ਨਿਊ ਸਾਊਥ ਵੇਲਜ਼ ਵਿਚਲੇ ਹਾਲੀਡੇਅ ਹੋਮਾਂ ਦੀਆਂ ਸੇਵਾਵਾਂ ਦੇਣ ਵਾਲਿਆਂ ਨੂੰ ਨਾਂਮਾਂਕਣ ਲਈ ਨੋਟਿਸ ਜਾਰੀ

ਨਿਊ ਸਾਊਥ ਵੇਲਜ਼ ਰਾਜ ਸਰਕਾਰ ਦੇ ਪਲਾਨਿੰਗ ਅਤੇ ਜਨਤਕ ਥਾਂਵਾਂ ਵਾਲੇ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਖੇਤਰੀ ਯਾਤਰਾਵਾਂ ਦੀ ਸ਼ੁਰੂਆਤ 1 ਨਵੰਬਰ ਤੋਂ ਹੋਣ ਜਾ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ, ਰਾਜ ਵਿਚਲੇ ਹਾਲੀਡੇਅ ਹੋਮਾਂ ਨੂੰ ਉਨ੍ਹਾਂ ਦੇ ਨਾਮਾਂਕਣ ਆਦਿ ਲਈ ਨੋਟਿਸ ਭੇਜਿਆ ਗਿਆ ਹੈ ਤਾਂ ਜੋ ਪ੍ਰਕਿਰਿਆ ਨੂੰ ਸਮਾਂ ਰਹਿੰਦਿਆਂ ਨਿਪਟਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜ ਭਰ ਵਿੱਚ 12000 ਤੋਂ ਵੀ ਵੱਧ ਅਜਿਹੇ ਹਾਲੀਡੇਅ ਹੋਮ ਹਨ ਜੋ ਕਿ ਰਾਜ ਸਰਕਾਰ ਦੀ ਵੈਬਸਾਈਟ ਉਪਰ ਨਾਮਾਂਕਿਤ ਹਨ ਅਤੇ ਜੇਕਰ ਕੋਈ ਹੋਰ ਵੀ ਆਪਣਾ ਨਾਮਾਂਕਣ ਕਰਨਾ ਚਾਹੁੰਦਾ ਹੈ ਤਾਂ ਉਹ ਛੇਤੀ ਤੋਂ ਛੋਤੀ ਸਾਰੀਆਂ ਉਪਕਾਰਿਕਤਾਵਾਂ ਆਦਿ ਨੂੰ ਪੂਰਾ ਕਰੇ ਤਾਂ ਜੋ 1 ਨਵੰਬਰ ਤੋਂ ਲੋਕਾਂ ਦੇ ਆਵਾਗਮਨ ਕਾਰਨ ਕੋਈ ਪ੍ਰੇਸ਼ਾਨੀ ਆਦਿ ਨਾ ਉਠਾਉਣੀ ਪਵੇ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×