ਨਿਊਜ਼ੀਲੈਂਡ ਤੋਂ ਪੰਜਾਬ ਫੇਰੀ ‘ਤੇ ਗਏ ਸਿੱਖ ਪਰਿਵਾਰਾਂ ਵੱਲੋਂ ਪਿੰਡ ਸੈਫਲਾਬਾਦ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ 23 ਨੂੰ

NZ Pic 21 Dec-1ਇਨ੍ਹੀਂ ਦਿਨੀਂ ਨਿਊਜ਼ੀਲੈਂਡ ਤੋਂ ਬਹੁਤ ਸਾਰੇ ਸਿੱਖ ਪਰਿਵਾਰ ਪੰਜਾਬ ਫੇਰੀ ‘ਤੇ ਹਨ ਜਿਨ੍ਹਾਂ ਦੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਤੋਂ ਸ. ਦਲਜੀਤ ਸਿੰਘ, ਸ. ਮਨਜਿੰਦਰ ਸਿੰਘ ਦਾਦੂਵਾਲ,  ਸ. ਨਾਇਬ ਸਿੰਘ, ਸ. ਸਤਨਾਮ ਸਿੰਘ, ਡਾ. ਇੰਦਰਪਾਲ ਸਿੰਘ, ਸੰਤੋਖ ਸਿੰਘ ਵਿਰਕ, ਮੰਦੀਪ ਸਿੰਘ ਵਿਰਕ, ਉਂਕਾਰ ਸਿੰਘ ਵਿਰਕ ਤੇ ਹੋਰ ਬਹੁਤ ਸਾਰੇ ਮੈਂਬਰ ਸ਼ਾਮਿਲ ਹਨ। ਸ. ਦਲਜੀਤ ਸਿੰਘ ਨੇ ਇਨ੍ਹਾਂ ਪਰਿਵਾਰਾਂ ਨਾਲ ਅਤੇ ਨਿਊਜ਼ੀਲੈਂਡ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਪਿੰਡ ਸੈਫਲਾਬਾਦ (ਕਪੂਰਥਲਾ) ਵਿਖੇ ਬਹੁੰਤ ਹੀ ਸੁੰਦਰ ਬਣੇ ਹੋਏ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ 23 ਦਸੰਬਰ ਦਿਨ ਮੰਗਲਵਾਰ ਨੂੰ ਇਕ ਵਿਸ਼ੇਸ਼ ਕਥਾ-ਕੀਰਤਨ ਸਮਾਗਮ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰੱਖਿਆ ਹੈ।
ਇਸ ਨਿਰੋਲ ਧਾਰਮਿਕ ਸਮਾਗਮ ਦੇ ਵਿਚ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ, ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ, ਭਾਈ ਹਰਜੀਤਪਾਲ ਸਿੰਘ, ਭਾਈ ਤਨਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਪਾਉਂਟਾ ਸਾਹਿਬ, ਭਾਈ ਬਲਦੇਵ ਸਿੰਘ ਖਾਲਸਾ, ਭਾਈ ਅਮਨਦੀਪ ਸਿੰਘ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਟਿਆਲਾ ਅਤੇ ਹੋਰ ਰਾਗੀ ਜੱਥੇ ਸੰਗਤਾਂ ਨੂੰ ਗੁਰਬਾਣੀ ਕਥਾ ਅਤੇ ਕੀਰਤਨ ਨਾਲ ਨਿਹਾਲ ਕਰਨਗੇ। ਸਮਾਗਮ ਦੀ ਸਫਲਤਾ ਦੇ ਲਈ ਨਿਊਜ਼ੀਲੈਂਡ ਤੋਂ ਸ. ਅਮਰੀਕ ਸਿੰਘ ਸੰਘਾ, ਸ. ਜੁਝਾਰ ਸਿੰਘ ਪੁੰਨੂਮਜਾਰਾ, ਜਸਵਿੰਦਰ ਸਿੰਘ ਵਿਰਕ, ਰਜਿੰਦਰ ਸਿੰਘ ਜਿੰਦੀ ਅਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੋਵੇਗਾ ਇਸ ਤੋਂ ਪਹਿਲਾਂ ਲੜੀਵਾਰ ਸਮਾਗਮ ਚਮਕੌਰ ਸਾਹਿਬ, ਮਾਛੀਵਾੜਾ, ਫਤਹਿਗੜ੍ਹ ਸਾਹਿਬ, ਜਯੋਤੀ ਸਰੂਪ ਅਤੇ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਉਤੇ ਹੋ ਚੁੱਕੇ ਹਨ। ਗੁਰਦੁਆਰਾ ਗੁਰੂਸਰ ਸਾਹਿਬ ਦੇ ਪ੍ਰਬੰਧਕ ਬਾਬਾ ਲੀਡਰ ਸਿੰਘ, ਨਗਰ ਪੰਚਾਇਤ ਅਤੇ ਨਿਊਜ਼ੀਲੈਂਡ ਦੀਆਂ ਪੰਜਾਬ ਫੇਰੀ ‘ਤੇ ਗਈਆਂ ਸਿੱਖ ਸੰਗਤਾਂ ਵੱਲੋਂ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਮਾਮਗ ਦੇ ਵਿਚ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਜੀ।

Install Punjabi Akhbar App

Install
×