ਰੈਡ ਕਰਾਸ ਦੇ 216 ਮਿਲੀਅਨ ਡਾਲਰ ਬੁਸ਼ਫਾਇਰ ਫੰਡ ਅਕਾਊਂਟ ਉਪਰ ਹੋਏ 900 ਸਾਈਬਰ ਅਟੈਕ

(ਐਸ.ਬੀ.ਐਸ.) ਰੈਡ ਕਰਾਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨਾ੍ਹਂ ਦੇ 216 ਮਿਲੀਅਨ ਡਾਲਰ ਬੁਸ਼ਫਾਇਰ ਫੰਡ ਅਕਾਊਂਟ ਉਪਰ ਬੀਤੇ ਦਿਨਾਂ ਵਿੱਚ ਤਕਰੀਬਨ 900 ਸਾਈਬਰ ਅਟੈਕ ਕੀਤੇ ਗਏ ਹਨ। ਆਸਟ੍ਰੇਲੀਆਈ ਪ੍ਰੋਗਰਾਮ ਡਾਇਰੈਕਟਰ ਨੋਇਲ ਕਲੇਮੇਂਟ ਦੇ ਦੱਸਣ ਮੁਤਾਬਿਕ ਕਈ ਤਰਾ੍ਹਂ ਦੇ ਇਲੈਕਟ੍ਰੋਨੀਕਲੀ ਤਰੀਕਿਆਂ ਨਾਲ ਬਣਾਏ ਗਏ ‘ਬੋਟਨੈਟ’ ਦੇ ਜ਼ਰੀਏ ਇਹ ਹਮਲੇ ਕੀਤੇ ਗਏ ਅਤੇ ਅਕਾਊਂਟ ਦੇ ਮਾਮਲਾਤ ਹਾਸਿਲ ਕਰਨ ਵਾਸਤੇ ਹੈਕਰਾਂ ਵੱਲੋਂ ਕਾਫੀ ਜ਼ੋਰ ਵੀ ਲਗਾਇਆ ਗਿਆ -ਪਰੰਤੂ ਉਹ ਕਾਮਯਾਬ ਨਹੀਂ ਹੋਏ ਹਨ। ਰੈਡ ਕਰਾਸ ਇਨਾ੍ਹਂ ਮਾਮਲਿਆਂ ਦੀ ਜੜ੍ਹ ਤੱਕ ਪਹਿਚਾਣ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਉਪਰੋਕਤ ਫੰਡ ਵਿੱਚੋਂ 4000 ਤੋਂ ਵੀ ਜ਼ਿਆਦਾ ਲੋਕਾਂ ਨੂੰ -ਜਿਹੜੇ ਕਿ ਬੁਸ਼ਫਾਇਰ ਤੋਂ ਬੁਰੀ ਤਰਾ੍ਹਂ ਪ੍ਰਭਾਵਿਤ ਹੋਏ ਸਨ, ਨੂੰ 83 ਮਿਲੀਅਨ ਡਾਲਰਾਂ ਦੀ ਮਦਦ ਦਿੱਤੀ ਵੀ ਜਾ ਚੁਕੀ ਹੈ ਅਤੇ ਇਨਾ੍ਹਂ ਵਿੱਚੋਂ 64 ਮਿਲੀਅਨ ਡਾਲਰ ਨਾਲ ਤਾਂ ਨਿਊ ਸਾਊਥ ਵੇਲਜ਼ ਰਾਜ ਦੇ ਲੋਕਾਂ ਨੂੰ ਹੀ ਮਦਦ ਕੀਤੀ ਗਈ ਹੈ।

Install Punjabi Akhbar App

Install
×