ਵੱਡੇ ਪੈਮਾਨਾ ਉਪਰ ਨਹੀਂ ਮਨਾਇਆ ਜਾਵੇਗਾ ਵਿਕਟੋਰੀਆ ਵਿਚਲਾ ‘ਰਿਮੈਂਬਰੈਂਸ ਡੇਅ’

(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਰੀ ਦਿੰਦਿਆਂ ਦੱਸਿਆ ਹੈ ਕਿ ਬੇਸ਼ੱਕ ਐਨਜ਼ੈਕ ਡੇਅ ਦੀ ਤਰ੍ਹਾਂ ਹੀ ਨਵੰਬਰ ਦੀ 11 ਤਾਰੀਖ ਨੂੰ ਮਨਾਇਆ ਜਾਣ ਵਾਲਾ ਰਿਮੈਂਬਰੈਂਸ ਡੇਅ ਬਹੁਤ ਹੀ ਮਹੱਤਵਪੂਰਲ ਦਿਵਸ ਹੈ ਪਰੰਤੂ ਕਰੋਨਾ ਕਾਲ ਦੇ ਚਲਦਿਆਂ ਅਜਿਹੇ ਇਕੱਠਾਂ ਨੂੰ ਕਰਨਾ ਅਤੇ ਫੇਰ ਸੰਭਾਲਣਾ ਜਨਤਕ ਸਿਹਤ ਨਾਲ ਖਿਲਵਾੜ ਵੀ ਹੋ ਸਕਦਾ ਹੈ ਇਸ ਲਈ ਸਰਕਾਰ ਵੱਲੋਂ ਇਸ ਦਿਵਸ ਨੂੰ ਪਹਿਲਾਂ ਦੀ ਤਰ੍ਹਾਂ ਵੱਡੇ ਪੈਮਾਨੇ ਉਪਰ ਮਨਾਉਣ ਦੀ ਮਨਾਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣੇ ਹੁਣ ਬਹੁਤ ਹੀ ਗੰਭੀਰ ਸਥਿਤੀਆਂ ਦਾ ਸਹਮਣਾ ਕਰਕੇ ਨਿਕਲੇ ਹਾਂ ਅਤੇ ਇਸੇ ਕਾਰਨ ਵੱਡੀਆਂ ਪਰੇਡਾਂ ਦਾ ਆਯੋਜਨ ਜਾਂ ਦਰਸ਼ਕਾਂ ਦੀ ਜ਼ਿਆਦਾ ਭੀੜ -ਭਾਵੇਂ ਉਹ ਚਾਰ ਦਿਵਾਰੀ ਦੇ ਬਾਹਰ ਹੀ ਕਿਉਂ ਨਾ ਹੋਵੇ, ਹਾਲ ਦੀ ਘੜੀ ਸੁਰੱਖਿਅਤ ਨਹੀਂ ਅਤੇ ਅਜਹੀਆਂ ਅਣਗਹਿਲੀਆਂ ਕਰਨ ਦਾ ਸਵਾਲ ਹੀ ਨਹੀਂ ਉਠਦਾ ਕਿਉਂਕਿ ਇਸ ਵੇਲੇ ਛੋਟੀ ਤੋਂ ਛੋਟੀ ਅਣਗਹਿਲੀ ਜਾਂ ਗਲਤੀ ਦੀ ਵੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ -ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਜਨਤਕ ਇਕੱਠਾਂ ਅਤੇ ਹੋਰ ਪੇਸ਼ਗੋਈਆਂ ਤੋਂ ਇਲਾਵਾ ਵੀ ਇਸ ਦਿਨ ਨੂੰ ਪੂਰੇ ਅਦਬ ਸਤਿਕਾਰ ਅਤੇ ਮਾਣ ਨਾਲ ਮਨਾਇਆ ਜਾਵੇਗਾ ਅਤੇ ਜਿੱਥੇ ਕਿਤੇ ਵੀ ਕੋਈ ਬੈਠਾ ਹੈ, ਆਪਣੇ ਆਪਣੇ ਘਰਾਂ, ਕੰਮ-ਧੰਦਿਆਂ ਆਦਿ ਵਾਲੀ ਥਾਂ ਤੋਂ ਹੀ ਇਸ ਦਿਨ ਅਤੇ ਉਨ੍ਹਾਂ ਲੋਕਾਂ ਪ੍ਰਤੀ, ਜਿਨ੍ਹਾਂ ਨੇ ਦੇਸ਼, ਰਾਜ, ਸਮਾਜ ਆਦਿ ਲਈ ਆਪਣੀਆਂ ਜਾਨਾਂ ਵਾਰ ਕੇ ਵੀ ਬਣਦੀਆਂ ਸੇਵਾਵਾਂ ਨਿਭਾਈਆਂ, ਆਪਣੀ ਸ਼ਰਧਾ ਅਤੇ ਸਨਮਾਨ ਨੂੰ ਜ਼ਾਹਿਰ ਕਰੇਗਾ ਅਤੇ ਇਸ ਨਾਲ ਇਸ ਦਿਨ ਦੀ ਮਹਾਨਤਾ ਵਿੱਚ ਹੋਰ ਵੀ ਵਾਧਾ ਹੋਵੇਗਾ ਅਤੇ ਲੋਕਾਂ ਦੀ ਸਿਹਤ ਨਾਲ ਕੋਈ ਨਜ਼ਰ-ਅੰਦਾਜ਼ੀ ਵੀ ਨਹੀਂ ਹੋਵੇਗੀ।

Install Punjabi Akhbar App

Install
×