ਇਮੀਗ੍ਰੇਸ਼ਨ ਅਫਸਰ ਨਿਊਜ਼ੀਲੈਂਡ ਵੱਲੋਂ ਉਠਾਇਆ ਗਿਆ ਇਤਰਾਜ਼ ਨਸਲੀ ਭੇਦ-ਭਾਵ ਵਿਚ ਬਦਲਿਆ

ਇਕ ਇੰਡੀਅਨ ਬਿਊਟੀ ਥੈਰੇਪਿਸਟ ਦੀ ਨੌਕਰੀ ਵਾਸਤੇ ਇਕ ਰੁਜ਼ਗਾਰ ਦਾਤਾ ਨੇ ਵਰਕ ਐਂਡ ਇਨਕਮ, ਨਿਊਜ਼ੀਲੈਂਡ ਹੈਰਲਡ ਅਤੇ ਰੇਡੀਓ ਤਰਾਨਾ ਉਤੇ ਇਸ਼ਤਹਾਰ ਦਿੱਤਾ ਸੀ। ਇਸ ਤੋਂ ਬਾਅਦ ਕੀਤੀ ਗਈ ਚੋਣ ਤੋਂ ਬਾਅਦ ਜਦੋਂ ਵਰਕ ਵੀਜ਼ੇ ਵਾਸਤੇ ਅਰਜ਼ੀ ਲਈ ਗਈ ਤਾਂ ਇਹ ਕਹਿ ਕਿ ਜਵਾਬ ਦੇ ਦਿੱਤਾ ਗਿਆ ਕਿ ਜੋ ਇੰਡੀਅਨ ਰੇਡੀਓ ਸੁਣਦੇ ਹਨ ਉਨ੍ਹਾਂ ਦਾ ਨਿਊਜ਼ੀਲੈਂਡਰ ਹੋਣਾ ਅਸੰਭਵ ਹੈ। ਇਮੀਗ੍ਰੇਸ਼ਨ ਅਡਵਾਈਜ਼ਰ ਜਿਸ ਨੇ ਇਹ ਕੇਸ ਲਾਇਆ ਸੀ ਉਸਨੇ ਇਸ ਨੂੰ ਨਸਲੀ ਵਿਤਕਰਾ ਮੰਨਦੇ ਹੋਏ ਸ਼ਿਕਾਇਤ ਕਰ ਦਿੱਤੀ। ਇਮੀਗ੍ਰੇਸ਼ਨ ਅਫਸਰ ਨੇ ਇਸ ਕਰਕੇ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿ ਉਹ ਇਸ ਗੱਲ ਤੋਂ ਤਸੱਲੀਬਖਸ਼ ਨਹੀਂ ਹੋਇਆ ਕਿ ਨੌਕਰੀ ਦੇਣ ਵੇਲੇ ਪੂਰਾ ਸਹੀ ਯਤਨ ਨਹੀਂ ਕੀਤਾ ਗਿਆ। ਵੀਜ਼ਾ ਦੇਣ ਦੇ ਕਾਰਨਾਂ ਵਿਚ ਇਹ ਵੀ ਸ਼ਾਮਿਲ ਸੀ ਕਿ ਨਿਊਜ਼ੀਲੈਂਡ ਦੇ ਨਾਗਰਕਿ ਅਤੇ ਬਾਸ਼ਿੰਦੇ ਇੰਡੀਅਨ ਰੇਡੀਓ ਨਹੀਂ ਸੁਣਦੇ। ਇਮੀਗ੍ਰੇਸ਼ਨ ਏਰੀਆ ਮੈਨੇਜਰ ਨੇ ਕਿਹਾ ਹੈ ਕਿ ਰੁਜ਼ਾਗਾਰ ਦਾਤਾ ਨੂੰ ਸਹੀ ਭਰਤੀ ਕਰਨ ਦੀ ਪ੍ਰਣਾਲੀ ਬਾਰੇ ਉਹ ਸਬੂਤ ਪੇਸ਼ ਕਰੇ। ਇਮੀਗ੍ਰੇਸ਼ਨ ਵਿਭਾਗ ਨੇ ਕਿਸੇ ਵੀ ਨਸਲੀ ਵਿਤਕਰਾ ਹੋਣ ਤੋਂ ਨਾਂਹ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਕਿਸੀ ਨੂੰ ਅਜਿਹਾ ਲੱਗਾ ਹੈ ਤਾਂ ਉਹ ਮਾਫੀ ਮੰਗਦੇ ਹਨ। ਇਹ ਨੌਕਰੀ ਇੰਡੀਅਨ ਬਿਊਟੀ ਥੈਰੇਪਿਸਟ ਦੀ ਹੋਣ ਕਰਕੇ ਹੀ ਇੰਡੀਅਨ ਰੇਡੀਓ ਨੂੰ ਇਸ਼ਤਿਹਾਰ ਦਿੱਤਾ ਗਿਆ ਸੀ।