`ਰੌਣਕ ਮੇਲਾ 2014` ਕਬੱਡੀ ਕੱਪ ਵਿੱਚ ਮੈਲਬੋਰਨ ਪੰਜਾਬੀ ਸਪੋਰਟਸ ਕਲੱਬ ਜੇਤੂ

raunakmela001

ਪੰਜਾਬੀ ਹੈਰੀਟੇਜ ਕਲੱਬ ਵਲੋਂ 2 ਨਵੰਬਰ ਨੂੰ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੀ ਹੱਦ ਤੇ ਸਥਿਤ ਐਲਬਰੀ ਕਸਬੇ ਵਿੱਚ `ਰੌਣਕ ਮੇਲਾ 2014` ਕਰਵਾਇਆ ਗਿਆ ਜਿਸ ਤਹਿਤ ਕਬੱਡੀ,ਫੁੱਟਬਾਲ,ਖੋ-ਖੋ,ਰੱਸਾਕਸ਼ੀ ਤੋਂ ਇਲਾਵਾ ਪੰਜਾਬੀ ਰਵਾਇਤੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਫੁੱਟਬਾਲ ਮੁਕਾਬਲਿਆਂ ਵਿੱਚ ਖਾਲਸਾ ਲਾਇਨਜ਼ ਕਲੱਬ ਨੇ ਐਲਬਰੀ ਦੀ ਟੀਮ ਨੂੰ ਹਰਾ ਕੇ ਜੇਤੂ ਸਥਾਨ ਪ੍ਰਾਪਤ ਕੀਤਾ।ਆਸਟਰੇਲੀਅਨ ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਖੇਡ ਮੇਲੇ ਵਿੱਚ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੇ ਨਿਊਜ਼ੀਲੈਂਡ ਸਮੇਤ ਕਬੱਡੀ ਦੀਆਂ 6 ਟੀਮਾਂ ਨੇ ਹਿੱਸਾ ਲਿਆ ਤੇ ਸਾਰੇ ਮੁਕਾਬਲੇ ਦਿਲਚਸਪ ਰਹੇ।ਕਬੱਡੀ ਦਾ ਫਾਈਨਲ ਮੁਕਾਬਲਾ ਫਸਵਾਂ ਰਿਹਾ ਜਿਸ ਵਿੱਚ ਮੈਲਬੋਰਨ ਪੰਜਾਬੀ ਸਪੋਰਟਸ ਕਲੱਬ ਨੇ ਮੈਲਬੋਰਨ ਕਬੱਡੀ ਅਕਾਦਮੀ ਨੂੰ ਅੱਠ ਅੰਕਾਂ ਨਾਲ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ। ਮੈਲਬੋਰਨ ਪੰਜਾਬੀ ਸਪੋਰਟਸ ਕਲੱਬ ਦੇ ਖਿਡਾਰੀ ਮਨਜੋਤ ਸਿੰਘ ਤੇ ਮੈਲਬੋਰਨ ਕਬੱਡੀ ਅਕਾਦਮੀ ਦੇ ਖਿਡਾਰੀ ਗੱਗੀ ਬਡਲਾ ਸਾਂਝੇ ਤੌਰ ਤੇ ਸਰਵੋਤਮ ਰੇਡਰ ਐਲਾਨੇ ਗਏ ਜਦਕਿ ਮੈਲਬੋਰਨ ਪੰਜਾਬੀ ਸਪੋਰਟਸ ਕਲੱਬ ਦੇ ਖਿਡਾਰੀ ਕੰਵਲ ਨੂੰ ਸਰਵੋਤਮ ਜਾਫੀ ਵਜੋਂ ਚੁਣਿਆ ਗਿਆ।ਇਸ ਮੇਲੇ ਵਿੱਚ ਮੈਲਬੋਰਨ ਦੀਆਂ ਮੁਟਿਆਰਾਂ ਵਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ ਅਤੇ ਮਨਿੰਦਰ ਬਾਠ ਨੇ ਆਪਣੇ ਗੀਤਾਂ ਨਾਲ ਚੰਗੀ ਹਾਜ਼ਰੀ ਲਵਾਈ।ਇਸ ਖੇਡ ਮੇਲੇ ਨੂੰ ਸਫਲ ਬਣਾਉਣ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਬਾਸੀ ਡਾ. ਹਰਨੀਤ ਸਿੰਘ ਗਿੱਲ,ਸੋਨੀ ਢਿੱਲੋਂ,ਰਾਜਵਿੰਦਰ ਸਿੰਘ,ਨਿਰਮਲ ਸਿੰਘ,ਸਰਬਜੋਤ ਢਿੱਲੋਂ ਦਾ ਵਿਸ਼ੇਸ਼ ਯੋਗਦਾਨ ਰਿਹਾ।ਪ੍ਰਬੰਧਕਾਂ ਵਲੋਂ ਜੇਤੂ ਕਲੱਬਾਂ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਅੰਤ ਵਿੱਚ ਸਮੂਹ ਦਰਸ਼ਕਾਂ ਤੇ ਖੇਡ ਕਲੱਬਾਂ ਦਾ ਧੰਨਵਾਦ ਕੀਤਾ ਗਿਆ ।

(ਮੈਲਬੋਰਨ,ਮਨਦੀਪ ਸਿੰਘ ਸੈਣੀ)

Install Punjabi Akhbar App

Install
×