ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਦੀ ਸ਼ਾਮ- ਰਣਜੀਤ ਫਰਵਾਲੀ ਤੇ ਜਗਦੀਪ ਜੋਗਾ ਜੀ ਦੇ ਨਾਮ

news 190715 jagdeep joga malbourne

 

ਮਿਤੀ 14 ਜੁਲਾਈ , 2019ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ ਮੈਲਬਰਨ ਵੱਲੋਂ ਪੰਜਾਬ ਤੋਂ ਆਸਟ੍ਰੇਲੀਆ ਫੇਰੀ ਤੇ ਪਹੁੰਚੇ ਹੋਏ ਸਤਿਕਾਰਯੋਗ ਰਣਜੀਤ ਫਰਵਾਲੀ ਜੀ (ਉੱਘੇ ਕਵੀ )ਤੇ ਜਗਦੀਪਜੋਗਾ ਜੀ (ਕਵੀ ਅਤੇ ਸਟੇਜਾਂ ਦੇ ਰਾਜਾ ) ਨਾਲ ਇੱਕ ਸਾਹਿਤਕ ਮਿਲਣੀ ਕਰਾਈ ਗਈ, ਇਹ ਪ੍ਰੋਗਰਾਮ ਸੱਥ ਦੀ ਸਟੇਜ ਸਕੱਤਰ ਤੇ ਕਵਿਤਰੀ ਮਧੂ ਤਨਹਾ ਦੇ ਗ੍ਰਹਿ ਵਿੱਖੇ ਉਲੀਕਿਆ ਗਿਆ, ਜਿਸ ਵਿੱਚਪੰਜਾਬੀ ਸੱਥ ਦੀ ਸੇਵਾ ਨਿਭਾਅ ਰਹੇ ਸੇਵਾਦਾਰਾਂ  ਬਿੱਕਰ ਬਾਈ, ਕੁਲਜੀਤ ਕੌਰ ਗ਼ਜ਼ਲ ਤੇ ਹਰਪ੍ਰੀਤ ਸਿੰਘ ਤਲਵੰਡੀ ਖੁੰਮਣ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੇਖਕਾਂ ਤੇ ਪਾਠਕਾਂ ਨੇਹਿੱਸਾ ਲਿਆ ਤੇ ਦੋਵਾਂ ਸਖਸ਼ੀਅਤਾਂ ਨਾਲ ਸਾਹਿਤਕ ਵਿਚਾਰ ਵਟਾਂਦਰਾ ਕੀਤਾ ਗਿਆ, ਪ੍ਰੋਗਰਾਮ ਵਿੱਚ ਕਵਿਤਾ ਤੇ ਗੀਤਾਂ ਦੌਰਾਨ ਹਾਜ਼ਰੀਨ ਸਰੋਤਿਆਂ ਵੱਲੋਂ ਰਾਤ ਦੇ ਖਾਣੇ ਦਾ ਆਨੰਦ ਵੀ ਮਾਣਿਆਗਿਆ !
ਇਸ ਪ੍ਰੋਗਰਾਮ ਦੇ ਪਹਿਲੇ ਮੁੱਖ ਮਹਿਮਾਨ ਸ. ਰਣਜੀਤ ਫਰਵਾਲੀ ਜੀ ਕਿੱਤੇ ਵਜੋਂ ਆਰਮੀ ਵਿਚੋਂ ਸੇਵਾ ਮੁਕਤ ਨੇ, ਉਹ ਪੰਜਾਬੀ ਕਵੀ ਵਜੋਂ ਆਪਣੀ ਸੇਵਾ ਨਿਭਾਉਂਦੇ ਹੋਏ ਆਪਣਾ ਪਹਿਲਾ ਕਾਵ ਸੰਗ੍ਰਹਿ’ਦੀਪ ਜੋਤ’ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ, ਪੰਜਾਬੀ ਜਗਤ ਵਿੱਚ ਰਣਜੀਤ ਫਰਵਾਲੀ ਤੇ ਬਲਵੰਤ ਫਰਵਾਲੀ ਜੀ ਦੋਂਵੇਂ ਭਰਾਵਾਂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ, ਉਹਨਾਂ  ਦੀਆਂਰਚਨਾਵਾਂ ਪੰਜਾਬੀ ਦੇ ਲਗਭਗ ਸਾਰੇ ਹੀ ਪਰਚਿਆਂ ਤੇ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ, ਇਹ ਪੰਜਾਬੀ ਦੀਆਂ ਬਹੁਤ ਸਾਰੀਆਂ ਸਾਹਤਿਕ ਸਭਾਵਾਂ ਨਾਲ ਜੁੜੇ ਹੋਏ ਹਨ, ਇਸ ਪ੍ਰੋਗਰਾਮ ਵਿੱਚਵੀ ਰਣਜੀਤ ਜੀ  ਨੇ ਪੰਜਾਬੀ ਸਮਾਜਕ, ਰਾਜਨੀਤਿਕ, ਭਾਈਚਾਰਕ ਤੇ ਆਰਥਕ  ਸਮੱਸਿਆਵਾਂ ਬਾਰੇ ਚਾਨਣਾ ਪਾਉਂਦੀਆਂ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿਆਂ !

