ਆਸਟ੍ਰੇਲੀਆ ਦੇ ਸਭ ਤੋਂ ਵੱਡੇ ਮੁੜ ਤੋਂ ਨਵਿਆਉਣਯੋਗ ਊਰਜਾ ਵਾਲੇ ਖੇਤਰ ਵਿੱਚ ਚਾਹਵਾਨਾਂ ਦੇ ਨਾਮਾਂਕਣ ਲਈ ਮੰਗ

ਨਿਊ ਸਾਊਥ ਵੇਲਜ਼ ਦੇ ਵਾਤਾਵਰਣ ਅਤੇ ਊਰਜਾ ਸਬੰਧੀ ਵਿਭਾਗਾਂ ਦੇ ਮੰਤਰੀ ਮੈਟ ਕੀਟ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਨਿਊ ਇੰਗਲੈਂਡ ਰਿਨਿਊਏਬਲ ਅਨਰਜੀ ਜ਼ੋਨ (New England Renewable Energy Zone (REZ)) ਵਿਚਲੇ ਨਵਿਆਉਣਯੋਗ ਊਰਜਾ ਲਈ ਕੀਤੇ ਜਾਂਦੇ ਕਾਰਜਾਂ ਆਦਿ ਲਈ 78.9 ਮਿਲੀਅਨ ਡਾਲਰਾਂ ਦਾ ਨਿਵੇਸ਼ ਕੀਤਾ ਜਾਵੇਗਾ ਅਤੇ ਇਸ ਵਾਸਤੇ ਅਜਿਹੇ ਖੇਤਰਾਂ ਵਿੱਚ ਰੁਚੀ ਰੱਖਣ ਵਾਲੇ ਚਾਹਵਾਨਾਂ ਕੋਲੋਂ, ਅਜਿਹੇ ਪ੍ਰਾਜੈਕਟਾਂ ਆਦਿ ਲਈ, ਉਨ੍ਹਾਂ ਦੇ ਨਾਮਾਂਕਣ ਲਈ ਮੰਗ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਅਦਾਰਾ ਆਉਣ ਵਾਲੇ ਦਿਨਾਂ ਵਿੱਚ ਰਾਜ ਦੀ ਊਰਜਾ ਦੀ ਕੁੱਲ ਮੰਗ ਵਿਚੋਂ 8,000 ਮੈਗਾਵਾਟ ਦੀ ਪੂਰਤੀ ਕਰੇਗਾ ਅਤੇ ਇਸ ਪ੍ਰਾਜੈਕਟ ਵਿੱਚ 10.7 ਬਿਲੀਅਨ ਨਿਜੀ ਖੇਤਰਾਂ ਦੇ ਨਿਵੇਸ਼ ਵੀ ਸ਼ਾਮਿਲ ਹਨ ਜਿਸ ਨਾਲ ਕਿ 830 ਤਾਂ ਸਿੱਧੇ ਹੀ ਰੌਜ਼ਗਾਰ ਮੁਹੱਈਆ ਕਰਵਾਏ ਜਾਣਗੇ ਅਤੇ ਇਨ੍ਹਾਂ ਤੋਂ ਇਲਾਵਾ 1250 ਉਸਾਰੀ ਅਧੀਨ ਰੌਜ਼ਗਾਰ ਵੀ ਮੁਹੱਈਆ ਹੋਣਗੇ।
ਉਤਰੀ ਟੇਬਲਲੈਂਡਜ਼ ਤੋਂ ਐਮ.ਪੀ. ਐਡਮ ਮਾਰਸ਼ਲ ਨੇ ਸਰਕਾਰ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਿਊ ਇੰਗਲੈਂਡ ਇੱਕ ਅਜਿਹਾ ਅਦਾਰਾ ਹੈ ਜੋ ਕਿ ਦੇਸ਼ ਭਰ ਵਿੱਚੋਂ ਸਭ ਤੋਂ ਉਤਮ ਅਜਿਹੇ ਅਦਾਰਿਆਂ ਵਿੱਚੋਂ ਇੱਕ ਹੈ ਅਤੇ ਸਰਕਾਰ ਦੇ ਅਜਿਹੇ ਮਦਦਗਾਰ ਕਦਮਾਂ ਸਦਕਾ ਇਹ ਜਨਤਕ ਪੱਧਰ ਉਪਰ ਸਹਾਈ ਹੋਣ ਵਾਸਤੇ ਹੋਰ ਵੀ ਨਵੀਆਂ ਪੁਲਾਂਘਾਂ ਪੁੱਟੇਗਾ।
ਉਪਰੋਕਤ ਨਾਮਾਂਕਣ ਲਈ ਆਖਰੀ ਤਾਰੀਖ ਜੁਲਾਈ 16, 2021 ਦਿਨ ਸ਼ੁੱਕਰਵਾਰ ਮਿੱਥੀ ਗਈ ਹੈ ਅਤੇ ਇਸ ਵਾਸਤੇ ਸਰਕਾਰ ਦੀ ਵੈਬਸਾਈਟ https://energy.nsw.gov.au/renewables/renewable-energy-zones ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×