…ਤੋਰਨਾ ਹੈ ਵਿਕਾਸ ਤਾਂ ਟੈਕਸ ਮਗਰ ਖੜ੍ਹੋ

– ਆਕਲੈਂਡ ਕੌਂਸਿਲ ਵੱਲੋਂ ਪਹਿਲੀ ਜੁਲਾਈ ਤੋਂ ਲੱਗਣ ਵਾਲੇ ‘ਰੀਜ਼ਨਲ ਫਿਊਲ ਟੈਕਸ’ ਨੂੰ ਵੋਟਿੰਗ ਰਾਹੀਂ ਮੰਜ਼ੂਰੀ

1527737100720
ਆਕਲੈਂਡ  – ਕਿਸੇ ਵੀ ਖੇਤਰ ਦਾ ਸਰਕਾਰੀ ਤੌਰ ‘ਤੇ ਵਿਕਾਸ ਤੁਰਦਾ ਰੱਖਣਾ ਹੈ ਤਾਂ ਲੋਕਾਂ ਨੂੰ ਟੈਕਸ ਦੇ ਮਗਰ ਹੱਕ ਦੇ ਵਿਚ ਖੜ੍ਹ ਕੇ ਆਪਣਾ ਯੋਗਦਾਨ ਪਾਉਣਾ ਹੋਵੇਗਾ। ਇਸ ਗੱਲ ਦਾ ਸਬੂਤ ਅੱਜ ਆਕਲੈਂਡ ਕੌਂਸਿਲ ਵੱਲੋਂ ਸੰਭਾਵਿਤ ‘ਰੀਜ਼ਨਲ ਫਿਊਲ ਟੈਕਸ’ (R6“) ਦੇ ਲਈ ਕਰਵਾਈ ਗਈ ਵੋਟਿੰਗ ਦੇ ਵਿਚ ਮਿਲਿਆ। ਕੌਂਸਿਲਰਾਂ ਨੇ ਇਸਦੇ ਹੱਕ ਵਿਚ 13 ਵੋਟਾਂ ਪਾਈਆਂ ਜਦ ਕਿ ਵਿਰੋਧ ਵਿਚ 7 ਵੋਟਾਂ ਪਈਆਂ। ਇਸ ਵੋਟਿੰਗ ਤੋਂ ਬਾਅਦ ਪਹਿਲੀ ਜੁਲਾਈ ਤੋਂ ਲੱਗਣ ਵਾਲੇ ‘ਫਿਊਲ ਟੈਕਸ’ ਨੂੰ ਤੁਹਾਡੇ ਤੇਲ ਦੇ ਬਿੱਲਾਂ ਉਤੇ ਪ੍ਰਗਟ ਹੋਣ ਵਾਸਤੇ ਰਾਹ ਪੱਧਰਾ ਹੋ ਗਿਆ ਹੈ। ਇਹ ਟੈਕਸ ਅਗਲੇ 10 ਸਾਲਾਂ ਦੇ ਵਿਚ  1.5 ਬਿਲੀਅਨ ਡਾਲਰ ਦੇ ਰੂਪ ਵਿਚ ਵਿਕਾਸ ਲਈ ਜਮ੍ਹਾ ਹੋ ਸਕਦਾ ਹੈ। ਇਸ ਤੋਂ ਇਲਾਵਾ ਦੂਜੇ ਹੋਰ ਟੈਕਸਾਂ ਦੇ ਨਾਲ ਮਿਲ ਕੇ ਆਕਲੈਂਡ ਕੌਂਸਿਲ 4 ਬਿਲੀਅਨ ਤੋਂ ਵੱਧ ਦਾ ਪਰਬੰਧ ਕਰਨਾ ਚਾਹੁੰਦੀ ਹੈ। ਇਹ ਟੈਕਸ 11.5 ਸੈਂਟ ਪ੍ਰਤੀ ਲੀਟਰ ਲਗਾਉਣ ਦੀ ਤਜਵੀਜ਼ ਹੈ। ਇਹ ਬਿੱਲ ਪਾਰਲੀਮੈਂਟ ਦੇ ਵਿਚ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਜੂਨ ਮਹੀਨੇ ਪਾਸ ਹੋ ਜਾਣ ਦੀ ਸੰਭਾਵਨਾ ਹੈ।