ਆਰਟੀਆਈ ਐਂਡ ਹਿਊਮਨ ਰਾਈਟਸ ਦੀ ਟੀਮ ਨੇ 150 ਪਰਿਵਾਰਾਂ ਨੂੰ ਵੰਡਿਆ ਸੁੱਕਾ ਰਾਸ਼ਨ

ਕੋਟਕਪੂਰਾ (ਫਰੀਦਕੋਟ):- ਬੇਵੱਸ, ਲਾਚਾਰ, ਮੁਥਾਜ ਅਤੇ ਆਰਥਿਕ ਪੱਖੋਂ ਕਮਜੋਰ ਜਰੂਰਤਮੰਦ ਪਰਿਵਾਰਾਂ ਦੀ ਚੋਣ ਕਰਕੇ ਉਨਾ ਨੂੰ ਪਿਛਲੇ 13 ਸਾਲਾਂ ਤੋਂ ਸੁੱਕਾ ਰਾਸ਼ਨ ਵੰਡਦੀ ਆ ਰਹੀ ਸੰਸਥਾ ਆਰਟੀਆਈ ਐਂਡ ਹਿਊਮਨ ਰਾਈਟਸ ਦੀ ਟੀਮ ਵਲੋਂ ਸਥਾਨਕ ਮਿਉਸਪਲ ਪਾਰਕ ਵਿਖੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਕਰਦਿਆਂ 150 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਤਕਸੀਮ ਕੀਤਾ। ਸੰਸਥਾ ਦੇ ਸੂਬਾਈ ਪ੍ਰਧਾਨ (ਯੂਥ) ਮਨਮੀਤ ਸਿੰਘ ਮਾਨ ਅਤੇ ਜਿਲਾ ਚੇਅਰਮੈਨ ਅਮਰਜੀਤ ਸਿੰਘ ਠੇਠੀ ਨੇ ਦੱਸਿਆ ਕਿ ਹਰ ਇਕ ਪਰਿਵਾਰ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਪਿਛਲੇ 13 ਸਾਲਾਂ ਤੋਂ ਨਿਰੰਤਰ ਜਾਰੀ ਹੈ। ਉਨਾ ਦੱਸਿਆ ਕਿ ਕੋਰੋਨਾ ਵਾਇਰਸ ਦੇ ਸੰਕਟ ਦੀ ਕਰੋਪੀ ਦੌਰਾਨ ਵੀ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੇ ਘਰਾਂ ਤੱਕ ਵੀ ਰਾਸ਼ਨ ਪਹੁੰਚਾਇਆ ਗਿਆ। ਬਲਜਿੰਦਰ ਸਿੰਘ ਜਿਲਾ ਚੇਅਰਮੈਨ ਟਰਾਂਸਪੋਰਟ ਸੈੱਲ ਅਤੇ ਜਿਲਾ ਪ੍ਰਧਾਨ ਸੁਖਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਦਿਆਂ ਜਿਲਾ ਫਰੀਦਕੋਟ, ਬਠਿੰਡਾ, ਮੁਕਤਸਰ, ਤਰਨਤਾਰਨ ਅਤੇ ਹੋਰ ਇਕਾਈਆਂ ਤੋਂ ਆਈਆਂ ਟੀਮਾਂ ਨੂੰ ਬਕਾਇਦਾ ਹੱਲਾਸ਼ੇਰੀ ਦਿੱਤੀ। ਉਨਾ ਦੱਸਿਆ ਕਿ ਮਲੋਟ ਦੀ ਟੀਮ ਜਿਲਾ ਚੇਅਰਮੈਨ ਰਵਿੰਦਰ ਸਿੰਘ ਸੋਨੀ, ਬਠਿੰਡਾ ਦੀ ਟੀਮ ਜਿਲਾ ਚੇਅਰਮੈਨ ਨਸੀਬ ਚੰਦ ਸ਼ਰਮਾ ਦੀ ਅਗਵਾਈ ‘ਚ ਪੁੱਜੀ। ਉਨਾ ਦੱਸਿਆ ਕਿ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਹੋਰ ਮੱਦਦ ਮੁਹੱਈਆ ਕਰਵਾਉਣ ਦਾ ਇਹ ਸਿਲਸਿਲਾ ਪੰਜਾਬ ਭਰ ਦੀਆਂ ਹੋਰਨਾ ਇਕਾਈਆਂ ‘ਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ ਪੀ.ਏ., ਮੁਕਲ ਸ਼ਰਮਾ, ਗੁਰਵਿੰਦਰ ਸਿੰਘ ਆਦਿ ਵੀ ਹਾਜਰ ਸਨ।
ਸਬੰਧਤ ਤਸਵੀਰ ਵੀ।

Install Punjabi Akhbar App

Install
×