ਸਿਡਨੀ ਓਪੇਰਾ ਵਿਖੇ ‘ਰਿਮੈਂਬਰੈਂਸ ਡੇਅ’ ਉਪਰ ਸ਼ਹੀਦਾਂ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ

ਅੱਜ ਦੇ ਦਿਨ, ‘ਰਿਮੈਂਬਰੈਂਸ ਡੇਅ 2020’ ਉਪਰ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਸਿਡਨੀ ਦੇ ਓਪੇਰਾ ਹਾਊਸ ਵਿਖੇ ਇੱਕ ਸਾਧਾਰਨ ਪਰੰਤੂ ਮਹੱਤਵਪੂਰਨ ਸਮਾਗਮ ਦੌਰਾਨ ਦਿੱਤੀਆਂ ਜਾ ਰਹੀਆਂ ਹਨ। ਵੈਟਰਨਜ਼ ਦੇ ਕਾਰਜਕਾਰੀ ਮੰਤਰੀ ਸ੍ਰੀ ਜਿਓਫ ਲੀ ਨੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬੇਸ਼ੱਕ ਕੋਵਿਡ-19 ਦੀ ਮਾਰ ਨੇ ਹੋਣ ਵਾਲੇ ਸਮਾਗਮਾਂ ਦਾ ਰੰਗ ਥੋੜ੍ਹਾ ਬਦਲ ਦਿੱਤਾ ਹੈ ਪਰੰਤੂ ਸਾਡੀਆਂ ਭਾਵਨਾਵਾਂ ਵਿੱਚ ਕੋਈ ਵੀ ਫ਼ਰਕ ਨਹੀਂ ਪਿਆ ਅਤੇ ਪਹਿਲਾਂ ਦੀ ਤਰ੍ਹਾਂ ਹੀ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਅਤੇ ਹਮੇਸ਼ਾ ਕਰਦੇ ਵੀ ਰਹਾਂਗੇ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ 1918 ਨੂੰ ਪਹਿਲੀ ਸੰਸਾਰ ਜੰਗ ਦੇ ਖਾਤਮਾ ਹੋਇਆ ਸੀ ਅਤੇ ਇਸ ਵਿੱਚ 60,000 ਤੋਂ ਵੀ ਜ਼ਿਆਦਾ ਆਸਟ੍ਰੇਲੀਆਈ ਸਿਪਾਹੀਆਂ ਨੇ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਗਿਆਰ੍ਹਵੇਂ ਮਹੀਨੇ ਦੀ ਗਿਆਰਾਂ ਤਾਰੀਖ ਨੂੰ ਗਿਆਰਾਂ ਵਜੇ ਹੀ ਅਸੀਂ ਸਭ ਮਿਲਕੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ।

Install Punjabi Akhbar App

Install
×