ਭਾਈ ਘਨ੍ਹਈਆ ਸੇਵਕ ਦਲ ਜਲੰਧਰ ਅਤੇ ਸੇਵਾ ਪੰਥੀ ਸੰਸਥਾਵਾਂ ਵਲੋਂ ਸਾਲਾਨਾ ਸਮਾਰੋਹ ਦੌਰਾਨ ਭਾਈ ਰਸ਼ਪਾਲ ਸਿੰਘ ਹੁਸ਼ਿਆਰਪੁਰ ਸਨਮਾਨਿਤ 

 

IMG-20190501-WA0026

ਪੰਥ ਰਤਨ ਸਚਖੰਡ ਵਾਸੀ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਪ੍ਰੇਰਨਾ ਸਦਕਾ ਸਾਲਾਨਾ ਭਾਈ ਘਨ੍ਹਈਆ ਜੀ ਦਿਵਸ 1 ਮਈ ਨੂੰ ਸਮਰਪਿਤ ਅਤੇ ਮਹੰਤ ਤੀਰਥ ਸਿੰਘ ਜੀ ਗੋਨਿਆਣਾ ਮੰਡੀ ਦੀ ਸਾਲਾਨਾ ਮਿੱਠੀ ਯਾਦ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਭਾਈ ਘਨ੍ਹਈਆ ਜੀ ਸੇਵਕ ਦਲ, ਨੌਜਵਾਨ ਸੇਵਾ ਸੁਸਾਇਟੀ, ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ ਅਤੇ ਮਹੰਤ ਕਾਹਨ ਸਿੰਘ ਜੀ ਸੇਵਾ ਪੰਥੀ ਗੋਨਿਆਣਾ ਮੰਡੀ ਵਲੋਂ ਭਾਈ ਰਸ਼ਪਾਲ ਸਿੰਘ ਜੀ ਹੁਸ਼ਿਆਰਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

IMG-20190504-WA0008
ਭਾਈ ਘਨ੍ਹਈਆ ਜੀ ਸੇਵਕ ਦਲ ਦੇ ਸੰਸਥਾਪਕ ਸ: ਹਰਬੰਸ ਸਿੰਘ ਐਡਵੋਕੇਟ ਨੇ ਸਨਮਾਨ ਦੀ ਭੂਮਿਕਾ ਵਿਚ ਦੱਸਿਆ ਕਿ ਭਾਈ ਰਸ਼ਪਾਲ ਸਿੰਘ ਦਾ ਇਹ ਸਨਮਾਨ ਉਹਨਾਂ ਵਲੋਂ ਲੰਬੇ ਸਮੇਂ ਤੋਂ ਨਸ਼ਾਤੰਤਰ ਅਤੇ ਲੱਚਰਤੰਤਰ ਵਿਰੁੱਧ ਐਲਾਨ-ਏ-ਜੰਗ ਦੇ ਬਦਲੇ ਕੀਤਾ ਗਿਆ ਹੈ। ਗਰੀਬ-ਅਮੀਰ ਰਿਸ਼ਤੇਦਾਰਾਂ ਤੇ ਨਾਗਰਿਕਾਂ ਨੂੰ ਲਿਖਤੀ ਸੰਬੋਧਨ ਕੀਤਾ ਹੋਇਆ ਹੈ ਕਿ ਵਿਆਹਾਂ ਵਿਚ ਸ਼ਰਾਬਾਂ ਵਰਤਾਉਣ ਵਾਲੇ ਅਤੇ ਅਸ਼ਲੀਲਤਾ ਪਰੋਸਣ ਵਾਲੇ ਆਪਣਾ ਕਾਰਡ ਵਾਪਸ ਲੈ ਜਾਣ। ਇਸ ਮੈਦਾਨ ਵਿਚ ਸਿਦਕਦਿਲੀ ਨਿਭਾਈ ਹੈ।ਇਹ ਇਕ ਨਿਵੇਕਲੀ ਅਤੇ ਨਰੋਈ ਪੈੜ ਹੈ। ਇਸ ਦੇ ਨਾਲ ਹੀ ਗੈਰ-ਸਰਕਾਰੀ ਸੰਸਥਾਵਾਂ ਅਧੀਨ ਸਰਕਾਰੀ ਸਹਾਇਤਾ ਪ੍ਰਾਪਤ ਨਸ਼ਾ ਛਡਾਊ ਕੇਂਦਰਾਂ ਵਿਚ ਬਤੌਰ ਨਿਰਦੇਸ਼ਕ ਤੇ ਸਮਾਜ ਵਿਗਿਆਨੀ ਸੇਵਾਵਾਂ ਨਿਭਾਉਂਦਿਆਂ ਸੈਂਕੜੇ ਪਰਿਵਾਰਾਂ ਦੀ ਸਹਾਇਤਾ ਕੀਤੀ। ਸਮਾਜ ਦੀਆਂ ਉਹ ਸੰਸਥਾਵਾਂ ਜੋ ਵਾਤਾਵਰਣ, ਕੁਦਰਤੀ ਖੇਤੀ, ਮਾਂ-ਬੋਲੀ, ਮਾਨਵਤਾ ਦੀ ਸੇਵਾ ਅਤੇ ਧਰਮ ਤੇ ਸੱਭਿਆਚਾਰ ਦੇ ਖੇਤਰ ਸਰਗਰਮ ਹਨ, ਉਹਨਾਂ ਵਿਚਕਾਰ ਇਕ ਕੜੀ ਵਜੋਂ ਅਤੇ ਲੇਖਕ ਵਜੋਂ ਨਿਰੰਤਰ ਸੇਵਾ ਨਿਭਾਉਂਦੇ ਰਹਿਣ ਦੀ ਕਾਮਨਾ ਵੀ ਇਸ ਸਨਮਾਨ ਵਿਚ ਸਮੋਈ ਹੋਈ ਹੈ।

(ਰਸ਼ਪਾਲ ਸਿੰਘ)

rashpalsingh714@gmail.com

Install Punjabi Akhbar App

Install
×