ਹਜ਼ਾਰਾਂ ਲੋਕਾਂ ਨੇ ਅੱਜ ਮਨਾਇਆ ‘ਯਾਦਗਾਰੀ ਦਿਵਸ’; ਵਿਛੜੇ ਫੌਜੀਆਂ ਨੂੰ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ

ਅੱਜ ਦਾ ਦਿਹਾੜਾ ਆਸਟ੍ਰੇਲੀਆ ਵਿੱਚ ਯਾਦਗਾਰੀ ਦਿਵਸ (ਰਿਮੈਂਬਰੈਂਸ ਡੇਅ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿਸ ਰਾਹੀਂ ਕਿ ਪਹਿਲੀ ਸੰਸਾਰ ਜੰਗ ਦੇ 103 ਸਾਲ ਪੂਰੇ ਹੋਣ ਤੇ, ਦੇਸ਼ ਅਤੇ ਸਮਾਜ ਦੀ ਸੇਵਾ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਸ ਦਿਹਾੜੇ ਨੂੰ ਮਨਾਉਂਦਿਆਂ ਸਿਡਨੀ ਦੇ ਓਪੇਰਾ ਹਾਊਸ ਵਿਖੇ ਖਾਸ ਤਰੀਕੇ ਦੀ ਸਜਾਵਟ ਕੀਤੀ ਗਈ।
ਕੈਨਬਰਾ ਦੇ ਆਸਟ੍ਰੇਲੀਆਈ ਵਾਰ ਮੈਮੋਰੀਅਲ ਵਿਖੇ ਵੀ ਦੇਸ਼ ਦੇ ਦੂਸਰੇ ਹਿੱਸਿਆਂ ਵਾਂਗ ਹੀ ਉਕਤ ਦਿਹਾੜਾ ਮਨਾਇਆ ਗਿਆ ਅਤੇ ਸਰਕਾਰੀ ਸਮਾਗਮ ਹੋਏ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਮੈਲਬੋਰਨ ਸ਼ਰਾਈਨ ਵਿਖੇ ਅੱਜ ਦੇ ਦਿਹਾੜੇ ਉਪਰ ਸ਼ਿਰਕਤ ਕੀਤੀ ਅਤੇ ਵਿਛੜੀਆਂ ਰੂਹਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਕਿਹਾ ਕਿ ਅੱਜ ਦਾ ਦਿਹਾੜਾ, ਉਨ੍ਹਾਂ ਵਰਦੀ ਧਾਰੀਆਂ ਨੂੰ ਸਮਰਪਿਤ ਹੁੰਦਾ ਹੈ ਜਿਨ੍ਹਾਂ ਨੇ ਦੇਸ਼ ਅਤੇ ਕੌਮ ਦੀ ਸੇਵਾ ਵਿੱਚ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਅਤੇ ਇਸ ਵਾਸਤੇ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਨੇ ਕਿਹੜੀ ਵਰਦੀ ਪਾਈ ਹੈ ਅਤੇ ਉਹ ਕਿਸ ਸੇਵਾ ਉਪਰ ਤਾਇਨਾਤ ਹਨ, ਸਗੋਂ ਜ਼ਰੂਰੀ ਤਾਂ ਇਹ ਹੈ ਕਿ ਅਜਿਹੇ ਲੋਕਾਂ ਨੇ, ਦੂਸਰੇ ਆਪਣੇ ਲੋਕਾਂ ਦੀ ਜਾਨ-ਮਾਲ ਦੀ ਹਿਫ਼ਾਜ਼ਤ ਲਈ ਆਪਣੇ ਜੀਵਨ ਦਾ ਬਲਿਦਾਨ ਦੇ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਨਮਨ ਕਰਦੇ ਹਾਂ।
ਜ਼ਿਕਰਯੋਗ ਹੈ ਕਿ ਅੱਜ ਦਾ ਦਿਹਾੜਾ ਬੀਤੇ ਸਾਲ ਕੋਵਿਡ-19 ਕਾਰਨ ਪੂਰਨ ਤੌਰ ਨਾਲ ਨਹੀਂ ਸੀ ਮਨਾਇਆ ਜਾ ਸਕਿਆ ਅਤੇ ਇਸ ਵਾਰੀ ਲੋਕਾਂ ਨੇ ਇਸਨੂੰ ਭਾਰੀ ਉਤਸਾਹ ਦਿੱਤਾ ਹੈ ਅਤੇ ਦੇਸ਼ ਦੇ ਹਰ ਕੋਨੇ ਵਿੱਚ ਲੋਕਾਂ ਨੇ ਆਪਣੇ ਨਾਇਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ।

Install Punjabi Akhbar App

Install
×