ਸਿੱਖ ਗੁਰੂਦਵਾਰਾ ਪਰਥ ਅੰਦਰ ਨਸ਼ੇ ਦੀ ਹਾਲਤ ‘ਚ ਗੋਰੇ ਵਿਅਕਤੀ ਵੱਲੋਂ ਭੰਨ-ਤੋੜ ਦੀ ਕੋਸ਼ਿਸ਼ 

 

image-07-07-16-09-25ਸਿੱਖ ਗੁਰੂਦਵਾਰਾ ਪਰਥ ਬੈਨਿਟ ਸਪਰਿੰਗ ‘ਚ ਕਲ ਸਾਮੀ ਰੋਜ਼ਾਨਾ ਨਿਤਨੇਮ ਦੀ ਸਮਾਪਤੀ ਤੋਂ ਬਾਅਦ ਐਲਨਬਰੁਕ  ਇਲਾਕੇ ਨਾਲ ਸੰਬੰਧਤ ਇਕ ਅਣਪਛਾਤਾ ਗੋਰਾ ਵਿਅਕਤੀ (38) ਨਸ਼ੇ ਦੀ ਹਾਲਤ ਵਿੱਚ ਗੁਰੂਦਵਾਰਾ ਸਾਹਿਬ ਪਹੁੰਚਿਆ, ਪਰ ਉਸ ਵੇਲੇ ਗੁਰੂਦਵਾਰੇ ਦਾ ਮੁੱਖ ਗੇਟ ਬੰਦ ਸੀ ਅਤੇ ਗੁਰੂ ਘਰ ਵਿੱਚ ਸਿਰਫ ਉਸ ਵੇਲੇ ਮੁੱਖ ਗੰ੍ਥੀ ਅਤੇ ਸੰਭਾਲਕਰਤਾ ਟਹਿਲ ਸਿੰਘ ਹਾਜ਼ਰ ਸਨ। ਗੋਰੇ ਵਿਅਕਤੀ ਨੇ ਉੱਚੀ-ਉੱਚੀ ਚੀਕ ਕੇ ਹੱਲਾ ਗੁੱਲਾ ਮਚਾਇਆ , ਅਪਣੇ ਯੂਟ ਰਾਹੀਂ ਮੇਨ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ,ਫੁੱਲ ਬੂਟੇ ਤੇ ਹੋਰ ਸਮੱਗਰੀ ਦੀ ਭੰਨ-ਤੋੜ ਕੀਤੀ। ਮੌਕੇ ਤੇ ਪਹੁੰਚੇ ਜਰਨੈਲ ਸਿੰਘ ਭੌਰ ਜਨਰਲ ਸਕੱਤਰ ਤੇ ਪ੍ਰਭਜੋਤ ਸਿੰਘ  ਭੌਰ ਕਮੇਟੀ ਮੈਂਬਰ ਨੇ ਘਟਨਾ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸੰਬੰਧਤ ਵਿਅਕਤੀ ਨੂੰ ਮੁਢਲੀ ਪੁੱਛ-ਗਿੱਛ ਕਰਨ ਉਪਰੰਤ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਅਧੀਨ ਦੋਸ਼ ਚਾਰਜ ਕੀਤੇ ਗਏ ਹਨ ਅਤੇ ਅੱਜ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀਆ ਤਸਵੀਰਾਂ  ਜਨਤਕ ਕਪ ਦਿੱਤੀਆਂ ਹਨ। ਇਹ ਜਾਣਕਾਰੀ ਪੰਜਾਬੀ ਅਖਬਾਰ ਆਸਟੇ੍ਲੀਆ ਨੂੰ ਪ੍ਰਭਜੋਤ ਸਿੰਘ ਭੌਰ ਗੁਰੂਦਵਾਰਾ ਕਮੇਟੀ ਮੈਂਬਰ ਨੇ ਦਿੱਤੀ।

Install Punjabi Akhbar App

Install
×