ਲੁਪਤ ਹੋ ਰਹੀ ਪ੍ਰਜਾਤੀ ਦੇ ਜੀਨ ਮੁੜ ਤੋਂ ਛੱਡੇ ਨਿਊ ਸਾਊਥ ਵੇਲਜ਼ ਦੇ ਨੈਸ਼ਨਲ ਪਾਰਕ ਵਿੱਚ

ਵੱਡੇ ਵੱਡੇ ਪਾਂਡਾ ਤੋਂ ਇਲਾਵਾ, ਆਸਟ੍ਰੇਲੀਆ ਅੰਦਰ ਹੋਰ ਬਹੁਤ ਸਾਰੇ ਛੋਟੇ ਛੋਟੇ ਅਜਿਹੇ ਜੀਵ ਹੀ ਹਨ ਜੋ ਕਿ ਵਕਤ ਦੀ ਮਾਰ ਅਤੇ ਜਾਂ ਫੇਰ ਇਨਸਾਨ ਦੀਆਂ ਬੇਲੋੜੀਆਂ ਤਰਤੀਬਾਂ ਕਾਰਨ ਲੁੱਪਤ ਹੰਦੇ ਜਾ ਰਹੇ ਹਨ ਅਤੇ ਅਜਿਹੀਆਂ ਹੀ ਜੀਵ ਜਾਤੀਆਂ ਵਿੱਚ ਛੋਟੇ ਛੋਟੇ ਮਾਰਸੁਪਾਇਲਜ਼ ਵੀ ਹਨ ਜੋ ਕਿ 19ਵੀਂ ਸਦੀ ਅੰਦਰ ਹੀ ਦੇਸ਼ ਦੇ ਜੰਗਲਾਂ ਵਿੱਚੋਂ ਲੁਪਤ ਹੋਣੇ ਸ਼ੁਰੂ ਹੋ ਗਏ ਸਨ ਅਤੇ ਹੁਣ ਕੁੱਝ ਗਿਣੀਆਂ ਚੁਣੀਆਂ ਥਾਵਾਂ ਉਪਰ ਹੀ ਇਨ੍ਹਾਂ ਦੀਆਂ ਗਿਣਤੀ ਦੀਆਂ ਪ੍ਰਜਾਤੀਆਂ ਹੀ ਰਹਿ ਗਈਆਂ ਹਨ ਅਤੇ ਇਹ ਗਿਣਤੀ ਮਹਿਜ਼ 800 ਤੱਕ ਹੀ ਸੀਮਿਤ ਰਹਿ ਗਈ ਹੈ ਅਤੇ ਹੁਣ ਇਹ ਰ੍ਹਾਈਨੋ ਅਤੇ ਵੱਡੇ ਵੱਡੇ ਪਾਂਡਾ ਦੀ ਗਿਣਤੀ ਤੋਂ ਵੀ ਘੱਟ ਗਏ ਹਨ। ਸਮੇਂ ਦੀਆਂ ਸਰਕਾਰਾਂ ਅਜਿਹੇ ਕਈ ਕੰਮ ਕਰਦੀਆਂ ਹਨ ਜਿਸ ਨਾਲ ਕਿ ਅਜਿਹੇ ਲੁਪਤ ਹੋ ਰਹੇ ਜੀਵਾਂ ਦੀਆਂ ਪ੍ਰਜਾਤੀਆਂ ਨੂੰ ਅਣਸਮੇਂ ਦੀ ਮੌਤ ਤੋਂ ਬਚਾਇਆ ਜਾ ਸਕੇ ਅਤੇ ਇਸੇ ਦੇ ਮੱਦੇਨਜ਼ਰ ਨਿਊ ਸਾਊਥ ਵੇਲਜ਼ ਦੇ ਦੱਖਣੀ-ਪੱਛਮੀ ਹਿੱਸਿਆਂ ਵਿੱਚੋਂ ਉਪਰੋਕਤ ਮਾਰਸੁਪਾਇਲਜ਼ ਜੀਵਾਂ ਨੂੰ ਪੱਛਮੀ ਆਸਟ੍ਰੇਲੀਆ ਦੇ ਦੱਖਣੀ-ਪੱਛਮੀ ਭਾਗ ਦੇ ਸਰਕਾਰ ਵੱਲੋਂ ਸੁਰੱਖਿਅਤ ਜੰਗਲਾਂ ਵਿੱਚ ਛੱਡਿਆ ਗਿਆ ਹੈ। ਨੈਸ਼ਨਲ ਪਾਰਕ ਅਤੇ ਵੈਲਫੇਅਰ ਸੇਵਾਵਾਂ (NPWS) ਦੇ ਵਧੀਕ ਸੈਕਟਰੀ ਐਟੀਕਸ ਫਲੇਮਿੰਗ ਨੇ ਕਿਹਾ ਕਿ ਉਕਤ ਜੀਵਾਂ ਦੀ ਜਾਤੀ ਉਪਰ ਵਕਤ ਦੀ ਬਹੁਤ ਜ਼ਿਆਦਾ ਮਾਰ ਪਈ ਹੈ ਅਤੇ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਗਈ ਹੈ ਇਸ ਲਈ ਜ਼ਰੂਰੀ ਹੈ ਕਿ ਇਸ ਪ੍ਰਜਾਤੀ ਨੂੰ ਬਚਾਉਣ ਲਈ ਹਰ ਸੰਭਵ ਕਦਮ ਉਠਾਇਆ ਜਾਵੇ ਅਤੇ ਇਹ ਜੋ ਜੀਵ ਹੁਣ ਨੈਸ਼ਨਲ ਪਾਰਕ ਵਿੱਚ ਛੱਡੇ ਗਏ ਹਨ, ਉਮੀਦ ਕੀਤੀ ਜਾ ਸਕਦੀ ਹੈ ਇਨ੍ਹਾਂ ਰਹੀਂ ਪ੍ਰਜਾਤੀ ਵਿੱਚ 270 ਦੇ ਕਰੀਬ ਇਜ਼ਾਫ਼ਾ ਹੋਵੇਗਾ ਅਤੇ ਇਸ ਨਾਲ ਕੌਮੀ ਪੱਧਰ ਉਪਰ ਇਨ੍ਹਾਂ ਦੀ ਗਿਣਤੀ ਵਿੱਚ 30% ਤੱਕ ਦਾ ਵਾਧਾ ਹੋਵੇਗਾ।

Install Punjabi Akhbar App

Install
×