ਪਿੰਡ ਕੁਰੜ ਵਿਖੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਧਾਰਮਿਕ ਦੀਵਾਨ 23 ਮਈ ਤੋਂ ਸੁਰੂ

03

ਮਹਿਲ ਕਲਾਂ – ਪਿੰਡ ਕੁਰੜ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰਾਮ ਪੰਚਾਇਤ, ਯੂਥ ਕਲੱਬਾਂ ਅਤੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ (ਭਾਈ ਬਖਤੌਰ ਵਾਲੇ) ਵੱਲੋਂ 23,24 ਅਤੇ 25 ਮਈ ਦਿਨ ਬੁੱਧਵਾਰ, ਵੀਰਵਾਰ ‘ਤੇ ਸੁੱਕਰਵਾਰ ਤੱਕ ਰਾਤ (8 ਤੋਂ 11 ) ਦੇ ਤਿੰਨ ਰੋਜਾ ਧਾਰਮਿਕ ਦੀਵਾਨ ਅਨਾਜ ਮੰਡੀ ‘ਚ ਸਜਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਮਤਿ ਸੇਵਾ ਲਹਿਰ ਦੇ ਸਰਕਲ ਮਹਿਲ ਕਲਾਂ ਤੋਂ ਸਬ ਕਮੇਟੀ ਮੈਬਰ ਨੰਬਰਦਾਰ ਗੁਰਮੇਲ ਸਿੰਘ ਮਹਿਲ ਕਲਾਂ, ਕੁਲਵੰਤ ਸਿੰਘ ਕੁਰੜ ਅਤੇ ਰਣਧੀਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹਨਾਂ ਧਾਰਮਿਕ ਦੀਵਾਨਾਂ ਸਮੇਂ 23 ਮਈ ਨੂੰ ਭਾਈ ਮੱਖਣ ਸਿੰਘ ਪਟਿਆਲਾ, 24 ਮਈ ਨੂੰ ਭੈਣ ਸੁਰਿੰਦਰ ਕੌਰ ਮਹਿਲ ਕਲਾਂ ਅਤੇ 25 ਮਈ ਨੂੰ ਭੈਣ ਗਗਨਦੀਪ ਕੌਰ ਖਾਲਸਾ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਧਾਰਮਿਕ ਸਮਾਗਮ ‘ਚ ਹਾਜਰੀ ਭਰਨ ਵਾਲੀ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ‘ਚ ਵੱਡੀ ਗਿਣਤੀ ‘ਚ ਪੁੱਜ ਕੇ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×