ਰਿਜਨਲ ਨਿਊ ਸਾਊਥ ਵੇਲਜ਼ ਵਿਖੇ ਟ੍ਰੈਵਲਿੰਗ ਫਿਲਮ ਫੈਸਟੀਵਲ ਦਾ ਆਯੋਜਨ

ਕਲ਼ਾ ਸਬੰਧੀ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਨੇ ਜਨਤਕ ਸੂਚਨਾ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਲਿਸਮੋਰ, ਮਰਵੀਲੁੰਬਾਹ, ਓਰੈਂਜ, ਯੰਗ, ਅਤੇ ਵਾਰਾਵਾਂਗ ਖੇਤਰਾਂ ਵਿੱਚ ਸਿਡਨੀ ਫੇਸਟੀਵਲਾਂ ਦਾ ਮੁੱਖ ਟ੍ਰੈਵਲਿੰਗ ਫਿਲਮ ਫੈਸਟੀਵਲ ਆਯੋਜਨ ਕਰਨ ਦਾ ਐਲਾਨ ਕਰ ਦਿੱਤਾ ਹੈ। ਉਕਤ ਫੈਸਟੀਵਲ ਦੌਰਾਨ ਆਸਟ੍ਰੇਲੀਆ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਫੀਚਰ ਫਿਲਮਾਂ, ਸ਼ੋਰਟ ਫਿਲਮਾਂ, ਡਾਕੂਮੈਂਟਰੀਆਂ ਆਦਿ ਨੂੰ ਸ਼ਾਮਿਲ ਕਰਕੇ ਫਿਲਮਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਬੀਤੀ ਚੁਕਿਆ ਪੂਰਾ ਸਾਲ ਹੀ ਲੋਕਾਂ ਦੀ ਸ਼ਸ਼ੋਪੰਜ ਵਿੱਚ ਗੁਜ਼ਰਿਆ ਹੈ ਅਤੇ ਲੋਕ ਕਰੋਨਾ ਕਾਰਨ ਆਪਸ ਵਿੱਚ ਮਿਲਣ ਜੁਲਣ ਤੋਂ ਵੀ ਵਾਂਝੇ ਹੋ ਗਏ ਸਨ ਤਾਂ ਇਸ ਹਾਲਤ ਵਿੱਚ, ਉਕਤ ਫੈਸਟੀਵਲ ਦੇ ਆਯੋਜਨ ਨਾਲ ਜਿੱਥੇ ਲੋਕ ਮੁੜ ਤੋਂ ਥਿਏਟਰਾਂ ਆਦਿ ਵਿੱਚ ਆਵਾਗਮਨ ਸ਼ੁਰੂ ਕਰਨਗੇ, ਉਥੇ ਹੀ ਮਨੋਰੰਜਨ ਦੇ ਨਾਲ ਨਾਲ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ ਵੀ ਵਾਧਾ ਹੋਵੇਗਾ।
ਸਿਡਨੀ ਫਿਲਮ ਫੈਸਟੀਵਲ ਦੇ ਸੀ.ਈ.ਓ. ਲੇ ਸਮਾਲ ਨੇ ਕਿਹਾ ਕਿ ਸਿਡਨੀ ਫਿਲਮ ਫੈਸਟੀਵਲ ਬਹੁਤ ਹੀ ਹਰਮਨ ਪਿਆਰਾ ਫੈਸਟ ਹੈ ਅਤੇ ਸਥਾਨਕ ਲੋਕਾਂ ਵਿੱਚ ਮਨੋਰੰਜਨ ਦਾ ਸਾਧਨ ਹੈ। ਇਸ ਨਾਲ ਦਰਸ਼ਕਾਂ ਨੂੰ ਮੁੜ ਕੇ ਥਿਏਟਰ ਵਿੱਚ ਆਉਣ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ ਅਤੇ ਨਵੀਆਂ ਨਵੀਆਂ ਮਨੋਰੰਜਕ ਫਿਲਮਾਂ ਨੂੰ ਦੇਖਣ ਅਤੇ ਭਰਪੂਰ ਆਨੰਦ ਮਾਣਨ ਦਾ ਮੋਕਾ ਵੀ ਮਿਲੇਗਾ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ www.sff.org.au/TFF ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×