ਇਸ ਸਾਲ ਗਰਮੀਆਂ ਵਿੱਚ ਅੰਟਾਰਕਟੀਕਾ ਜਾਣ ਵਾਲਾ, ਆਸਟ੍ਰੇਲੀਆ ਦਾ ਨਵਾਂ 529 ਮਿਲੀਅਨ ਡਾਲਰ ਦੀ ਲਾਗਤ ਨਾਲ ਖਰੀਦਿਆ ਗਿਆ ਜਹਾਜ਼ ਆਰ.ਐਸ.ਵੀ. ਨੂਈਨਾ (ਰੋਮਾਨੀਆਂ ਵਿੱਚ ਬਣਿਆ 160 ਮੀਟਰ ਲੰਬਾਈ ਵਾਲਾ ਸਮੁੰਦਰੀ ਜਹਾਜ਼ ਅਤੇ ਅੰਟਾਰਕਟਿਕਾ ਦੇ ਰਾਹ ਵਿਚਲੀ ਬਰਫ ਤੋੜਲ ਵਾਲਾ ਆਈਸ ਬ੍ਰੇਕਰ) ਜੋ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਨੀਦਰਲੈਂਡਜ਼ ਤੋਂ ਚੱਲ ਕੇ ਹੁਣ ਹੋਬਾਰਟ ਵਾਲੇ ਬੇਸ ਸਟੇਸ਼ਨ ਤੇ ਪਹੁੰਚ ਰਿਹਾ ਹੈ, ਵਿੱਚ ਵਾਇਰਸ ਆਦਿ ਨੂੰ ਟੈਸਟ ਕਰਨ ਅਤੇ ਇੱਕ ਘੰਟੇ ਦੇ ਵਿੱਚ ਵਿੱਚ ਉਸ ਦੀ ਰਿਪੋਰਟ ਦੇਣ ਦੀਆਂ ਸਹੂਲਤਾਂ ਹਨ। ਇਸ ਜਹਾਜ਼ ਵਿੱਚ ਸਟੇਟ ਆਫ ਦ ਆਰਟ ਤਹਿਤ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਹ 149 ਯਾਤਰੀਆਂ ਨੂੰ ਕਈ ਮਹੀਨਿਆਂ ਤੱਕ ਦੀਆਂ ਲੰਬੀਆਂ ਯਾਤਰਾਵਾਂ ਆਦਿ ਕਰਾਉਣ ਦੇ ਯੋਗ ਹੈ। ਇਸ ਜਹਾਜ਼ ਵਿੱਚ ਦੋ ਡਾਕਟਰ ਹੁੰਦੇ ਹਨ। ਇਸ ਜਹਾਜ਼ ਵਿੱਚ ਵਾਇਰਸ ਟੈਸਟਿੰਗ ਆਦਿ ਦੇ ਨਾਲ ਨਾਲ ਕੁਆਰਨਟੀਨ ਤੱਕ ਦੀਆਂ ਵੀ ਸਹੂਲਤਾਂ ਹਨ। ਅਤੇ ਵਿਗਿਆਨੀ ਚਾਹੁੰਦੇ ਹਨ ਕਿ ਕਿਸੇ ਵੀ ਹਾਲਤ ਵਿੱਚ ਕਰੋਨਾ ਵਾਇਰਸ ਅੰਟਾਰਕਟੀਕਾ ਦੇ ਖੋਜ ਕੇਂਦਰਾਂ ਤੱਕ ਨਾ ਪਹੁੰਚੇ ਅਤੇ ਇਸ ਵਾਸਤੇ ਇਸ ਵਿੱਚ ਜਾਣ ਵਾਲੇ ਸਮੁੱਚੇ ਯਾਤਰੀਆਂ ਨੂੰ ਹੋਬਾਰਟ ਵਿੱਖੇ ਹੀ ਕੁਆਰਨਟੀਨ ਕੀਤਾ ਜਾਣਾ ਹੈ ਅਤੇ ਉਨ੍ਹਾਂ ਸਭ ਦੇ ਪੂਰੀਆਂ ਵੈਕਸੀਨੇਸ਼ਨ ਵੀ ਲੱਗੀਆਂ ਹੋਣੀਆਂ ਲਾਜ਼ਮੀ ਹਨ।