ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਹਿਲ ਕਲਾਂ ਵਾਲਿਆਂ ਦੀ ਯਾਦ ਚ ਕਰਵਾਇਆ ਧਾਰਮਿਕ ਸਮਾਗਮ

26mk03
ਮਹਿਲ ਕਲਾਂ  – ਨਾਨਕਸਰ ਠਾਠ ਮਹਿਲ ਕਲਾਂ ਠਾਠ ਦੇ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਹਿਲੀ ਬਰਸੀ ਅਤੇ ਧਾਰਮਿਕ ਸਮਾਗਮ ਸੰਤ ਬਾਬਾ ਕੇਹਰ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਭਾਈ ਸੁਰਿੰਦਰ ਸਿੰਘ ਹਜੂਰੀ ਰਾਗੀ ਨਾਨਕਸਰ ਠਾਠ ਮਹਿਲ ਕਲਾਂ ਨੇ ਆਪਣੇ ਮਨੋਹਰ ਕੀਰਤਨ ਨਾਲ ਕੀਤੀ ਅਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਇਸ ਤੋਂ ਬਾਅਦ ਸੰਤ ਬਾਬਾ ਬੱਗਾ ਸਿੰਘ ਹਜੂਰੀ ਰਾਗੀ ਨਾਨਕਸਰ ਕਲੇਰਾਂ ਵਾਲਿਆਂ ਨੇ ਹਾਜਰੀ ਲਗਵਾਈ, ਇਸ ਤੋਂ ਇਲਾਵਾ ਪੰਜਾਬ ਭਰ ਤੋਂ ਪਹੁੰਚੇ ਹੋਏ ਸੰਤ ਮਹਾਂਪੁਰਖਾਂ, ਸੰਤ ਬਾਬਾ ਲਖਵੀਰ ਸਿੰਘ ਬਾਰਨਹਾੜਾ, ਸੰਤ ਬਾਬਾ ਬਲਵੀਰ ਸਿੰਘ ਵਿਰਕਾਂ ਵਾਲੇ, ਸੰਤ ਬਾਬਾ ਸ਼ੇਰ ਸਿੰਘ ਨਾਨਕਸਰ ਸੁਨਾਮ, ਬਾਬਾ ਸੁਖਵਿੰਦਰ ਸਿੰਘ ਕੱਟੂਵਾਲੀਆਂ, ਸੰਤ ਬਾਬਾ ਬਲਵੀਰ ਸਿੰਘ, ਸੰਤ ਬਾਬਾ ਧੰਨਾ ਸਿੰਘ ਮੀਣੀਆਂ, ਸੰਤ ਬਾਬਾ ਚਮਕੌਰ ਸਿੰਘ ਲੋਹਗੜ,ਰਾਗੀ ਭੋਲਾ ਸਿੰਘ ਸਹਿਜੜਾ, ਬਾਬਾ ਤ੍ਰਿਲੋਕ ਸਿੰਘ ਜੀ, ਬਾਬਾ ਗੁਰਦੀਪ ਸਿੰਘ ਆਦਿ ਮਹਾਂਪੁਰਖਾਂ ਨੇ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋੜਿਆਂ ਅਤੇ ਕਿਹਾ ਸਾਨੂੰ ਪਤਿਤਪੁਣੇ ਤੋਂ ਛੁਟਕਾਰਾ ਪਾ ਅਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਦੇਲੜ ਲੱਗਣਾ ਚਾਹੀਦਾ ਹੈ। ਇਸ ਸਮੇਂ ਬਾਬਾ ਕੇਹਰ ਸਿੰਘ ,ਮਹੰਤ ਗੁਰਕੀਰਤਨ ਸਿੰਘ ਨੇ ਆਏ ਹੋਏ ਮਹਾਪੁਰਸਾਂ ਦਾ ਵਿਸੇਸ ਸਨਾਮਨ ਕੀਤਾ ਗਿਆ[ਇਸ ਸਮੇਂ ਸਮਾਜ ਸੇਵੀ ਮਨਜੀਤ ਸਿੰਘ ਸਹਿਜੜਾ,ਬਲੌਰ ਸਿੰਘ ਤੋਤੀ,ਸੁਖਵਿੰਦਰ ਸਿੰਘ ਸੁੱਖਾ, ਭੋਲਾ ਸਿੰਘ ਸਹੌਰ,ਅਮਰਜੀਤ ਸਿੰਘ ਬੱਸੀਆਂ ਵਾਲੇ,ਬੀਬੀ ਦਰਨ ਕੌਰ ਸੰਗਰੂਰ ,ਜਗਸੀਰ ਸਿੰਘ ਧਾਲੀਵਾਲ ਆਦਿ ਹਾਜਰ ਸਨ। ਅਖੀਰ ਵਿੱਚ ਸੰਤ ਬਾਬਾ ਕੇਹਰ ਸਿੰਘ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×