ਸ਼ਹੀਦੀ ਦਿਹਾੜਿਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆ ਦੇ ਧਾਰਮਿਕ ਮੁਕਾਬਲੇ

ਰਈਆ —ਬਾਬਾ ਸਾਵਣ ਸਿੰਘ ਨਗਰ ਬਿਆਸ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਹਰ ਪਲ ਨਿਊਜ਼ ਚੈਨਲ ਦੀ ਟੀਮ ਵੱਲੋਂ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਸ਼ਹੀਦੀ ਦਿਹਾੜਿਆਂ ( ਸ਼ਹੀਦੀ ਹਫ਼ਤੇ ) ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ” ਗੁਰਮਤਿ ਮੁੱਢਲੀ ਸਿਖਲਾਈ ਕੈਂਪ ” ਦੇ ਤੌਰ ਤੇ ਉਲੀਕਿਆ ਗਿਆ। ਜਿਸ ਵਿਚ ਜਗਦੀਸ਼ ਸਿੰਘ ਚਾਹਲ ਅਤੇ ਗੁਰਿੰਦਰ ਸਿੰਘ ਭਲਾਈਪੁਰ ਵੱਲੋ ਬੱਚਿਆਂ ਨੂੰ  ਆਨਲਾਈਨ ਕਲਾਸਾਂ ਲਗਾ ਕੇ ਗੁਰਮਤਿ ਦੀ ਮੁੱਢਲੀ ਸਿਖਲਾਈ ਦੇਣ ਦਾ ਉਪਰਾਲਾ ਕੀਤਾ ਗਿਆ। ਇਸ ਆਨਲਾਈਨ ਚੱਲ ਰਹੇ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਨਿਊ ਇੰਡੀਅਨ ਪਬਲਿਕ ਸਕੂਲ  ਬੁਤਾਲਾ, ਬਾਬਾ ਸਾਵਣ ਸਿੰਘ ਨਗਰ ਦੇ ਬੱਚਿਆਂ ਨੇ ਭਾਗ ਲਿਆ ਇਸ ਤੋਂ ਇਲਾਵਾ ਮਾਈਟੀ ਖਾਲਸਾ ਸਕੂਲ ਰਈਆ ਦੇ ਵਿਦਿਆਰਥੀਆਂ ਨੇ ਵੀ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਿੱਖ ਇਤਿਹਾਸ ਅਤੇ ਗੁਰਮਤਿ ਨਾਲ ਸਬੰਧਤ ਲਿਖਤੀ ਪ੍ਰੀਖਿਆ ਮੁਕਾਬਲਾ ਇਸ ਪ੍ਰੋਗਰਾਮ ਵਿੱਚ ਖਿੱਚ ਦਾ ਕੇਂਦਰ ਬਣਿਆ । ਦਸਤਾਰ , ਕਾਵਿਤਾ, ਕਵੀਸ਼ਰੀ , ਸ਼ਬਦ, ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇ ਮੁਕਾਬਲੇ ਵਿੱਚ ਬੱਚਿਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰਤੀਯੋਗਤਾ ਵਿਚ ਪਹਿਲੇ , ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ ਬੱਚਿਆ ਨੂੰ  ਸਨਮਾਨਿਤ ਕੀਤਾ ਗਿਆ। ਪ੍ਰਤੀਯੋਗਤਾ ਦੇ ਜੱਜਾ ਦੀ ਸੇਵਾ ਭਾਈ ਉਪਿੰਦਰਜੀਤ ਸਿੰਘ ( ਰੋਬਿਨ) , ਕੈਪਟਨ ਭਾਈ ਕੁਲਵੰਤ ਸਿੰਘ ( ਜੀ.ਓ.ਜੀ ) , ਭਾਈ ਸੁਖਚੈਨ ਸਿੰਘ ( ਹੈੱਡ ਗ੍ਰੰਥੀ) ਬੀਬੀ ਰਵਿੰਦਰ ਕੌਰ, ਭਾਈ ਰਾਜ ਸਿੰਘ , ਭਾਈ ਸਰਬਜੀਤ ਸਿੰਘ , ਬੀਬੀ ਰਾਜ ਕੌਰ (ਰੀਨਾ) ਭਾਈ ਬਲਦੇਵ ਸਿੰਘ (ਹੈਪੀ) ਨੇ ਨਿਭਾਈ। ਨਿਪਸ ਸਕੂਲ ਦੀ ਅਧਿਆਪਕ ਦਲਜੀਤ ਕੌਰ ਨੇ ਬੱਚਿਆ ਨੂੰ ਇਸ ਕੈਂਪ ਦੌਰਾਨ ਬਾਣੀ, ਬਾਣੇ ਅਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ। ਪ੍ਰੋਗਰਾਮ ਦੇ ਸੰਚਾਲਕ ਜਗਦੀਸ਼ ਸਿੰਘ ਚਾਹਲ ਅਤੇ ਗੁਰਦਆਰਾ ਕਮੇਟੀ ਦੇ ਮੀਤ ਪ੍ਰਧਾਨ ਭਾਈ ਦਲਬੀਰ ਸਿੰਘ ਨੇ ਦੱਸਿਆ ਕਿ ਅਜੌਕੇ ਸਮੇਂ ਦੌਰਾਨ ਸਿੱਖੀ ਤੋ ਦੂਰ ਹੋ ਰਹੇ ਬੱਚਿਆ ਨੂੰ ਗੁਰਮਤਿ, ਸਿੱਖ ਇਤਿਹਾਸ , ਸਿੱਖੀ , ਬਾਣੀ ਅਤੇ ਬਾਣੇ ਨਾਲ ਜੋੜਨ ਲਈ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਸਿੱਖਲਾਈ ਕੈਂਪ ਲਗਾਏ ਜਾਣਗੇ ਅਤੇ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ ।

Install Punjabi Akhbar App

Install
×