ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬ੍ਰਿਸਬੇਨ ਏਅਰਪੋਰਟ ਤੇ ਭਰਵਾਂ ਸਵਾਗਤ

20191014_210838 FB_IMG_1571312541562
(ਸਮਰਥਕਾਂ ਸਮੇਤ ਮੀਟਿੰਗ ਦਾ ਸਿਲਸਿਲਾ ਸ਼ੁਰੂ)
ਸੰਸਾਰ ਪ੍ਰਸਿੱਧ ਤੇ ਧਾਰਮਿਕ ਅਤੇ ਸਮਾਜ ਕਾਰਜਾਂ ਨੂੰ ਸਮਰਪਿਤ ਧਾਰਮਿਕ ਸੰਸਥਾ ਪਰਮੇਸ਼ਰ ਦਰਬਾਰ ਦੇ ਮੁੱਖੀ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪੁੱਜਣ ‘ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਬ੍ਰਿਸਬੇਨ ਏਅਰਪੋਰਟ ਤੇ ਭਰਵਾਂ ਸਵਾਗਤ ਕੀਤਾ ਗਿਆ ਤੇ ਭਾਈ ਰਣਜੀਤ ਸਿੰਘ ਜੀ ਵਲੋਂ ਆਪਣੇ ਸਮਰਥਕਾਂ ਸਮੇਤ ਬ੍ਰਿਸਬੇਨ ਸ਼ਹਿਰ ‘ਚ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਬ੍ਰਿਸਬੇਨ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਦੀਵਾਨ ਲਾਉਣ ਦੀ ਮੰਗ ‘ਤੇ ਬੋਲਦੇ ਹੋਏ ਆਖਿਆ ਕਿ ਉਹ ਆਉਂਦੇ ਸਮੇਂ ‘ਚ ਆਸਟ੍ਰੇਲੀਆ ਵਿਚ ਦੀਵਾਨ ਲਗਾਉਣਗੇ। ਇਸ ਮੌਕੇ ਮੀਟਿੰਗ ਦੀ ਸ਼ੁਰੂਆਤ ਸਿੰਘ ਫੈਬਰੀਕੇਸ਼ਨ ਵਲੋਂ ਕੀਤੀ ਗਈ, ਜਿਥੇ ਬ੍ਰਿਸਬੇਨ ਸਿੱਖ ਟੈਂਪਲ ਦੇ ਸਾਬਕਾ ਪ੍ਰਧਾਨ ਸੋਹਣ ਸਿੰਘ ਨੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਇਥੇ ਸ਼ਹਿਰ ਦੇ ਕਈ ਪਤਵੰਤੇ ਸੱਜਣਾਂ ਨਾਲ ਗੱਲਬਾਤ ਕਰਦੇ ਹੋਏ ‘ਰੱਬ ਤੁਹਾਡੇ ਅੰਦਰ ਹੈ’ ਅਤੇ ਇਸ ਨੂੰ ਗੁਰਬਾਣੀ ਨਾਲ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਚ ਲਈ ਖੜ੍ਹਾ ਹੋਣ ਦੀ ਗੱਲ ਕੀਤੀ।
ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਉਹ ਸੱਚ ‘ਤੇ ਪਹਿਰਾ ਦਿੰਦੇ ਰਹਿਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਆਸਟ੍ਰੇਲੀਆ ਦੇ ਬ੍ਰਿਸਬੇਨ, ਗੋਲਡ ਕੋਸਟ ਤੇ ਹੋਰਨਾਂ ਸ਼ਹਿਰਾਂ ਵਿੱਚ ਦਿਵਾਨ ਲਗਾਏ ਜਾਣਗੇ। ਮੀਟਿੰਗ ਦੌਰਾਨ ਸਾਬਕਾ ਮੀਤ ਪ੍ਰਧਾਨ ਸਤਪਾਲ ਸਿੰਘ, ਸਿੰਘ ਫੈਬਰੀਕੇਸ਼ਨ ਦੇ ਰਛਪਾਲ ਸਿੰਘ ਹੇਅਰ, ਪ੍ਰਧਾਨ ਧਰਮਪਾਲ ਸਿੰਘ ਜੌਹਲ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਬੱਲ (ਰਮਦਾਸ), ਪ੍ਰਣਾਮ ਸਿੰਘ ਹੇਰ ਸਾਬਕਾ ਖਜ਼ਾਨਚੀ, ਗੁਰੂ ਨਾਨਕ ਟੈਂਪਲ ਇਨਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਗੁਰਜੀਤ ਸਿੰਘ ਬੈਂਸ, ਗਿਆਨੀ ਨਰਿੰਦਰਪਾਲ ਸਿੰਘ, ਤਰਸੇਮ ਸਿੰਘ, ਹਰਦਿਆਲ ਸਿੰਘ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।

Install Punjabi Akhbar App

Install
×