ਕੋਵਿਡ-19 ਦੌਰਾਨ ਬਿਹਤਰ ਕਾਰਗੁਜ਼ਾਰੀ ਲਈ ਨਿਊ ਸਾਊਥ ਵੇਲਜ਼ ਸਰਕਾਰ ਕਰ ਰਹੀ ਅਧਿਆਪਕਾਂ ਦੀ ਪਹਿਚਾਣ

ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਅਜਿਹੇ ਅਧਿਆਪਕਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਹੋਈ ਹੈ ਜਿਨ੍ਹਾਂ ਨੇ ਕਿ ਕੋਵਿਡ-19 ਬਿਮਾਰੀ ਕਾਲ ਦੌਰਾਨ ਬੱਚਿਆਂ ਲਈ ਆਨਲਾਈਨ ਪੜ੍ਹਾਈ ਲਿਖਾਈ ਜਾਰੀ ਰੱਖਦਿਆਂ ਨਵੇਂ ਮਨਸੂਬੇ ਘੜੇ ਅਤੇ ਅਜਿਹੀਆਂ ਵਿਉਂਤਾਂ ਬਣਾਈਆਂ ਕਿ ਸਕੂਲਾਂ ਤੋਂ ਪਰੇ, ਘਰਾਂ ਅੰਦਰ ਰਹਿ ਕੇ ਵੀ ਬੱਚੇ ਆਪਣੀ ਪੜ੍ਹਾਈ ਲਿਖਾਈ ਪੂਰੀ ਕਰ ਸਕੇ ਅਤੇ ਅਜਿਹੀਆਂ ਨਵੀਆਂ ਨਵੀਆਂ ਖੋਜਾਂ ਕਾਰਨ ਰਾਜ ਸਰਕਾਰ ਦੇ ਅਦਾਰੇ (NESA) ਨੇ ਵੀ ਅਜਿਹੇ ਅਧਿਆਪਕਾਂ ਨੂੰ ਉਨ੍ਹਾਂ ਦੇ 100 ਘੰਟਿਆਂ ਦੀ ਸੇਵਾ ਬਦਲੇ 5 ਘੰਟਿਆਂ ਦੀ ਸੇਵਾ ਦਾ ਇਨਾਮ ਦੇਣ ਦੀ ਘੋਸ਼ਣਾਂ ਕੀਤੀ ਹੈ ਜਿਹੜੇ ਕਿ ਉਨ੍ਹਾਂ ਨੇ ਆਪਣੇ ਕਾਰਜ ਕਾਲ ਦੇ 5 ਸਾਲਾਂ ਦੌਰਾਨ ਪੂਰੇ ਕਰਨੇ ਹੁੰਦੇ ਹਨ। ਇਹ ਐਲਾਨ ਹਰ ਉਸ ਅਧਿਆਪਕ ਵਾਸਤੇ ਹੈ ਜਿਹੜਾ ਕਿ ਛੋਟੇ ਬੱਚਿਆਂ ਤੋਂ ਲੈ ਕੇ ਸੈਕੰਡਰੀ ਸਕੂਲ ਤੱਕ ਦੇ ਵਿਦਿਆਰਥੀਆਂ ਲਈ ਸੇਵਾਵਾਂ ਵਿੱਚ ਲੱਗਿਆ ਰਿਹਾ ਹੈ ਅਤੇ ਆਪਣੇ ਘਰਾਂ ਤੋਂ ਰਹਿੰਦਿਆਂ ਹੋਇਆਂ ਵੀ ਉਨ੍ਹਾਂ ਨੇ ਅਜਿਹੇ ਵਾਤਾਵਰਣ ਦੀ ਸਿਰਜਣਾ ਕੀਤੀ ਅਤੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇਣ ਦਾ ਕੰਮ ਜਾਰੀ ਰੱਖਿਆ। ਮੰਤਰੀ ਜੀ ਨੇ ਕਿਹਾ ਕਿ ਸਿੱਖਿਆ ਵਿਭਾਗ ਅਤੇ ਮੰਤਰਾਲੇ, ਅਜਿਹੇ ਅਧਿਆਪਕਾਂ ਜਿਨ੍ਹਾਂ ਨੇ ਕਿ ਆਪਣਾ ਸਮਾਂ ਇਸ ਕੰਮ ਲਈ ਲਗਾਇਆ, ਆਨਲਾਈਨ ਮੈਟੀਰੀਅਲ ਬਣਾਏ, ਬੱਚਿਆਂ ਦੀ ਸਕਿਲ ਡਿਵੈਲਪਮੈਂਟ ਵਾਸਤੇ ਨਵੇਂ ਨਵੇਂ ਮਸੌਦੇ ਤਿਆਰ ਕੀਤੇ ਅਤੇ ਇਸ ਦੇ ਨਾਲ ਹੀ ਆਪਣੇ ਸਹਿਯੋਗੀ ਅਧਿਆਪਕਾਂ ਦੀ ਵੀ ਅਜਿਹੇ ਕੰਮ ਕਰਨ ਵਿੱਚ ਮਦਦ ਕੀਤੀ, ਦੀ ਚੋਣ ਵਿੱਚ ਲੱਗਾ ਹੋਇਆ ਹੈ। ਜ਼ਿਆਦਾ ਜਾਣਕਾਰੀ ਲਈ ਰਾਜ ਸਰਕਾਰ ਦੀ ਵੈਬਸਾਈਟ website ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×