ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਐਵਨਡੇਲ ਵਿਖੇ ਵੋਮੈਨ ਕੇਅਰ ਟ੍ਰਸਟ ਵੱਲੋਂ ਕਈ ਸੇਵਾਵਾਂ ਜਾਰੀ ਹਨ ਅਤੇ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਦਾ ਫਾਇਦਾ ਉਠਾਵੇ। ਐਵਨਡੇਲ ਸੈਂਟਰ ਦੀ ਇੰਚਾਰਜ ਸ੍ਰੀਮਤੀ ਰਵਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵੋਮੈਨ ਕੇਅਰ ਟ੍ਰਸਟ ਦੀ ਚੇਅਰਪਰਸਨ ਸ੍ਰੀਮਤੀ ਬਲਜੀਤ ਕੌਰ ਢੇਲ ਨੇ ਅੱਜ ਸੈਂਟਰ ਦਾ ਦੌਰਾ ਕੀਤਾ। ਇਸਤਰੀਆਂ ਦੀ ਸਿਹਤ ਸਬੰਧੀ ਵਿਚਾਰ ਕਰਨ ਉਤੇ ਫੈਸਲਾ ਕੀਤਾ ਗਿਆ ਕਿ 22 ਮਈ ਤੋਂ ਇਥੇ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਜਾਣ। ਇਸ ਵੇਲੇ ਜੋ ਮੁਫਤ ਸੇਵਾਵਾਂ ਚੱਲ ਰਹੀਆਂ ਹਨ ਉਨ੍ਹਾਂ ਵਿਚ ਹਰ ਮੰਗਲਵਾਰ ਸਵੇਰੇ 10 ਵਜੇ ਤੋਂ 12 ਵਜੇ ਤੱਕ ਕੰਪਿਊਟਰ ਕਲਾਸਾਂ, ਹਰ ਸ਼ਨਿਚਰਵਾਰ ਸ਼ਾਮ 2 ਵਜੇ ਤੋਂ 3 ਵਜੇ ਤੱਕ ਸੰਗੀਤ ਕਲਾਸਾਂ ਤੇ ਸ਼ਾਮ 3 ਤੋਂ 5 ਯੋਗਾ ਕਲਾਸਾਂ ਹਰ ਐਤਵਾਰ 2.30 ਵਜੇ ਤੋਂ 4.30 ਵਜੇ ਤੱਕ ਇੰਗਲਿਸ਼ ਕਲਾਸਾਂ, ਐਤਵਾਰ ਸਵੇਰੇ ਬੱਚਿਆਂ ਲਈ ਪੰਜਾਬੀ ਕਲਾਸਾਂ 11 ਤੋਂ 2.30 ਤੱਕ। ਇਸ ਤੋਂ ਇਲਾਵਾ ਸਾਲ ਦੇ ਵਿਚ ਇਕ ਜਾਂ ਦੋ ਵਾਰ ਫ੍ਰੀ ਬੱਸ ਟੂਰ ਵੀ ਕਰਾਇਆ ਜਾਂਦਾ ਹੈ।