ਓਸੀ ਟਰੈਵਲ ਕਵਰ ਦੇ ਲੱਖਾਂ ਰਿਕਾਰਡ ਚੋਰੀ, ਪਾਲਿਸੀ ਹੋਲਡਰਾਂ ਨੂੰ ਇਤਲਾਹ ਨਹੀਂ

150119indexਓਸੀ ਟਰੈਵਲ ਕਵਰ ਦੇ ਕੰਪਿਊਟਰ ਸਿਸਟਮ ਨੂੰ ਹੈਕ ਕਰਕੇ ਲੱਖਾਂ ਰਿਕਾਰਡ ਚੋਰੀ ਕਰ ਲਏ ਗਏ। ਇਸ ਹਾਦਸੇ ਨੂੰ  ਪਾਲਿਸੀ ਹੋਲਡਰਾਂ ਤੋਂ ਪੂਰੀ ਤਰਾ੍ਹਂ ਨਾਲ ਗੁਪਤ ਰੱਖਿਆ ਗਿਆ। ਹੈਕਰ ਨੇ ਬੜੀ ਵੱਡੀ ਗਿਣਤੀ ਵਿੱਚ ਗ੍ਰਾਹਕਾਂ ਦੇ ਨਾਮ, ਫੋਨ ਨੰਬਰ, ਈ-ਮੇਲ ਐਡਰੈਸ, ਉਨਾ੍ਹਂ ਦੀਆਂ ਟਰੈਵਲ ਮਿਤੀਆਂ ਅਤੇ ਉਨਾ੍ਹਂ ਦੀਆਂ ਕੀਮਤਾਂ ਤੱਕ ਦਾ ਡੈਟਾ ਚੁਰਾ ਲਿਆ ਹੈ। ਕੰਪਨੀ ਦੇ ਲੋਗ ਮੁਤਾਬਿਕ ਡੈਟਾਬੇਸ ਵਿੱਚ ਗ੍ਰਾਹਕਾਂ ਦੀਆਂ ਪਾਲਿਸੀਆਂ ਦਾ ਵੇਰਵਾ ਤਕਰੀਬਨ 770,000 ਰਿਕਾਰਡਜ਼ ਦਾ ਹੈ ਅਤੇ ਇਸ ਤੋਂ ਇਲਾਵਾ ਬੈਂਕਿੰਗ ਖਾਤੇ ਵਿੱਚ ਤਕਰੀਬਨ ਇੱਕ ਲੱਖ ਗ੍ਰਾਹਕਾਂ ਦੇ ਰਿਕਾਰਡ ਹਨ।
ਕੰਪਨੀ ਬੇਸ਼ਕ ਇਸ ਗੱਲ ਨੂੰ ਦਿਸੰਬਰ 18, 2014 ਤੋਂ ਜਾਣਦੀ ਸੀ ਪਰੰਤੂ ਇਸ ਨੇ ਆਪਣੇ ਗ੍ਰਾਹਕਾਂ ਤੋਂ ਇਹ ਗੱਲ ਛੁਪਾ ਕੇ ਰੱਖੀ ਅਤੇ ਸਾਰੀ ਵੈਬਸਾਈਟ ਇੱਕ ਮਹੀਨੇ ਤੋਂ ਆਫਲਾਈਨ ਕਰ ਦਿੱਤੀ ਗਈ।
ਜਾਣਕਾਰ ਸੂਤਰਾਂ ਮੁਤਾਬਿਕ ਹੈਕਰ ਕੁਈਨਜ਼ਲੈਂਡ ਦਾ ਰਹਿਣ ਵਾਲਾ ਹੈ ਪਰੰਤੂ ਕੁਈਨਜ਼ਲੈਂਡ ਦੀ ਪੁਲਿਸ ਨੇ ਇਹ ਮਾਮਲਾ ਨਿਯੂ ਸਾਊਥ ਵੇਲਜ਼ ਦੀ ਪੁਲਿਸ ਅੱਗੇ ਰੱਖਿਆ ਹੈ ਕਿਉਂਕਿ ਇਹ ਹੈਕਿੰਗ ਦੀ ਵਾਰਦਾਤ ਇੱਥੇ ਹੀ ਹੋਈ ਹੈ। ਹੋਰ ਜਾਣਕਾਰੀ ਮੁਤਾਬਿਕ ਹੈਕਰ ਨੇ ਆਪਣਾ ਨਾਮ ਐਬਦਿਲੋ ਰੱਖਿਆ ਹੋਇਆ ਹੈ ਅਤੇ ਉਸਦੇ ਦੱਸਣ ਮੁਤਾਬਿਕ ਉਸਨੇ ਇਹ ਕਾਰਾ ਕੀਤਾ ਕਿਉਂਕਿ ਉਹ ਆਪਣੀ ਰੋਜ਼ ਮਰ੍ਹਾ ਦੀ ਜ਼ਿੰਦਗੀ ਤੋਂ ਉਕਤਾ ਚੁਕਿਆ ਸੀ।