ਪ੍ਰੋਗਰਾਮ ਦੇ ਦੂਸਰੇ ਮੁੱਖ ਮਹਿਮਾਨ ‘ਜਗਦੀਪ ਜੋਗਾ’ ਜੀ ਆਪਣੇ ਕੁਝ ਦੋਸਤਾਂ ਸਮੇਤ ਪ੍ਰੋਗਰਾਮ ਵਿੱਚ ਹਾਜ਼ਿਰ ਹੋਏ ! ਜ਼ਿਕਰਯੋਗ ਹੈ ਕੇ ਸੱਭਿਆਚਾਰਕ ਮੇਲਿਆਂ ਦੀ ਜਾਨ ਜਗਦੀਪ ਜੋਗਾ ਜੀ ਬਿੱਕਰਬਾਈ ਜੀ ਦੇ ਬਹੁਤ ਪੁਰਾਣੇ ਆੜੀ ਵੀ ਨੇ ਤੇ ਅੱਜਕੱਲ ‘ਦੀ ਲੈਂਡਰਜ’ ਦੀ ਟੀਮ ਲੈ ਕੇ ਆਸਟ੍ਰੇਲੀਆ ਫੇਰੀ ਤੇ ਹਨ, ਪ੍ਰੋਗਰਾਮ ਵਿੱਚ ਰੂ-ਬਰੂ ਦੌਰਾਨ ਉਹਨਾਂ ਪੰਜਾਬੀ ਸੱਥ ਲਈ ਆਪਣੀਆਂ  ਸ਼ੁਭ- ਇੱਛਾਵਾਂਭੇਟਾ ਕਰਦੇ ਹੋਏ ਸੱਥ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਸੱਥ ਦੀਆਂ ਕਾਰਗੁਜਾਰੀਆਂ ਲਈ ਵਧਾਈ ਵੀ ਦਿੱਤੀ ! ਉਹਨਾਂ ਆਪਣੇ ਗੀਤਾਂ ਨਾਲ ਮਹਿਫ਼ਲ ਨੂੰ ਅਨੰਦਿਤ ਵੀ ਕੀਤਾ !

ਇਸ  ਪ੍ਰੋਗਰਾਮ ਦੀ ਇੱਕ ਹੋਰ ਵੀ ਵੱਡੀ ਵਿਸ਼ੇਸਤਾ ਇਹ ਕੇ ਪੰਜਾਬ ਤੋਂ ਮੈਲਬਰਨ ਆਏ ਪ੍ਰਸਿੱਧ ਲੇਖਕ ‘ਸੁੱਚਾ ਸਿੰਘ ਰੰਧਾਵਾ’ ਜੀ ਨੇ ਵੀ  ਸ਼ਿਰਕਤ ਕਰਕੇ ਸੱਥ ਦਾ ਮਾਣ ਵਧਾਇਆ, ਉਹਨਾਂ ਨੇਆਪਣੀਆਂ ਰਚਨਾਵਾਂ ਨਾਲ ਮਹਿਫ਼ਿਲ ਨੂੰ ਸਜਾਈ ਰੱਖਿਆ !

