ਅਸਲ ਜ਼ਿੰਦਗੀ ਦੇ ਨਾਲ ਜੁੜਾਵ ਸ਼ੁਰੂ ਹੁੰਦਾ ਹੈ ਤੇ ਫਿਲਮਾਂ ਦੇ ਬਿਜ਼ਨੈੱਸ ਤੱਕ ਨਾਲ ਜਾਂਦਾ ਹੈ -ਹਰੀਸ਼ ਵਰਮਾ

PIC 4
ਇਹੀ ਕਨਫਿਉਜ਼ਨ ਹੈ ਉਹਨਾਂ ਦੋ ਕਿਰਦਾਰਾਂ ਦਾ ਜਿਸਨੂੰ ਨੀਰੂ ਬਾਜਵਾ ਨੇ ਨਿਭਾਇਆ ਹੈ ਆਉਣ ਵਾਲੀ ਫਿਲ਼ਮ ‘ਪ੍ਰੋਪਰ ਪਟੋਲਾ’ਚ ,ਸਹਿ-ਕਲਾਕਾਰ ਯੁਵਰਾਜ ਹੰਸ,ਹਰੀਸ਼ ਵਰਮਾ ਅਤੇ ਨਿਰਮਾਤਾ ਦੀਪਕ ਲਾਲਵਾਨੀ ਦੇ ਨਾਲ ਪਰਮੋਸ਼ਨ ਲਈ ਪਹੁੰਚੀ ਸ਼ਹਿਰ’ਚ।
ਪੰਜਾਬੀ ਫਿਲ਼ਮ ਇੰਡਸਟਰੀ ਦੀ ਟਾੱਪ ਐਕਟਰਸ ਦੀ ਗੱਲ੍ਹ ਹੋਵੇ ਤਾਂ ਭਲਾ ਨੀਰੂ ਬਾਜਵਾ ਨੂੰ ਕੌਣ ਨਹੀਂ ਜਾਣਦਾ। ਤੇ ਕਿਵੇਂ ਹੋਵੇਗਾ ਕਿ ਇੱਕ ਹੀ ਫਿਲਮ’ਚ ਇੱਕ ਨਹੀਂ ਬਲਕਿ ਦੋ-ਦੋ ਨੀਰੂ ਬਾਜਵਾ ਦੇਖਣ ਨੂੰ ਮਿਲੇ? ਚੌਂਕ ਗਏ? ਇਹ ਪੰਜਾਬੀ ਫਿਲਮ ਇੰਡਸਟਰੀ ‘ਚ ਪਹਿਲੀ ਵਾਰ ਹੋਣ ਜਾ ਰਹੀ ਹੈ ਜਦੋਂ ਕੋਈ ਐਕਟਰਸ ਡਬਲ ਰੋਲ’ਚ ਦਿਖਾਈ ਦਵੇਗੀ।ਫਿਲਮ ਦਾ ਟਾਈਟਲ ਹੈ ‘ਪ੍ਰੋਪਰ ਪਟੋਲਾ’ ਤੇ ਇਹ ਇਸ ਸ਼ੁਕਰਵਾਰ ਨੂੰ ਰੀਲੀਜ਼ ਹੋਣ ਜਾ ਰਹੀ ਹੈ।ਨੀਰੂ ਦੇ ਦੋ ਚੇਹਰਿਆਂ ਦੇ ਨਾਲ ਜੋੜੀ ਬਣਾਉਂਦੇ ਨਜ਼ਰ ਆਉਣਗੇ ਯੁਵਰਾਜ ਹੰਸ ਤੇ ਹਰੀਸ਼ ਵਰਮਾ।ਕੰਟ੍ਰੀ ਮੀਡੀਆ ਤੇ ਸਪੀਡ ਰਿਕਾਰਡਸ ਦੀ ਇਸ ਪੇਸ਼ਕਸ਼ ਨੂੰ ਪ੍ਰੋਡੂਸ ਕੀਤਾ ਹੈ ਦੀਪਕ ਲਾਲਵਾਨੀ ਨੇ ਤੇ ਡਾਇਰੈਕਟਰ ਹਰੀਸ਼ ਵਿਆਸ ਨੇ। ਫਿਲਮ ਦੇ ਲੇਖਕ ਤੇ ਕੋ-ਡਾਇਰੈਕਟਰ ਨੇ ਅਮਿਤ ਸਕਸੇਨਾ। ਬਾਕੀ ਕਲਾਕਾਰਾਂ ‘ਚ ਸ਼ਾਮਿਲ ਹੈ ਆਸ਼ੀਸ਼ ਦੁੱਗਲ,ਅਨੀਤਾ ਦੇਵਗਨ,ਹਰਪਾਲ ਸਿੰਘ, ਨੀਤਾ ਮੋਹਿੰਦਰਾ, ਬੰਨੀ, ਤੇਜੀ ਸੰਧੂ, ਹਰਬੀ ਸਾਂਘਾ ਤੇ ਮਾਸਟਰ ਪ੍ਰਭਜੋਤ।
