਕੋਲ ਉਸਦੀ ਬਿਮਾਰੀ ਨੂੰ ਲੈ ਕੇ ਕਿਸੇ ਹਸਪਤਾਲ ਵਿੱਚ ਜਾਣ ਲਈ ਬੇਨਤੀਆਂ ਕੀਤੀਆਂ ਸਨ ਪਰੰਤੂ ਅਧਿਕਾਰੀਆਂ ਨੇ ਇਸ ਵਿੱਚ ਬੇਵਜਹ ਦੇਰ ਕੀਤੀ ਅਤੇ ਉਸਦੀਆਂ ਬੇਨਤੀਆਂ ਨੂੰ ਪਰਵਾਨ ਨਹੀਂ ਕੀਤਾ ਜਾ ਰਿਹਾ ਸੀ ਅਤੇ ਇਸੇ ਦੌਰਾਨ ਬੱਚੀ ਦੀ ਹਾਲਤ ਵਿਗੜ ਗਈ।
ਪਰਥ ਚਿਲਡਰਨ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਨੂੰ ਨਮੂਨੀਆ ਹੋਇਆ ਸੀ ਜਿਸ ਨਾਲ ਕਿ ਖ਼ੂਨ ਵਿੱਚ ਇਨਫੈਕਸ਼ਨ ਵੱਧ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬੱਚੀ ਦੀ ਹਾਲਤ ਸਥਿਰ ਹੈ ਅਤੇ ਖਤਰੇ ਵਾਲੀ ਕੋਈ ਵੀ ਗੱਲ ਨਹੀਂ ਹੈ।

Install Punjabi Akhbar App

Install
×