ਪੰਜਾਬੀ ਸੱਥ ਮੈਲਬਰਨ ਦੀ ਸ਼ਾਨ ਮਧੂ ਤਨਹਾ’ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਆਪਣੀ ਸੇਵਾ ਨਿਭਾਉਂਦਿਆਂ  ਆਏ ਮਹਿਮਾਨਾਂ ਦਾ ਸੁਆਗਤ ਕੀਤਾ, ਮੈਲਬਰਨ ਦੇ ਹੀ ਪ੍ਰਸਿੱਧ ਕਵੀ ਜਿੰਦਰ, ਜਸਬੀਰ ਕੌਰ, ਅਰਸ਼ਦੀਪ ਸਿੰਘ ਆਦਿ ਦੀਆਂ ਰਚਨਾਵਾਂ ਨੂੰ ਮਾਣਦਿਆਂ ਹੀ ਸੁੱਚਾ ਸਿੰਘ ਰੰਧਾਵਾ ਜੀ ਤੇ ਜਗਦੀਪ ਜੋਗਾ ਜੀ ਨੇ ‘ਰਣਜੀਤ ਫਰਵਾਲੀ’ ਜੀ ਦੀ ਕਿਤਾਬ ‘ਦੀਪ ਜੋਤ’ ਰਿਲੀਜ਼ ਕੀਤੀ, ਪ੍ਰੋਗਰਾਮ ਦੇ ਅੰਤ ਵਿੱਚ ਦੋਵਾਂ ਮੁੱਖ ਮਹਿਮਾਨਾਂ ਨੂੰ ‘ਪੰਜਾਬੀ ਸੱਥ ਮੈਲਬਰਨ’ ਦਾ ਇੱਕ ਯਾਦਗਾਰੀ ਚਿੰਨ ਤੇ ਇੱਕ ਤੋਹਫ਼ਾ ਭੇਟ ਕੀਤਾ ਗਿਆ, ਇਸ ਪ੍ਰੋਗਰਾਮ ਵਿੱਚ ਸੋਨਮ ਸੈਣੀ, ਪ੍ਰਭਜੋਤ ਕੌਰ, ਜਸਪ੍ਰੀਤਬੇਦੀ, ਭੁਪਿੰਦਰ ਸਿੰਘ, ਅਰਵਿੰਦਰ ਚੁੰਬਰ, ਜੀਵਨਜੋਤ ਸਿੰਘ, ਬਲਰਾਜ ਸਿੰਘ, ਪੰਕਜ, ਰਜਨੀਸ਼ ਕੁਮਾਰ,ਬਲਜੀਤ ਸਿੰਘ, ਪ੍ਰੀਤ , ਸੋਹਣ ਸਿੰਘ ਦਹੇਲ, ਡਿੰਪਲ ਆਦਿ ਸਰੋਤਿਆਂ ਨੇ ਰਚਨਾਵਾਂ ਤੇਸਾਹਿਤਕ ਗੱਲਾਂ ਬਾਤਾਂ ਦਾ ਆਨੰਦ ਮਾਣਿਆ।ਮੁੱਖ ਮਹਿਮਾਨਾਂ ਦੀਆਂ ਸੱਥ ਦੇ ਭਵਿੱਖ ਵਾਸਤੇ ਸ਼ੁੱਭ-ਇਛਾਵਾਂ ਤੇ ਪਿਆਰ ਭਰੇ ਅਸ਼ੀਰਵਾਦ ਦੇ ਨਾਲ ਇਸ ਸਫਲ, ਸੁਹਾਵਣੀ ਤੇ ਵਿਲੱਖਣ ਸਾਹਿਤਕ ਸ਼ਾਮਨੂੰ ਅਲਵਿਦਾ ਕਹਿ ਦਿੱਤਾ ਗਿਆ।

(ਹਰਪ੍ਰੀਤ ਸਿੰਘ)
punjabiheart@yahoo.com.au

 

Install Punjabi Akhbar App

Install
×