ਫਿਲਮ ਦੇ ਬਾਰੇ ਗੱਲ ਕਰਨ ਦੇ ਲਈ ਅੱਜ ਨੀਰੂ, ਯੁਵਰਾਜ, ਹਰੀਸ਼ ਤੇ ਪ੍ਰੋਡੂਸਰ ਦੀਪਕ ਸ਼ਹਿਰ ਵਿੱਚ ਆਏ।ਇਹ ਇੱਕੋਂ ਜਿਹੀਆਂ ਦਿਖਣ ਵਾਲੀਆਂ ਭੈਣਾਂ ਜੀਤ ਤੇ ਪ੍ਰੀਤ ਤੇ ਇਹਨਾਂ ਨੂੰ ਚਾਹੁਣ ਵਾਲੇ ਯੂਵੀ ਤੇ ਰਾਜ ਦੀ ਕਹਾਣੀ ਹੈ।ਚੀਜ਼ਾਂ ਨੂੰ ਠੀਕ ਕਰਨ ਲਈ ਬਹੁਤ ਝੂਠ ਬੋਲੇ ਜਾਂਦੇ ਹਨ। ਪਰ ਹਰ ਵਾਰ ਨਤੀਜਾ ਹੁੰਦਾ ਹੈ ਕਨਫਿਉਜ਼ਨ ਤੇ ਬਹੁਤ ਜ਼ਿਆਦਾ ਮਸਤੀ।ਇਸ ਸ਼ੁਕਰਵਾਰ ਨੂੰ ਰੀਲੀਜ਼ ਹੋਣ ਜਾ ਰਹੀ ਇਸ ਫਿਲ਼ਮ ‘ਚ ਪੂਰੇ ਪਰਿਵਾਰ ਲਈ ਮਸਾਲਾ ਹੈ।ਨੀਰੂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਹ ਦੋਨਾਂ ਕਿਰਦਾਰਾਂ ਨੂੰ ਇੱਕੋ ਨਾਲ ਨਿਭਾਉਣ ਤੋਂ ਘਬਰਾ ਰਹੀ ਸੀ ਪਰ ਉਹਨਾਂ ਦੇ ਕੋ-ਐਕਟਰਾਂ ਨੇ ਉਸਨੂੰ ਕਿਰਦਾਰ ‘ਚ ਰੱਖਣ ਵਿੱਚ ਬਹੁਤ ਮਦਦ ਕੀਤੀ।ਉਹਨਾਂ ਨੇ ਕਿਹਾ,’ ਇਹ ਪ੍ਰੋਜੈਕਟ ਮੇਰੇ ਲਈ ਟੇਢੇ-ਮੇਢੇ ਰਸਤਿਆਂ ਵਰਗਾ ਸੀ ਕਿਉਂਕਿ ਹਰ ਵਕਤ ਪ੍ਰੀਤ ਤੋਂ ਜੀਤ ਦੇ ਅਤੇ ਜੀਤ ਤੋਂ ਪ੍ਰੀਤ ਦੇ ਕਿਰਦਾਰ ‘ਚ ਖੁਦ ਨੂੰ ਢਾਲ ਰਹੀ ਸੀ।ਇਹ ਸਭ ਕੁਝ ਚੁਣੌਤੀ ਨਾਲ ਭਰਿਆ ਤੇ ਬਹੁਤ ਮਜ਼ੇਦਾਰ ਰਿਹਾ।
