ਆਸਟ੍ਰੇਲੀਆ ਵਿਚ ਬਣੀ ਐਸਟ੍ਰਾਜੈਨੇਕਾ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਵਿੱਚ ਮੈਲਬੋਰਨ ਵਿਖੇ ਤਿਆਰ ਹੋ ਰਹੀ ਐਸਟ੍ਰਾਜੈਨੇਕਾ ਕੋਵਿਡ-19 ਵੈਕਸੀਨ ਨੂੰ ਆਸਟ੍ਰੇਲੀਆਈ ਰੈਗੁਲੇਟਰ ਨੇ ਰਾਤੋ ਰਾਤ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ਦੀ ਯੋਗਤਾ ਨੂੰ ਬਾਹਰਲੇ ਦੇਸ਼ ਵਿੱਚ ਬਣ ਰਹੀ ਦਵਾਈ ਦੀ ਯੋਗਤਾ ਦੇ ਬਰਾਬਰ ਦੱਸਦਿਆਂ 830,000 ਤੋਂ ਵੀ ਜ਼ਿਆਦਾ ਡੋਜ਼ਾਂ ਮਨਜ਼ੂਰ ਕਰ ਦਿੱਤੀਆਂ ਗਈਆਂ ਹਨ।
ਟੀ.ਜੀ.ਏ. (Therapeutic Goods Administrations) ਦੇ ਮੁਖੀ ਨੇ ਇਸ ਬਾਬਤ ਕਿਹਾ ਹੈ ਕਿ ਇਸ ਦਵਾਈ ਦੀ ਟੈਸਟਿੰਗ ਕੈਨਬਰਾ ਦੀਆਂ ਲਬੋਰਟਰੀਆਂ ਵਿੱਚ ਹੋਈ ਹੈ ਅਤੇ ਇੱਥੇ ਇਸ ਦੇ ਉਦਯੋਗਿਕ ਦਸਤਾਵੇਜ਼ਾਂ ਦੀ ਪੂਰਨ ਛਾਣਬੀਣ ਅਤੇ ਜਾਂਚ ਹੋਣ ਤੋਂ ਬਾਅਦ ਹੀ ਇਸ ਦਵਾਈ ਨੂੰ ਪੂਰਨ ਤੌਰ ਤੇ ਸਵੀਕਾਰਿਆ ਗਿਆ ਹੈ ਅਤੇ ਆਉਣ ਵਾਲੇ ਕੁੱਝ ਕੁ ਮਹੀਨਿਆਂ ਅੰਦਰ ਹੀ ਇਸ ਦਵਾਈ ਦੀ ਬਹੁਤਾਤ ਜਨਤਕ ਤੌਰ ਉਪਰ ਉਪਲੱਭਧ ਹੋਵੇਗੀ। ਇਸ ਦਵਾਈ ਨੂੰ ਕਰੋਨਾ ਵੈਕਸੀਨ ਵਿਤਰਣ ਪ੍ਰਣਾਲੀ ਦੇ 1ਬੀ ਪੜਾਅ (ਬੀਤੇ ਸੋਮਵਾਰ ਤੋਂ ਹੀ ਸ਼ੁਰੂ ਹੋਇਆ) ਤਹਿਤ ਹੀ ਇਸਤੇਮਾਲ ਕੀਤਾ ਜਾਵੇਗਾ ਅਤੇ ਇਸ ਦਵਾਈ ਨੂੰ 4000 ਤੋਂ ਵੀ ਵੱਧ ਜੀ.ਪੀਆਂ ਅਤੇ ਹੋਰ ਅਧਿਕਾਰਿਕ ਸਿਹਤ ਸੇਵਾਵਾਂ ਕੋਲ ਪਹੁੰਚਾਇਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਮੈਲਬੋਰਨ ਵਿਚਲੀ ਸੀ.ਐਸ.ਐਲ. ਦੀ ਯੂਨਿਟ ਇਸ ਦਵਾਈ ਦੀਆਂ 50 ਮਿਲੀਅਨ ਡੋਜ਼ਾਂ ਤਿਆਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਚਲ ਰਹੇ ਕਰੋਨਾ ਵੈਕਸੀਨ ਅਭਿਆਨ ਦੇ ਤਹਿਤ ਹੁਣ ਤੱਕ 62,000 ਲੋਕਾਂ ਨੂੰ ਕਰੋਨਾ ਦੀ ਵੈਕਸੀਨ ਦਿੱਤੀ ਜਾ ਚੁਕੀ ਹੈ ਅਤੇ 1ਬੀ ਪੜਾਅ ਦੇ ਤਹਿਤ 6 ਮਿਲੀਅਨ ਲੋਕਾਂ ਨੂੰ ਇਹ ਦਵਾਈ ਦਿੱਤੀ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦੇ ਤਹਿਤ 70 ਸਾਲਾਂ ਤੋਂ ਉਪਰ ਦੇ ਬਜ਼ੁਰਗਾਂ, 55 ਸਾਲਾਂ ਤੋਂ ਉਪਰ ਦੇ ਇੰਡੀਜੀਨਸਾਂ ਨੂੰ ਇਸ ਪੜਾਅ ਦੇ ਤਹਿਤ ਦਵਾਈ ਦਿੱਤੀ ਜਾ ਰਹੀ ਹੈ। ਇਸ ਦਵਾਈ ਲਈ ਫਰੰਟ ਲਾਈਨ ਵਰਕਰ ਅਤੇ ਸਿਹਤ ਮਹਿਕਮੇ ਦੇ ਵਰਕਰ ਵੀ ਹੁਣੇ ਹੀ ਅਪਲਾਈ ਕਰ ਸਕਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks