ਰਵਿੰਦਰ ਪੁਆਰ ਲਗਾਤਾਰ ਚੌਥੀ ਵਾਰ ਸਰਬ ਸੰਮਤੀ ਨਾਲ ‘ਵਾਇਕਾਟੋ ਮਲਟੀਕਲਚਰਲ ਕੌਂਸਿਲ’ ਦੇ ਪ੍ਰਧਾਨ ਚੁਣੇ ਗਏ

NZ PIC 21 June-2‘ਮਲਟੀਕਲਚਰਲ ਨਿਊਜ਼ੀਲੈਂਡ’ ਇਕ ਗੈਰ ਸਰਕਾਰੀ ਸੰਸਥਾ (ਫੈਡਰੇਸ਼ਨ) ਹੈ ਜਿਹੜੀ ਕਿ ਦੇਸ਼ ਭਰ ਦੇ ਵਿਚ ਏਥਨਿਕ ਕਮਿਊਨਿਟੀਜ਼ ਦੇ ਲਈ ਇਕ ਛਤਰੀ ਦੇ ਤੌਰ ‘ਤੇ ਕੰਮ ਕਰਦੀ ਹੈ। ਹਮਿਲਟਨ ਵਿਖੇ ਇਸਦੀ ਇਕਾਈ ‘ਵਾਇਕਾਟੋ ਮਲਟੀਕਲਚਕਲ ਕੌਂਸਿਲ’ ਦੀ ਕੱਲ੍ਹ ਹੋਈ ਸਲਾਨਾ ਚੋਣ ਦੇ ਵਿਚ ਸ੍ਰੀ ਰਵਿੰਦਰ ਪੁਆਰ ਨੂੰ ਲਗਾਤਾਰ ਚੌਥੀ ਵਾਰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ। ਇਸ ਸਲਾਨਾ ਇਜਲਾਸ ਦੇ ਵਿਚ ਸੰਸਦ ਮੈਂਬਰ ਡੇਵਿਡ ਬੈਨੱਟ, ਕੌਂਸਲਰ ਫਿਲਿਪ ਯੀਉਂਗ ਅਤੇ ਕਈ ਪੰਜਾਬੀ ਮੈਂਬਰ ਵੀ ਹਾਜ਼ਿਰ ਸਨ।
ਕਿਸੇ ਪੰਜਾਬੀ ਵੱਲੋਂ ਇਸ ਮਲਟੀਕਲਚਰਲ ਕੌਂਸਿਲ ਦਾ ਚੌਥੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ‘ਤੇ ਕਲੱਬ ਮੈਂਬਰਾਂ, ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਜਾਂਦੀ ਹੈ।

Install Punjabi Akhbar App

Install
×