‘ਪ੍ਰੋਪਰ ਪਟੋਲਾ’ ਦੀ ਇੱਕ ਖਾਸ ਗੱਲ੍ਹ ਇਹ ਹੈ ਕਿ  ਇਸ ਫਿਲਮ ਵਿੱਚ ਯੁਵਰਾਜ ਹੰਸ ਤੇ ਹਰੀਸ਼ ਵਰਮਾ ਤੀਸਰੀ  ਵਾਰ ਨਾਲ ਕੰਮ ਕਰ ਰਹੇ ਹਨ।ਇਸ ਤੋਂ ਪਹਿਲਾਂ ਇਹ ਦੋਨੋਂ ‘ਯਾਰ ਅਣਮੁੱਲੇ’ ਤੇ ‘ਬੁੱਰਾ’ ਵਰਗੀ ਹਿੱਟ ਫਿਲਮਾਂ ਚ’ ਕੰਮ ਕਰ ਚੁੱਕੇ ਹਨ।ਯੁਵਰਾਜ ਨੇ ਦੱਸਿਆ ਕਿ ਹਰੀਸ਼ ਦਾ ਨਾਮ ਸੁਣਦੇ ਹੀ ਮੈਂ ਇਸ ਫਿਲਮ ਲਈ ਹਾਂ ਕਰ ਦਿੱਤੀ।ਹਰੀਸ਼ ਮੇਰੇ ਵੱਡੇ ਭਰਾ ਵਰਗਾ ਹੈ ਤੇ ਅਸੀਂ ਦੋਨੋਂ ਇੱਕ ਨਾਲ ਕੰਮ ਕਰਨ ਦਾ ਮੌਕਾ ਕਦੇ ਨਹੀਂ ਛੱਡਦੇ।ਹਰੀਸ਼ ਵੀ ਮੰਨਦੇ ਹਨ ਕਿ ਯੁਵਰਾਜ ਦੇ ਨਾਲ ਉਹਨਾਂ ਦੀ ਟਾਈਮਿੰਗ ਉਪਰ ਵਾਲੇ ਦੀ ਖਾਸ ਦੇਣ ਹੈ ਤੇ ਉਹਨਾਂ ਨਾਲ ਕੈਮਰਾ ਦੇ ਸਾਹਮਣੇ ਐਕਟਿੰਗ ਕਰਨਾ ਇੱਕ ਆਮ ਦਿਨ ਬਿਤਾਉਣ ਵਰਗਾ ਹੈ।ਉਹ ਮੰਨਦੇ ਹਨ ਕਿ ਅਸਲ ਜ਼ਿੰਦਗੀ ਦੇ ਨਾਲ ਜੁੜਾਵ ਸ਼ੁਰੂ ਹੁੰਦਾ ਹੈ ਤੇ ਫਿਲਮਾਂ ਦੇ ਬਿਜ਼ਨੈੱਸ ਤੱਕ ਨਾਲ ਜਾਂਦਾ ਹੈ।
ਫਿਲਮ ਦਾ ਮਿਊਜ਼ਿਕ ਤਿਆਰ ਕੀਤਾ ਹੈ  ਜੱਸੀ ਕੱਟੀਆਲ ਤੇ ਸੋਰਭ ਕਲਸੀ ਨੇ ਤੇ ਇਸਨੂੰ ਹਰ ਜਗਾ੍ਹਂ ਪਸੰਦ ਕੀਤਾ ਜਾ ਰਿਹਾ ਹੈ।ਨਿਰਮਾਤਾ ਦੀਪਕ ਲਾਲਵਾਨੀ ਨੇ ਕਿਹਾ ਕਿ ਇਸ ਪ੍ਰੋਜੈਕਟ ‘ਤੇ ਕੰਮ ਕਰਦੇ ਹੋਏ ਅਸੀਂ ਕਿਸੀ ਵੀ ਤਰਾ੍ਹਂ ਦੀ ਕਮੀ ਨਹੀਂ ਛੱਡੀ। ਪ੍ਰੋਡਕਸ਼ਨ ਦੇ ਕਿਸੇ ਵੀ ਡਿਪਾਰਟਮੈਂਟ ‘ਚ ਸਮਝੋਤਾ ਨਹੀਂ ਕੀਤਾ ਗਿਆ ਤੇ ਅਸੀਂ ਇਸ ਇੰਡਸਟਰੀ ‘ਚ ਲੰਬੀ ਪਾਰੀ ਖੇਡਣਾ ਚਾਹੁੰਦੇ ਹਾਂ ਤੇ ਹਰ ਵਾਰ ਦਰਸ਼ਕਾਂ ਨੂੰ ਚੰਗੀ ਤਰਾ੍ਹਂ ਐਂਟਰਟੇਨ ਕਰਨ ਦੀ ਇੱਛਾ ਰੱਖਦੇ ਹਾਂ।ਵਨ ਡਿਜੀਟਲ ਐਂਟਰਟੇਨਮੈਂਟ ਫਿਲਮ ਦੇ ਡਿਜੀਟਲ ਪਾਰਟਨਰ ਹਨ।

Install Punjabi Akhbar App

Install
×