ਰੈਪਿਡ ਐਂਟੀਜਨ ਟੈਸਟ ਬਾਰੇ ਪ੍ਰਧਾਨ ਮੰਤਰੀ ਦਾ ਨਵਾਂ ਬਿਆਨ…. ਹਰ ਪਾਸੇ ਹੋ ਰਹੀ ਨਿੰਦਾ….

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਆਪਣੇ ਤਾਜ਼ਾ ਬਿਆਨਾਂ ਰਾਹੀਂ ਕਿਹਾ ਹੈ ਕਿ ਇਹ ਠੀਕ ਹੈ ਕਿ ਕਰੋਨਾ ਦੇ ਇਸ ਕਾਲ ਵਿੱਚ ਰੈਪਿਡ ਐਂਟੀਜਨ ਟੈਸਟ ਬਹੁਤ ਜ਼ਰੂਰੀ ਹੋ ਗਿਆ ਹੈ ਪਰੰਤੂ ਇਹ ਵੀ ਸੱਚ ਹੈ ਕਿ ਸਭ ਲਈ ਇਹ ਟੈਸਟ ਮੁਫਤ ਕਰਨਾ ਸਰਕਾਰ ਦੇ ਬਜਟ ਵਿੱਚ ਨਹੀਂ ਆ ਰਿਹਾ ਕਿਉਂਕਿ ਪਹਿਲਾਂ ਹੀ ਸਰਕਾਰ ਬਹੁਤ ਸਾਰੀ ਰਾਸ਼ੀ ਕਰੋਨਾ ਕਾਰਨ ਖਰਚ ਕਰ ਚੁਕੀ ਹੈ।
ਪ੍ਰਧਾਨ ਮੰਤਰੀ ਦੇ ਇਸ ਬਿਆਨ ਨਾਲ, ਹਰ ਤਰਫੋਂ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਆਪਣੇ ਟਵੀਟਾਂ ਅਤੇ ਬਿਆਨਾਂ ਨਾਲ ਪ੍ਰਧਾਨ ਮੰਤਰੀ ਦੀ ਇਸ ਗੱਲੋਂ ਨਿਖੇਧੀ ਕਰਨੀ ਸ਼ੁਰੂ ਕਰ ਚੁਕੇ ਹਨ।
ਵਿਰੋਧੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਇਹ ਟੈਸਟ ਪੂਰੀ ਤਰ੍ਹਾਂ ਮੁਫ਼ਤ ਕਰਨ ਦਾ ਐਲਾਨ ਕਰ ਦਿੱਤਾ ਅਤੇ ਇਸ ਨਾਲ ਟੈਸਟਿੰਗ ਸੈਂਟਰਾਂ ਉਪਰ ਕਈ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਹੁਣ ਇੱਕ ਦਮ ਇਹ ਕਹਿ ਦਿੱਤਾ ਕਿ ਇਹ ਟੈਸਟ ਤਾਂ ਹੁਣ ਮੁਫ਼ਤ ਵਿੱਚ ਨਹੀਂ ਹੋਵੇਗਾ ਅਤੇ ਇਸ ਵਾਸਤੇ 30, 40 ਜਾਂ 50 ਡਾਲਰਾਂ ਦਾ ਭੁਗਤਾਨ ਕਰਨਾ ਹੀ ਪਵੇਗਾ। ਇਸ ਨਾਲ ਤਾਂ ਦੇਸ਼ ਵਾਸੀਆਂ ਦੀ ਜੇਬ ਉਪਰ ਵਾਧੂ ਦਾ ਬੋਝ ਪੈ ਰਿਹਾ ਹੈ ਕਿਉਂਕਿ ਪਹਿਲਾਂ ਹੀ ਕੰਮ ਕਾਰ ਠੱਪ ਹੋ ਜਾਣ ਕਾਰਨ ਮੰਦੀ ਦੀ ਮਾਰ ਪਈ ਹੈ ਅਤੇ ਹੁਣ ਆਹ ਟੈਸਟ ਕਰਵਾਉਣ ਲਈ ਵੀ ਪੈਸੇ ਦੇਣੇ ਪੈ ਰਹੇ ਹਨ।
ਵਿਰੋਧੀ ਮੰਗ ਕਰ ਰਹੇ ਹਨ ਕਿ ਜੇਕਰ ਟੈਸਟ ਦੀ ਕੀਮਤ ਵਸੂਲਣੀ ਹੀ ਹੈ ਤਾਂ ਫੇਰ ਇੱਕ ਆਂਕੜੇ ਵਿੱਚ ਹੀ ਇਸ ਦਾ ਭਾਅ ਤੈਅ ਕੀਤਾ ਜਾਵੇ ਮਤਲਭ ਰੈਪਿਡ ਐਂਟੀਜਨ ਟੈਸਟ ਦੀ ਕੀਮਤ ਲੋਕਾਂ ਵਾਸਤੇ 1 ਤੋਂ 9 ਡਾਲਰ ਹੀ ਹੋਣੀ ਚਾਹੀਦੀ ਹੈ।

Install Punjabi Akhbar App

Install
×